-->
ਜਵਾਹਰ ਨਗਰ ਦੇ ਵਸਨੀਕ ਹੁਣ ਗੰਦਾ ਪਾਣੀ ਪੀਣ ਕਾਰਨ ਬਿਮਾਰ ਹੋ ਰਹੇ ਹਨ।

ਜਵਾਹਰ ਨਗਰ ਦੇ ਵਸਨੀਕ ਹੁਣ ਗੰਦਾ ਪਾਣੀ ਪੀਣ ਕਾਰਨ ਬਿਮਾਰ ਹੋ ਰਹੇ ਹਨ।

ਜਵਾਹਰ ਨਗਰ ਦੇ ਵਸਨੀਕ ਹੁਣ ਗੰਦਾ ਪਾਣੀ ਪੀਣ ਕਾਰਨ ਬਿਮਾਰ ਹੋ ਰਹੇ
ਹਨ
ਅੰਮ੍ਰਿਤਸਰ 6 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਵਿਧਾਨ ਸਭਾ ਹਲਕਾ ਪੂਰਬੀ ਵਿੱਚ ਪੈਂਦੇ ਇਲਾਕਾ ਨਿਊ ਜਵਾਹਰ ਨਗਰ ਮਹਿਤਾ ਰੋਡ ਦੇ ਸੈਂਕੜੇ ਵਸਨੀਕ ਲੰਬੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ। 
ਜਿਸ ਕਾਰਨ ਇਲਾਕੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀ ਪ੍ਰਧਾਨ ਹੀਰਾਲਾਲ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਇਲਾਕੇ ਦੇ ਪੀਣ ਵਾਲੇ ਪਾਣੀ ਵਿੱਚ ਰਲ ਰਿਹਾ ਹੈ। ਇਸ ਸਬੰਧੀ ਉਹ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਸੀਵਰੇਜ ਵਿਭਾਗ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਅੱਜ ਤੱਕ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਕਾਰਨ ਇਲਾਕੇ ਦੇ ਬੱਚੇ ਅਤੇ ਬਜੁਰਗ ਉਲਟੀਆਂ, ਦਸਤ, ਪੇਟ ਦਰਦ ਅਤੇ ਬੁਖਾਰ ਆਦਿ ਕਾਰਨ ਬਿਮਾਰ ਹੋਣ ਲੱਗ ਪਏ ਹਨ। ਇਸ ਸਬੰਧੀ ਸੋਮਵਾਰ ਨੂੰ ਇਲਾਕਾ ਨਿਵਾਸੀ ਔਰਤਾਂ ਅਤੇ ਮਰਦਾਂ ਨੇ ਸੀਵਰੇਜ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਇਲਾਕਾ ਨਿਵਾਸੀ ਜੀ.ਟੀ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮਨਜੀਤ ਕੌਰ, ਕਾਮਿਨੀ ਕੁਮਾਰੀ, ਮੀਨਾ ਕੁਮਾਰੀ, ਰਜਨੀ ਬਾਲਾ, ਸ.ਪਾਰਸ ਕੁਮਾਰ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਸੁਮਨਦੀਪ ਕੌਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ। ਇਸ ਮਾਮਲੇ ਸਬੰਧੀ ਜਦੋਂ ਇਲਾਕੇ ਦੇ ਸੀਵਰੇਜ ਵਿਭਾਗ ਦੇ ਜੇਈ ਜੋਗਿੰਦਰ ਸਿੰਘ ਭੁੱਲਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਾਰ-ਵਾਰ ਫੋਨ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ।

Ads on article

Advertise in articles 1

advertising articles 2

Advertise