-->
ਬਜ਼ੁਰਗ ਔਰਤ ਵਲੋ ਪੁਲਿਸ ਪ੍ਰਸ਼ਾਸ਼ਨ ਪਾਸੋਂ ਕੀਤੀ ਇਨਸਾਫ਼ ਦੀ ਮੰਗ

ਬਜ਼ੁਰਗ ਔਰਤ ਵਲੋ ਪੁਲਿਸ ਪ੍ਰਸ਼ਾਸ਼ਨ ਪਾਸੋਂ ਕੀਤੀ ਇਨਸਾਫ਼ ਦੀ ਮੰਗ

ਬਜ਼ੁਰਗ ਔਰਤ ਵਲੋ ਪੁਲਿਸ ਪ੍ਰਸ਼ਾਸ਼ਨ ਪਾਸੋਂ ਕੀਤੀ
ਇਨਸਾਫ਼ ਦੀ ਮੰਗ 
ਅੰਮ੍ਰਿਤਸਰ, 12 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਪੀੜਤ ਬਜ਼ੁਰਗ ਔਰਤ ਜੋਗਿੰਦਰ ਕੌਰ ਵਡਾਲਾ ਰਾਮ ਤੀਰਥ ਰੋਡ ਐਸਐਸਪੀ ਦਿਹਾਤੀ ਤੋਂ ਲਿਖਤ ਰੂਪ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਵੱਖ-ਵੱਖ ਦਰਖਾਸਤਾਂ ਦੀਆਂ ਕਾਪੀਆਂ ਵਿਖਾਉਂਦਿ ਪ੍ਰੈਸ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਖਾਨਦਾਨੀ ਜਮੀਨ ਵਿੱਚ ਜਿੱਥੇ ਪਿਛਲੇ 60 ਸਾਲ ਤੋਂ ਬੰਬੀ ਲੱਗੀ ਹੋਈ ਸੀ ਉਸ ਦਾ ਰਿਪੇਅਰ ਤੋਂ ਲੈ ਕੇ ਬਿਜਲੀ ਦੇ ਬਿੱਲ ਤੱਕ ਭੁਗਤਾਨ ਕਰਦੇ ਆ ਰਹੇ ਹਨ ਕਥਿਤ ਦੋਸ਼ੀ ਸੁਬੇਗ ਸਿੰਘ ਕੁਲਦੀਪ ਸਿੰਘ ਮਹਿਲ ਸਿੰਘ ਵੱਲੋਂ ਜਬਰੀ ਕਬਜ਼ਾ ਕਰਦਿਆਂ ਧੱਕੇ ਨਾਲ ਬੰਬੀ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦੀ ਜਮੀਨ ਨੂੰ ਜਾਂਦਾ ਪਾਣੀ ਦਾ ਖਾਲ ਵਾਹ ਦਿੱਤਾ ਗਿਆ ਜਦੋਂ ਇਹ ਮਾਮਲਾ ਸੁਲਝਾਉਣ ਲਈ ਸਾਬਕਾ ਸਰਪੰਚ ਅਤੇ ਜ਼ਿਲਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਸਵਿੰਦਰ ਸਿੰਘ ਟੈਣੀ ਕੋਲ ਪੁੱਜਾ ਤਾਂ ਉਨਾਂ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਝਗੜੇ ਨੂੰ ਹੋਰ ਵਧਾਉਣ ਦੀ ਕਰ ਕੋਸ਼ਿਸ਼ ਕਰ ਦਿੱਤੀ ਕੁਝ ਦਿਨ ਪਹਿਲਾਂ ਸੁਵਿੰਦਰ ਸਿੰਘ ਟੈਣੀ ਦੀ ਫੇਸਬੁੱਕ ਆਈਡੀ ਤੋਂ ਕੁਲਦੀਪ ਸਿੰਘ ਵੱਲੋਂ ਉਹਨਾਂ ਦੇ ਪਰਿਵਾਰ ਦੇ ਜੀ ਨੌ ਸੁਖਜੀਤ ਕੌਰ ਪਤਨੀ ਨਿਸ਼ਾਨ ਸਿੰਘ ਜੋ ਕੁਵੈਤ ਵਿੱਚ ਰਹਿੰਦੇ ਹਨ ਸੋਸ਼ਲ ਮੀਡੀਆ ਉੱਪਰ ਜਾਨੋ ਮਾਰਨ ਦੀਆਂ ਧਮਕੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਪੀੜਤ ਮਾਤਾ ਜੋਗਿੰਦਰ ਕੌਰ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਬੰਬੀ ਚਲਾਉਣ ਤੋਂ ਰੋਕਿਆ ਗਿਆ ਤਾਂ ਇਹਨਾਂ ਵੱਲੋਂ ਉਹਨਾਂ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਜਦੋਂ ਇਸ ਸਬੰਧੀ ਉਨਾਂ ਨੇ ਥਾਣਾ ਕੰਬੋ ਵਿਖੇ ਸ਼ਿਕਾਇਤ ਦਰਜ ਕਰਵਾਈ ਉਹਨਾਂ ਇਹ ਵੀ ਦੱਸਿਆ ਕਿ ਚੱਲ ਰਹੇ ਝਗੜੇ ਕਾਰਨ ਕੁਝ ਮਹੀਨੇ ਪਹਿਲਾਂ ਪੁਲਿਸ ਕੰਬੋ ਵੱਲੋਂ ਦੋਵਾਂ ਧਿਰਾਂ ਖਿਲਾਫ ਧਾਰਾ 750 ਅਧੀਨ ਮਾਮਲਾ ਦਰਜ ਕਰਦਿਆਂ ਬੰਬੀ ਨੂੰ ਦੋਵੇਂ ਧਿਰਾਂ ਨੂੰ ਬੰਬੀ ਚਲਾਉਣ ਤੋਂ ਮਨਾ ਕਰ ਦਿੱਤਾ ਪੇੜ ਚ ਪਰਿਵਾਰ ਨੇ ਐਸਐਸਪੀ ਦਿਹਾਤੀ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੀ ਜਾਨ ਨੂੰ ਇਹਨਾਂ ਵਿਅਕਤੀਆਂ ਕੋਲੋਂ ਖਤਰਾ ਹੈ ਜੇਕਰ ਇਸ ਤਰ੍ਹਾਂ ਕੁਝ ਵੀ ਹੋਇਆ ਤਾਂ ਉਸਦੀ ਜਿੰਮੇਵਾਰੀ ਕਿਲਾ ਪੁਲਿਸ ਦਿਹਾਤੀ ਦੀ ਹੋਵੇਗੀ ।

ਬਾਕਸ ਦੂਜੀ ਧਿਰ ਦੇ ਸੁਬੇਗ ਸਿੰਘ ਕੁਲਦੀਪ ਸਿੰਘ ਸਾਬਕਾ ਸਰਪੰਚ ਸਵਿੰਦਰ ਸਿੰਘ ਟੈਣੀ ਨਾਲ ਜਦੋਂ ਇਸ ਪ੍ਰਤੀ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਮਾਨਯੋਗ ਅਦਾਲਤ ਵਿੱਚ ਇਸ ਜਮੀਨ ਦੇ ਝਗੜੇ ਪ੍ਰਤੀ ਕੇਸ ਜਿੱਤ ਚੁੱਕੇ ਹਨ ਜੋਗਿੰਦਰ ਕੌਰ ਦਾ ਪਰਿਵਾਰ ਜਾਣ ਬੁਝ ਕੇ ਛੇੜਾ ਛੇੜ ਰਿਹਾ ਹੈ ਅਤੇ ਸਾਨੂੰ ਵੀ ਆਉਂਦਿਆਂ ਜਾਂਦਿਆਂ ਰਸਤੇ ਵਿੱਚ ਰੋਕ ਕੇ ਗਲਤ ਸ਼ਬਦਾਵਲੀ ਬੋਲਦਾ ਰਹਿੰਦਾ ਹੈ ਜਿੱਥੋਂ ਤੱਕ ਸੋਸ਼ਲ ਮੀਡੀਏ ਦਾ ਸਵਾਲ ਹੈ ਸਵਿੰਦਰ ਸਿੰਘ ਟੈਣੀ ਨੇ ਬੋਲਦਿਆਂ ਕਿਹਾ ਮੇਰੇ ਅਕਸ ਨੂੰ ਖਰਾਬ ਕਰਨ ਲਈ ਨਿਸ਼ਾਨ ਸਿੰਘ ਜੋ ਕੁਵੈਤ ਵਿੱਚ ਰਹਿੰਦਾ ਹੈ ਉਸ ਵੱਲੋਂ ਵੀਡੀਓ ਵਾਇਰਲ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਅਤੇ ਮੇਰੇ ਪ੍ਰਤੀ ਅਪਸ਼ਬਦ ਬੋਲੇ ਗਏ ਹਨ ਮੇਰੇ ਵੱਲੋਂ ਕੋਈ ਵੀ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਲਈ ਗੱਲ ਨਹੀਂ ਕੀਤੀ। 

ਬਾਕਸ ਥਾਣਾ ਕੰਬੋ ਦੇ ਮੁਖੀ ਸ਼ਮਸ਼ੇਰ ਸਿੰਘ ਨਾਲ ਇਸ ਪ੍ਰਤੀ ਚੱਲ ਰਹੇ ਵਿਵਾਦ ਪ੍ਰਤੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੋਵੇਂ ਤਰਾਂ ਸਾਡੇ ਲਈ ਬਰਾਬਰ ਹਨ ਜੇਕਰ ਦੋਵਾਂ ਪਰਿਵਾਰਾਂ ਨੂੰ ਮੋਹਤਬਰ ਵਿਅਕਤੀਨਾਵਾਂ ਕਰਵਾ ਦੇਣ ਤਾਂ ਸਾਨੂੰ ਕੋਈ ਇਤਰਾਜ ਨਹੀਂ ਹੋਵੇਗਾ।

Ads on article

Advertise in articles 1

advertising articles 2

Advertise