-->
ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਸਮਾਜਿਕ ਬੁਰਾਈਆਂ ਖਿਲਾਫ ਲਗਾਇਆ ਸੈਮੀਨਾਰ

ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਸਮਾਜਿਕ ਬੁਰਾਈਆਂ ਖਿਲਾਫ ਲਗਾਇਆ ਸੈਮੀਨਾਰ

ਸ.ਸ.ਸ. ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਸਮਾਜਿਕ
ਬੁਰਾਈਆਂ ਖਿਲਾਫ ਲਗਾਇਆ ਸੈਮੀਨਾਰ
ਅੰਮ੍ਰਿਤਸਰ 2 ਸਤੰਬਰ (ਬਿਊਰੋ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਪ੍ਰਿੰਸੀਪਲ ਮੈਡਮ ਮੋਨਿਕਾ ਜੀ ਦੀ ਅਗਵਾਈ ਹੇਠ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਇਸ ਮੌਕੇ ਪੁਲਿਸ ਥਾਣਾ ਬੀ ਡਵੀਜ਼ਨ ਏ ਐਸ ਆਈ ਸ੍ਰ ਅਮਰਜੀਤ ਸਿੰਘ, ਸ੍ਰ ਮਨਦੀਪ ਸਿੰਘ, ਸ੍ਰ ਨਵਪ੍ਰੀਤ ਸਿੰਘ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ ਅਤੇ ਸੈਮੀਨਾਰ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਜ ਵਿਚ ਫੈਲੀਆਂ ਬੁਰਾਈਆਂ ਖਿਲਾਫ ਜਾਗਰੂਕ ਕੀਤਾ ਗਿਆ ਸ੍ਰ ਅਮਰਜੀਤ ਸਿੰਘ ਵਲੋ ਵਿਦਿਆਰਥੀਆ ਨੂੰ ਸਮਝਾਇਆ ਗਿਆ ਕਿ ਉਹ ਨਸ਼ਿਆ ਚੋਰੀਆ ਵਰਗੀਆਂ ਬੁਰੀਆ ਆਦਤਾਂ ਤੋ ਦੂਰ ਰਹਿਣ ਅਤੇ ਜੇਕਰ ਕਿਸੇ ਹੋਰ ਬੱਚੇ ਨੂੰ ਅਜਿਹੀਆਂ ਬੁਰਾਈਆਂ ਵਿੱਚ ਸ਼ਾਮਿਲ ਵੇਖਦੇ ਹਨ ਤਾਂ ਤੁਰੰਤ ਸਕੂਲ ਅਧਿਆਪਕਾ ਜਾ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਇਸ ਮੌਕੇ ਪ੍ਰਿੰਸਿਪਲ ਮੈਡਮ ਮੋਨਿਕਾ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋ ਦੂਰ ਰਹਿ ਕੇ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਵਿਦਿਆਰਥੀਆਂ ਵਲੋ ਵੀ ਵਧੀਆ ਨਾਗਰਿਕ ਬਣਨ ਦਾ ਪ੍ਰਣ ਕੀਤਾ ਗਿਆ ਪ੍ਰਿੰਸੀਪਲ ਵਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ ਇਸ ਸੈਮੀਨਾਰ ਵਿੱਚ ਸਮੂਹ ਵਿਦਿਆਰਥੀਆ,ਸਟਾਫ ਮੈਂਬਰ ਸ੍ਰੀ ਮਤੀ ਮਨਜੀਤ ਕੌਰ (ਲੈਕ),ਸ੍ਰੀ ਪ੍ਰਦੀਪ ਕਾਲੀਆ (ਲੈਕ),ਸ੍ਰੀ ਕਮਲ ਕੁਮਾਰ,ਸ੍ਰੀ ਮਤੀ ਹਰਜੀਤ ਕੌਰ,ਸ੍ਰੀ ਕੇਵਲ ਕ੍ਰਿਸ਼ਨ ਅਤੇ ਸ੍ਰ ਹਰਮਨਪ੍ਰੀਤ ਸਿੰਘ ਹਾਜ਼ਰ ਸਨ।

Ads on article

Advertise in articles 1

advertising articles 2

Advertise