-->
ਸਿਹਤ ਕਰਮਚਾਰੀਆਂ ਤੇ ਹੋ ਰਹੀ ਹਿੰਂਸਾ ਨੂੰ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਕੀਤਾ ਗਠਨ

ਸਿਹਤ ਕਰਮਚਾਰੀਆਂ ਤੇ ਹੋ ਰਹੀ ਹਿੰਂਸਾ ਨੂੰ ਰੋਕਣ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਕੀਤਾ ਗਠਨ

ਸਿਹਤ ਕਰਮਚਾਰੀਆਂ ਤੇ ਹੋ ਰਹੀ ਹਿੰਂਸਾ ਨੂੰ ਰੋਕਣ ਲਈ ਜਿਲ੍ਹਾ ਪੱਧਰੀ
ਕਮੇਟੀ ਦਾ ਕੀਤਾ ਗਠਨ 
ਅੰਮ੍ਰਿਤਸਰ, 11 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮਤੀ ਜੋਤੀ ਬਾਲਾ ਮੱਟੂ, ਜੀ ਦੀ ਪ੍ਰਧਾਨਗੀ ਹੇਠ ਪਹਿਲੀ ਮੀਟਿੰਂਗ ਜਿ੍ਲਾ ਪ੍ਰ੍ਬੰਂਧਕੀ ਕੰਂਪਲੈਕਸ, ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੀ ਦੇ ਦਫਤਰ ਵਿਖੇ ਕੀਤੀ ਗਈ। ਇਸ ਮੀਟਿੰਂਗ ਵਿੱਚ ਮਾਣਯੋਗ ਸਿਹਤ ਮੰਂਤਰੀ, ਪੰਂਜਾਬ ਜੀ ਵੱਲੋ ਕੀਤੀ ਗਈ ਵੀਡਿਉ ਕਾਨਫਰੰਂਸ ਦੇ ਸਾਰੇ ਏਜੰਂਡੇ ਨੂੰ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਂਗ ਦੋਰਾਨ ਸਿਵਲ ਸਰਜਨ, ਅੰਮ੍ਰਿਤਸਰ ਡਾ. ਕਿਰਨਦੀਪ ਕੋਰ, ਸਹਾਇਕ ਸਿਵਲ ਸਰਜਨ ਡਾ. ਰਜਿੰਂਦਰ ਪਾਲ ਕੋਰ, ਡਾਇਰੈਕਟਰ ਪ੍ਰਿੰਂਸੀਪਲ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਡਾ. ਕੁਲਤਾਰ ਸਿੰਘ, ਸਹਾਇਕ ਜਿ੍ਲਾ ਅਟਾਰਨੀ ਦੇ ਨੁਮਾਇੰਂਦੇ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਦੇ ਨੁਮਾਇੰਂਦੇ, ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ(ਦਿਹਾਤੀ) ਦੇ ਨੁਮਾਇੰਂਦੇ, ਸੀਨੀਅਰ ਮੈਡੀਕਲ ਅਫਸਰ, ਇੰਂਚ, ਸਿਵਲ ਹਸਪਤਾਲ, ਅੰਮ੍ਰਿਤਸਰ ਡਾ. ਸਵਰਨਜੀਤ ਧਵਨ, ਪ੍ਰਧਾਨ ਜਿ੍ਹਲ਼ਾ ਆਈ.ਐਮ.ਏ, ਅੰਮ੍ਰਿਤਸਰ, ਡਾ. ਅਤੁੱਲ ਕਪੂਰ, ਪੀ.ਸੀ.ਐਮ.ਐਸ ਦੇ ਜਿ੍ਹਲਾ ਪ੍ਰਧਾਨ ਡਾ. ਸੁਮੀਤਪਾਲ ਸਿੰਘ, ਸ਼੍ਰੀ ਸੰਂਜੀਵ ਕੁਮਾਰ, ਸੀਨੀਅਰ ਫਾਰਮੇਸੀ ਅਫਸਰ ਪੈਰਾ ਮੈਡੀਕਲ ਸਟਾਫ, ਸ਼੍ਰੀ ਗੁਰਦੇਵ ਸਿੰਘ, ਐਮ.ਪੀ.ਐਚ.ਸੀ ਨੁਮਾਇੰਂਦਾ ਪੈਰਾ ਮੈਡੀਕਲ ਸਟਾਫ ਅੰਮ੍ਰਿਤਸਰ ਹਾਜਰ ਹੋਏ ਇਸ ਮੀਟਿੰਂਗ ਦੋਰਾਨ ਮਾਨਯੋਗ ਏ.ਡੀ.ਸੀ ਵੱਲੋ ਸੁਝਾਵ ਦਿੱਤਾ ਗਿਆ ਕਿ ਇਸ ਕਮੇਟੀ ਵਿੱਚ ਹੈਲਥ ਕੇਅਰ ਪ੍ਰੋਫੈਸ਼ਨਲ ਸਟਾਫ ਵਿੱਚੋ ਇੱਕ ਨੁਮਾਇੰਂਦਾ ਜਰੂਰ ਲਿਆ ਜਾਵੇ, ਜਿਵੇਂ ਕਿ ਸਟਾਫ ਨਰਸ ਸਕਿਉਰਟੀ ਦੇ ਪੁਖਤਾ ਪ੍ਰਬੰਂਧਾ ਲਈ ਪੈਸਕੋ ਸਟਾਫ ਦੀ ਡਿਮਾਂਡ ਸਿਵਲ ਸਰਜਨ, ਅੰਮ੍ਰਿਤਸਰ ਰਾਹੀਂ ਭੇਜੀ ਜਾਵੇ। ਹਰੇਕ ਸਿਹਤ ਸੰਂਸਥਾਂ ਵਿੱਚ ਇੱਕ ਹੈਲਪ ਡੈਸਕ ਬਣਾਇਆ ਜਾਵੇ ਜੋ ਕਿ ਸਿਹਤ ਪ੍ਰੋਫੈਸ਼ਨਲ ਖਾਸ ਤੋਰ ਤੇ ਮਹਿਲਾ ਸਟਾਫ ਨਾਲ ਕਿਸੇ ਵੀ ਪ੍ਰਕਾਰ ਦੇ ਲਈ ਤੁਰੰਂਤ ਕਾਰਵਾਈ ਕਰੇ।ਸਾਰੇ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਂਗ ਕਾਲਜਾਂ ਵਿੱਚ ਸੀ.ਸੀ.ਟੀ.ਵੀ ਸਰਵੀਲੈਂਸ ਹੋਣੀ ਯਕੀਨੀ ਬਣਾਈ ਜਾਵੇ ਹਰੇਕ ਸਿਹਤ ਸੰਂਸਥਾਂ ਵਿੱਚ ਸਕਿਉਰਟੀ ਪ੍ਰਤੀ ਇੱਕ ਚੈਕ ਲਿਸਟ/ਪ੍ਰਸ਼ਨਾਂਵਲੀ ਭਰਵਾਈ ਜਾਵੇ ਤਾਂ ਜੋ ਉਸ ਸੰਂਸਥਾਂ ਦੇ ਸਕਿਉਰਟੀ ਪ੍ਰਤੀ ਹਾਲਾਤਾਂ ਦਾ ਪਤਾ ਲੱਗ ਸਕੇ ਸਮੇਂ-ਸਮੇ ਤੇ ਉਚ-ਅਧਿਕਾਰੀਆਂ ਵੱਲੋ ਸਿਹਤ ਸੰਂਸਥਾਵਾਂ ਦੀ ਚੈਕਿੰਂਗ ਕੀਤੀ ਜਾਵੇ।ਹਰੇਕ ਸਿਹਤ ਸੰਂਸਥਾਂ ਵਿੱਚ ਈਵ ਟੀਜਿੰਂਗ ਨੂੰ ਰੋਕਣ ਲਈ ਮਹਿਲਾ ਹਰਾਸਮੈਂਟ ਕਮੇਟੀ ਗਠਿਤ ਕੀਤੀ ਜਾਵੇ ਇਸ ਮੋਕੇ ਸਿਵਲ ਸਰਜਨ ਡਾ. ਕਿਰਨਦੀਪ ਕੋਰ ਨੇ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ ਦੀ ਸਿਹਤ ਸੰਂਸਥਾਂ ਅਧੀਨ ਮੋਜੂਦਗੀ ਮਹਿਸੂਸ ਹੋਣ ਤੇ ਤੁਰੰਂਤ ਉਸ ਸਬੰਧੀ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਲੋੜ ਪੈਣ ਤੇ ਤੁਰੰਂਤ ਪੁਲਿਸ ਵਿਭਾਗ ਨੂੰ ਹੈਲਪ ਲਾਈਨ ਨੰਬਰ.112 ਤੇ ਸੂਚਿਤ ਕੀਤਾ ਜਾਵੇ। ਇਸ ਹੈਲਪ ਲਾਈਨ ਨੰਬਰ ਨੂੰ ਹਰ ਸਿਹਤ ਸੰਂਸਥਾਂਵਾਂ ਵਿੱਚ ਲਗਾਇਆ ਜਾਵੇ ਅਤੇ ਸਟਾਫ ਨੂੰ ਇਸ ਹੈਲਪ ਲਾਈਨ ਨੰਬਰ ਤੋ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਅਜਿਹੀ ਸੂਚਨਾ ਮਿਲਣ ਤੇ ਤੁਰੰਂਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਆਈ.ਐਮ.ਏ ਦੇ ਨੁਮਾਇੰਂਦੇ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਂਦੀਆਂ ਵੱਲੋ ਇਹ ਸੁਝਾਅ ਦਿੱਤਾ ਗਿਆ ਕਿ ਸਿਹਤ ਸੰਂਸਥਾਂਵਾਂ ਵਿੱਚ ਬਹੁਤ ਵੱਧ ਰਹੀ ਹੈ ਅਤੇ ਆਮ ਹੀ ਮਰੀਜਾਂ ਵੱਲੋ ਹਸਪਤਾਲਾਂ ਦੀ ਤੋੜ-ਫੋੜ ਜਾਂ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਕਿ ਅਜਿਹੀ ਕੋਈ ਵੀ ਸੂਚਨਾ ਮਿਲਣ ਤੇ ਤੁਰੰਂਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Ads on article

Advertise in articles 1

advertising articles 2

Advertise