-->
ਮੁਹੰਮਦ ਸਾਹਿਬ ਦੇ ਜਨਮ ਦਿਨ 'ਤੇ ਮੁਸਲਿਮ ਭਾਈਚਾਰੇ ਨੂੰ ਭਾਈਚਾਰਕ ਸਾਂਝ ਦਾ ਦਿੱਤਾ ਸੁਨੇਹਾ

ਮੁਹੰਮਦ ਸਾਹਿਬ ਦੇ ਜਨਮ ਦਿਨ 'ਤੇ ਮੁਸਲਿਮ ਭਾਈਚਾਰੇ ਨੂੰ ਭਾਈਚਾਰਕ ਸਾਂਝ ਦਾ ਦਿੱਤਾ ਸੁਨੇਹਾ

ਮੁਹੰਮਦ ਸਾਹਿਬ ਦੇ ਜਨਮ ਦਿਨ 'ਤੇ ਮੁਸਲਿਮ ਭਾਈਚਾਰੇ ਨੂੰ ਭਾਈਚਾਰਕ
ਸਾਂਝ ਦਾ ਦਿੱਤਾ ਸੁਨੇਹਾ 
ਅੰਮ੍ਰਿਤਸਰ 18 ਸਤੰਬਰ (ਸੁਖਬੀਰ ਸਿੰਘ) - ਮੁਸਲਿਮ ਭਾਈਚਾਰੇ ਦੇ ਪਵਿੱਤਰ ਤਿਉਹਾਰ ਈਦ ਮਿਲਾਦੁੰਨਬੀ ਦੇ ਮੌਕੇ ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਈਦਗਾਹ ਕਬਰਸਤਾਨ ਪ੍ਰਬੰਧ ਕਮੇਟੀ ਸੁਲਤਾਨ ਵਿੰਡ ਰੋਡ ਤੋਂ ਜਲੂਸ ਕੱਢਿਆ ਇਸ ਦੌਰਾਨ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਲਈ ਅਰਦਾਸ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਸ਼ਹਿਰੀ ਇਮਾਮ ਮੌਲਾਨਾ ਮੁਜ਼ੱਮਲ ਹੁਸੈਨ ਕਾਦਰੀ ਨੇ ਦੱਸਿਆ ਕਿ ਹਰ ਸਾਲ ਸਾਰੇ ਫਿਰਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਦਾ ਵਿਸ਼ਾਲ ਜਲੂਸ ਸੁਲਤਾਨ ਵਿੰਡ ਰੋਡ ਮਸਜਿਦ ਤੋਂ ਸੁਲਤਾਨ ਵਿੰਡ ਗੇਟ ਤੱਕ ਕੱਢਿਆ ਜਾਂਦਾ ਹੈ ਅਤੇ ਫਿਰ ਮਸਜਿਦ ਆ ਕੇ ਸਮਾਪਤ ਹੁੰਦਾ ਹੈ ਇਸ ਮੌਕੇ ਮੁਹੰਮਦ ਰਈਸੁਦੀਨ ਅਤੇ ਇਦਰੀਸ ਆਲਮ ਵੀ ਮਸਜਿਦ ਅੱਡਾ ਗਿਲਵਾਲੀ ਗੇਟ ਤੋਂ ਆਪਣੇ ਜਲੂਸ ਨਾਲ ਪੁੱਜੇ ਸਨ ਇਸ ਜਲੂਸ ਵਿਚ ਸਾਰੇ ਧਰਮਾਂ ਅਤੇ ਸੰਪਰਦਾਵਾਂ ਦੇ ਲੋਕਾਂ ਨੇ ਆਪਸੀ ਸਦਭਾਵਨਾ ਸਦਕਾ ਵੱਖ-ਵੱਖ ਥਾਵਾਂ 'ਤੇ ਲੰਗਰ ਅਤੇ ਛਬੀਲ ਲਗਾਈ। ਇਸ ਦੌਰਾਨ ਥਾਣਾ ਬੀ ਡਵੀਜ਼ਨ ਦੇ ਐਸ.ਐਚ.ਓ ਸਰਦਾਰ ਹਰਿੰਦਰ ਸਿੰਘ ਵੱਲੋਂ ਸਲੀਮ ਭਾਈਚਾਰਾ ਨੂੰ ਸਿਰੋਪਾਓ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਦਰ ਜਲਾਲੂਦੀਨ, ਸ. ਸਲਾਨਾ ਰਾਹੀ, ਸ਼ਾਹਿਦ ਆਲਮ, ਗੁਫਰਾਨ ਆਲਮ, ਤਾਰਿਕ ਅਨਵਰ, ਜ਼ੁਬੇਰ ਆਲਮ ਅਤੇ ਮੁਜਾਹਿਦ ਆਲਮ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise