-->
ਖਾਕੀ ਪਹਿਨਣੇ ਕਾ ਮਤਲਬ ਜੁਲਮ ਕੋ ਖਾਕ ਮੇ ਮਿਲਾ ਦੋ...

ਖਾਕੀ ਪਹਿਨਣੇ ਕਾ ਮਤਲਬ ਜੁਲਮ ਕੋ ਖਾਕ ਮੇ ਮਿਲਾ ਦੋ...

 ਖਾਕੀ ਪਹਿਨਣੇ ਕਾ ਮਤਲਬ ਜੁਲਮ
ਕੋ ਖਾਕ ਮੇ ਮਿਲਾ ਦੋ...
ਅੰਮ੍ਰਿਤਸਰ, 20 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਤੈਨਾਤ ਸੀਨੀਅਰ ਕਾਂਸਟੇਬਲ ਸੰਦੀਪ ਸਿੰਘ ਦੇ ਪਿਤਾ ਸਰਦਾਰ ਗੁਰਦੀਪ ਸਿੰਘ ਰਿਟਾਇਰਡ ਇੰਸਪੈਕਟਰ ਜਿਨਾਂ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਅੱਤਵਾਦ ਨੂੰ ਖਤਮ ਕਰਨ ਲਈ ਅਹਿਮ ਭੂਮਿਕਾ ਨਿਭਾਈ ਸੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕੀ ਇਸ ਵਕਤ ਉਹ ਥਾਣੇ ਮਕਬੂਲਪੁਰੇ ਅੰਮ੍ਰਿਤਸਰ ਸਿਟੀ ਤੈਨਾਤ ਹੈ ਸੰਦੀਪ ਸਿੰਘ ਦੁਆਰਾ ਦੱਸਿਆ ਗਿਆ ਕੀ ਸਾਲ 2014 ਵਿੱਚ ਜਲੰਧਰ ਤੈਨਾਤ ਸੀ ਉਸ ਵਕਤ ਖਤਰਨਾਕ ਬੈਂਕ ਡਕੈਤੀਆਂ ਕਰਨ ਵਾਲੇ ਮੁਜਰਮ ਨੂੰ ਲੈ ਕੇ ਕਪੂਰਥਲਾ ਜੇਲ ਤੋਂ ਮੋਗੇ ਪੇਸ਼ੀ ਲਈ ਲੈ ਕੇ ਗਿਆ ਸੀ ਜਿਸ ਨੇ ਮੋਗੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਭੱਜਣ ਵਿੱਚ ਨਾਕਾਮ ਜਾਬ ਹੋਇਆ ਸੀ ਉਸ ਵਕਤ ਦੇ ਡੀਆਈਜੀ ਜਲੰਧਰ ਰੇਂਜ ਸਰਦਾਰ ਗੁਰਵਿੰਦਰ ਸਿੰਘ ਢਿਲੋ ਵੱਲੋਂ ਸੰਦੀਪ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਸੀ ਅੰਮ੍ਰਿਤਸਰ ਥਾਣੇ ਵਿੱਚ ਰਹਿ ਕੇ ਸੰਦੀਪ ਸਿੰਘ ਵੱਲੋਂ ਕਈ ਪੀਓ ਭਗੋੜੇਆ ਨੂੰ ਬੜੀ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਥਾਣਾ ਸੀ ਡਿਵੀਜ਼ਨ ਵਿੱਚ ਤੈਨਾਤ ਹੁੰਦਿਆਂ ਹੋਇਆ ਕਈ ਪੀਓ ਫੜੇ ਗਏ ਸਨ ਇਕ ਵਾਰ 14 ਸਾਲ ਦੇ ਲੜਕਾ ਜੋ ਕਿ ਅੰਮ੍ਰਿਤਸਰ ਤੋਂ ਗੁੰਮ ਹੋਇਆ ਸੀ ਉਸ ਨੂੰ ਦੋ ਘੰਟੇ ਦੇ ਅੰਦਰ ਝਬਾਲ ਤੋਂ ਲੱਭ ਕੇ ਲਿਆ ਕੇ ਉਸ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਸੀ ਚਾਟੀ ਚੌਕ ਵਿਚ ਰਾਤ ਕਰੀਬ 12 ਵਜੇ ਇਕ ਗੋਲੀ ਲੱਗਣ ਨਾਲ ਇਕ ਔਰਤ ਜ਼ਖਮੀ ਹੋ ਗਈ ਸੀ ਜਿਸ ਦੌਰਾਨ ਉਸ ਵਿਅਕਤੀ ਨੂੰ ਜਿਸ ਨੇ ਗੋਲੀ ਚਲਾਈ ਸੀ ਉਸ ਨੂੰ ਬੜੀ ਬਹਾਦਰੀ ਨਾਲ ਫੜ ਕੇ ਸਮੇਤ ਪਿਸਟਲ ਹਵਾਲੇ ਬੀ ਡਿਵੀਜ਼ਨ ਥਾਣੇ ਕੀਤਾ ਗਿਆ ਉਸ ਵਕਤ SHO ਸਾਹਿਬ ਅਤੇ ਏਸੀਪੀ ਸਾਹਿਬ ਵੀ ਮੋਕੇ ਪਰ ਆਏ ਸਨ ਦਿੱਲੀ ਕਰਾਈਮ ਬਰਾਂਚ ਦਾ ਇੱਕ ਕੇਸ ਜੋ ਕੀ ਢਾਈ ਸਾਲਾ ਲੜਕੀ ਨੂੰ ਅਗਵਾ ਕਰਕੇ ਮੁਜਰਮ ਅੰਮ੍ਰਿਤਸਰ ਆਇਆ ਸੀ ਉਸ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਥਾਣਾ ਸੀ ਡਿਵੀਜ਼ਨ ਤੇ ਇਲਾਕੇ ਵਿੱਚ ਹੋਈ ਸਾਢੇ ਤਿੰਨ ਲੱਖ ਦੀ ਖੋਹ ਜੋ ਕਿ ਬੜੇ ਹੀ ਦਲੇਰੀ ਨਾਲ ਸੰਦੀਪ ਸਿੰਘ ਵਲੋ ਇਕਲੇ ਹੀ ਟਰੇਸ ਕਰਕੇ ਸਮੇਤ ਗੱਡੀ ਅਤੇ ਮੁਜਰਮ ਨੂੰ ਗਿਰਫਤਾਰ ਕੀਤਾ ਗਿਆ ਸੀ ਸੰਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਮੈਂ ਆਪਣੀ ਰਹਿਦੀ ਨੌਕਰੀ ਦੇ ਦੌਰਾਨ ਜੁਲਮ ਦੇ ਖਿਲਾਫ ਇਸ ਤਰਾਂ ਲੜਦਾ ਰਹਾਂਗਾ ਔਰ ਆਪਣਾ ਫਰਜ ਨਿਭਾਵਾਂਗਾ ਅਗਰ ਖਾਕੀ ਪਹਿਣੀ ਹੈ ਤੋ ਜੁਲਮ ਕੋ ਖਾਕ ਮੈ ਮਿਲਾਦੂਗਾ ਜੈ ਹਿੰਦ।

Ads on article

Advertise in articles 1

advertising articles 2

Advertise