-->
ਬਜ਼ੁਰਗ ਜੋੜੇ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਲਗਾਈ ਇਨਸਾਫ ਦੀ ਗੁਹਾਰ

ਬਜ਼ੁਰਗ ਜੋੜੇ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਲਗਾਈ ਇਨਸਾਫ ਦੀ ਗੁਹਾਰ

ਬਜ਼ੁਰਗ ਜੋੜੇ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਲਗਾਈ ਇਨਸਾਫ
ਦੀ ਗੁਹਾਰ
ਅੰਮ੍ਰਿਤਸਰ, 23 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਤਰਨ ਤਾਰਨ ਰੋਡ ਨਿਵਾਸੀ ਬਾਬਾ ਨਿਰਮਲ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਹੋਇਆ ਦੱਸਿਆ ਕਿ ਮੇਰੇ ਲੜਕੇ ਅਤਿੰਦਰਪਾਲ ਸਿੰਘ ਦਾ ਵਿਆਹ 10 ਸਾਲ ਪਹਿਲਾ ਮਨਦੀਪ ਕੌਰ ਜੋ ਇਕ ਨਿੱਜੀ ਹਸਪਤਾਲ ਵਿੱਚ ਬਤੌਰ ਨਰਸ ਨੌਕਰੀ ਕਰਦੀ ਹੈ ਦੇ ਨਾਲ ਹੋਇਆ ਸੀ। ਮੇਰੇ ਲੜਕੇ ਤੇ ਨੂੰਹ 'ਚ ਆਪਸੀ ਸਬੰਧ ਬਹੁਤ ਵਧੀਆ ਸਨ ਜਿੰਨਾ ਵਿੱਚੋ ਇਕ 9 ਸਾਲ ਦੀ ਬੱਚੀ ਵੀ ਹੈ ਪਰ ਅਰਸਾ ਕਰੀਬ 2 ਸਾਲ ਪਹਿਲਾ ਮੇਰਾ ਲੜਕਾ ਆਪਣੀ ਪਤਨੀ ਮਨਦੀਪ ਕੌਰ ਅਤੇ ਸੋਹਰੇ ਪਰਿਵਾਰ ਦੀ ਸਲਾਹ ਨਾਲ ਵਿਦੇਸ਼ ਚਲਾ ਗਿਆ ਸੀ। ਹੁਣ ਲੜਕੇ ਦੇ ਵਿਦੇਸ਼ ਚਲੇ ਜਾਣ ਤੋ ਬਾਅਦ ਮੇਰੀ ਨੂੰਹ ਵਿੱਚ ਕਾਫੀ ਬਦਲਾਅ ਆ ਗਿਆ ਅਤੇ ਮੇਰੀ ਨੁੰਹ ਦੀ ਭੇੈਣ ਅਤੇ ਮਾਂ-ਪਿਓ ਦੀ ਦਖਲ ਅੰਦਾਜੀ ਸਾਡੇ ਘਰ ਵਿੱਚ ਕਾਫੀ ਵੱਧ ਗਈ ਤੇ ਮਨਦੀਪ ਕੌਰ ਸਾਨੂੰ ਦੱਸੇ ਬਗੈਰ ਹੀ ਕਈ- ਕਈ ਦਿਨ ਘਰੋਂ ਬਾਹਰ ਰਹਿਣ ਲੱਗੀ ਪੁੱਛਣ ਤੇ ਕਦੇ ਕਹਿੰਦੀ ਮੇਰੀ ਡਿਊਟੀ ਡਬਲ ਲੱਗੀ ਹੈ ਕਦੇ ਕਹਿੰਦੀ ਕਿਸੇ ਹੋਰ ਹਸਪਤਾਲ ਵਿੱਚ ਸਾਡੇ ਕੈਂਪ ਚੱਲ ਰਹੇ ਹਨ। ਜਿਸ ਦਾ ਅਸੀ ਬੁਰਾ ਮਨਾਂਉਦੇ ਸੀ ਪਰ ਉਹ ਸਾਨੂੰ ਕਾਫੀ ਮਾੜੇ ਬੋਲ ਬੋਲਣ ਲੱਗ ਪਈ ਅਤੇ ਧਮਕੀਆਂ ਦੇਦੀ ਜੇਕਰ ਮੈਨੂੰ ਰੋਕ ਟੋਕ ਕੀਤੀ ਤਾਂ ਮੈਥੋਂ ਬੁਰਾ ਕੋਈ ਨਹੀਂ, ਇਥੋਂ ਤੱਕ ਕਹਿੰਦੀ ਕਿ ਜੇਕਰ ਤੁਹਾਡਾ ਜੇਲ ਯਾਤਰਾ ਕਰਨ ਦਾ ਇਰਾਦਾ ਹੈ ਤਾਂ ਮੈਨੂੰ ਹੱਥ ਲਗਾ ਕੇ ਦਿਖਾਓ-ਮੈਨੂੰ ਰੋਕ ਕੇ ਦਿਖਾਓ ਤੇ ਸਾਡੇ ਹੀ ਘਰ ਵਿੱਚ ਸਾਨੂੰ ਨਤੀਜੇ ਭੁਗਤਣ ਦੀਆਂ ਧਮਕੀਆ ਵੀ ਦੇਣ ਲੱਗ ਪਈ ਇਥੋ ਤੱਕ ਕਹਿ ਦੇਦੀ ਕਿ ਉਹ ਬਾਹਰ ਬੈਠੇ ਸਾਡੇ ਲੜਕੇ ਅਤਿੰਦਰਪਾਲ ਦਾ ਵੀ ਨੁਕਸਾਨ ਕਰਵਾ ਸਕਦੀ ਹੈ। ਅੱਜ ਤੱਕ ਮਨਦੀਪ ਕੌਰ ਦੀ ਤਨਖਾਹ ਵੀ ਉਸ ਦੇ ਅਕਾਊਂਟ ਵਿੱਚ ਹੀ ਆਉਂਦੀ ਰਹੀ ਹੈ ਜੋ ਅਸੀਂ ਕਦੇ ਵੀ ਨਹੀਂ ਮੰਗੀ। ਮਿਤੀ 8 ਮਾਰਚ ਨੂੰ ਵਕਤ ਕਰੀਬ 10 ਵਜੇ ਜਦ ਕੀਰਤਨ ਦੇ ਸਬੰਧ ਵਿੱਚ ਮੈ ਬਾਹਰ ਗਿਆ ਹੋਇਆ ਸੀ ਅਤੇ ਮੇਰੀ ਪਤਨੀ ਗੁਰਵੰਤ ਕੌਰ ਘਰ ਵਿੱਚ ਇਕੱਲੀ ਸੀ ਤਾਂ ਮਨਦੀਪ ਕੌਰ ਨੇ ਆਪਣੀ ਪੇਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਬੁਲਾਅ ਲਿਆ ਤੇ ਘਰ ਵਿੱਚ ਪਈ ਨਗਦੀ, ਸੋਨੇ ਦੇ ਜੇਵਰਾਤ ਤੇ ਹੋਰ ਲੋੜੀਦਾ ਸਮਾਨ ਲੈ ਕੇ ਉਹ 8 ਸਾਲਾ ਬੱਚੀ ਸਿਮਰੀਤ ਕੌਰ ਨੂੰ ਵੀ ਸਾਡੇ ਪਾਸ ਛੱਡ ਕੇ ਚਲੀ ਗਈ, ਜਾਂਦੇ ਸਮੇ ਮਨਦੀਪ ਕੌਰ ਧਮਕੀਆਂ ਦੇ ਗਈ ਕਿ ਜੇਕਰ ਇਸ ਸਬੰਧੀ ਕੋਈ ਵੀ ਕਾਰਵਾਈ ਕਰਵਾਉਣ ਸਬੰਧੀ ਸੋਚਿਆ ਵੀ ਤਾਂ ਉਲਟਾ ਹੀ ਫਸੋਗੇ। 
ਉਨਾਂ ਦੇ ਜਾਣ ਤੋ ਬਾਅਦ ਮੇਰੀ ਪਤਨੀ ਗੁਰਵੰਤ ਕੌਰ ਨੇ ਇਸ ਦੀ ਸੂਚਨਾ ਮੈਨੂੰ ਦਿੱਤੀ ਤੇ ਮੈ ਤੁਰੰਤ ਘਰ ਪਹੁੰਚ ਕੇ ਜਦ ਸਾਰੇ ਵਰਤਾਰੇ ਸਬੰਧੀ ਆਪਣੀ ਨੁੰਹ ਦੇ ਬਾਪ ਨੂੰ ਫੋਨ ਕੀਤਾ ਤਾਂ ਉਸ ਨੇ ਮੇੇਰੇ ਨਾਲ ਦੁਰਵਿਹਾਰ ਕਰਦਿਆ ਕਿਹਾ ਕਿ ਅਸੀ ਆਪਣਾ ਸਮਾਨ ਲੈ ਗਏ ਹਾਂ ਹੁਣ ਸਾਨੂੰ ਤਲਾਕ ਚਾਹੀਦਾ ਹੈ। ਮੈ ਆਪਣੀ ਲੜਕੀ ਇਥੇ ਨਹੀ ਵਸਾਉਣੀ ਪਰ ਇਸ ਦੇ ਬਾਵਜੂਦ ਵੀ ਅਸੀ ਆਪਣੇ ਲੜਕੇ ਦਾ ਘਰ ਵਸਾਉਣ ਦੀ ਖਾਤਰ ਮੋਹਤਬਰਾਂ ਨੂੰ ਨਾਲ ਲੈਕੇ ਬਾਰ ਬਾਰ ਪਹੁੰਚ ਕਰਦੇ ਰਹੇ ਹਾਂ ਜਿੱਥੇ ਮੇਰੀ ਨੌੁਹ ਦਾ ਪਿਤਾ ਇੱਕ ਹੀ ਗੱਲ ਤੇ ਅੜਿਆ ਰਿਹਾ ਕਿ ਅਸੀਂ ਆਪਣੀ ਬੇਟੀ ਨੂੰ ਉਸ ਘਰ ਵਿੱਚ ਨਹੀਂ ਭੇਜਣਾ ਬਸ ਸਾਨੂੰ ਤਲਾਕ ਚਾਹੀਦਾ ਹੈ ਅਤੇ ਨਾਲ ਵਿਆਹ ਤੇ ਲੱਗਾ ੧੪ ਲੱਖ ਰੁਪਿਆ ਵੀ ਪੂਰਾ ਚਾਹੀਦਾ ਹੈ, ਪਰ ਜਦ ਮੇਰਾ ਬੇਟਾ ਹੀ ਤਲਾਕ ਨਹੀਂ ਦੇਣਾ ਚਾਹੁੰਦਾ ਤਾਂ ਫਿਰ ਮੈਂ ਕਿਸ ਤਰ੍ਹਾਂ ਤਲਾਕ ਦੇਖ ਸਕਦਾ ਹਾਂ। ਜਿਸ ਬਾਦ ਉਹ ਧਮਕੀਆਂ ਦੇਣ ਦੇ ਨਾਲ ਨਾਲ ਸਾਡੇ ਖਿਲਾਫ ਝੂਠੀਆਂ ਦਰਖਾਸਤਾਂ ਦੇ ਕੇ ਬਲੈਕਮੇਲ ਅਤੇ ਹਿਰਾਸਮੈਂਟ ਕਰਦਿਆਂ ਹੋਇਆਂ ਹੁਣ ਉਹਨਾਂ ਨੇ ਸਾਡੇ ਖਿਲਾਫ ਥਾਣਾ ਕਿਲਾ ਲਾਲ ਸਿੰਘ ਬਟਾਲਾ ਵਿਖੇ ਸਾਜਿਸ਼ ਤਹਿਤ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ ਦੱਸਣਾ ਚਾਹਾਂਗਾ ਕਿ ਮੇਰਾ ਬੇਟਾ ਆਪਣੀ ਪਤਨੀ ਅਤੇ ਸੋਹਰਿਆਂ ਦੀ ਸਲਾਹ ਦੇ ਨਾਲ ਹੀ ਵਿਦੇਸ਼ ਗਿਆ ਸੀ ਜਾਣ ਤੋਂ ਪਹਿਲਾਂ ਜੋ ਵੀ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਗੱਲਬਾਤ, ਸਲਾਹ ਕਰਦਾ ਰਿਹਾ ਹੈ ਉਸ ਦੀ ਸਾਰੀ ਰਿਕਾਰਡਿੰਗ ਵੀ ਮੇਰੇ ਪਾਸ ਹੈ। 'ਅਖੀਰ ਵਿੱਚ ਬਜ਼ੁਰਗ ਬਾਬਾ ਨਿਰਮਲ ਸਿੰਘ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਾਜਿਸ਼ ਤਹਿਤ ਸਾਡੇ ਤੇ ਕੀਤਾ ਗਿਆ ਝੂਠੇ ਪਰਚੇ ਦੀ ਬਰੀਕੀ ਨਾਲ ਇਨਕੁਆਰੀ ਕਰਵਾ ਕੇ ਖਾਰਜ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।

Ads on article

Advertise in articles 1

advertising articles 2

Advertise