-->
ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਦੇ ਉਭਰਦੇ ਕਵੀਆਂ ਨੂੰ ਪੰਜਾਬ ਭਵਨ ਸਰੀ ਕਨੈਡਾ ਵਲੋ ਸਨਮਾਨਿਤ

ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਦੇ ਉਭਰਦੇ ਕਵੀਆਂ ਨੂੰ ਪੰਜਾਬ ਭਵਨ ਸਰੀ ਕਨੈਡਾ ਵਲੋ ਸਨਮਾਨਿਤ

ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਦੇ ਉਭਰਦੇ ਕਵੀਆਂ ਨੂੰ
ਪੰਜਾਬ ਭਵਨ ਸਰੀ ਕਨੈਡਾ ਵਲੋ ਸਨਮਾਨਿਤ
ਅੰਮ੍ਰਿਤਸਰ 3 ਸਤੰਬਰ (ਬਿਊਰੋ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ(ਲੜਕੇ) ਦੇ ਦੋ ਵਿਦਿਆਰਥੀ ਅਲੰਕਾਰਜੀਤ ਸਿੰਘ (ਦਸਵੀਂ ਬੀ) ਅਤੇ ਭਵਦੀਪ ਸਿੰਘ (ਅੱਠਵੀਂ ਬੀ) ਨੇ ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਜੀ ਅਤੇ ਗਾਈਡ ਅਧਿਆਪਕ ਸ੍ਰੀ ਮਤੀ ਨਿਮਰਤਪਾਲ ਕੌਰ ਦੇ ਮਾਰਗ ਦਰਸ਼ਨ ਸਦਕਾ ਆਪਣੀਆਂ ਲਿਖੀਆਂ ਕਵਿਤਾਵਾਂ ਵਿਚੋਂ ਸ੍ਰੀ ਸੁੱਖੀ ਬਾਠ ਜੀ ਸੰਸਥਾਪਕ ਪੰਜਾਬ ਭਵਨ ਸਰੀ ਕਨੈਡਾ ਦੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਵਿੱਚ ਹਰ ਸਾਲ ਨਵੀਆਂ ਕਲਮਾਂ ਨਵੀਂ ਉਡਾਣ ਪੁਸਤਕ ਛਾਪੀ ਜਾਂਦੀ ਹੈ ਜਿਸ ਵਿਚ ਨਵੇਂ ਉੱਭਰ ਰਹੇ ਕਵੀਆਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਇਸ ਕੜੀ ਵਿੱਚ ਇਹਨਾ ਦੋਵਾ ਵਿਦਿਆਰਥੀਆ ਦੀਆਂ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਅਤੇ ਉਹਨਾਂ ਨੂੰ ਪੰਜਾਬ ਭਵਨ ਸਰੀ ਕਨੇਡਾ ਵਲੋ ਮੈਡਲ, ਸਰਟੀਫੀਕੇਟ ਅਤੇ ਕਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਜੀ ਵਲੋ ਇਹਨਾ ਵਿਦਿਆਰਥੀਆ ਨੂੰ ਸਕੂਲ ਦੇ ਸਾਰੇ ਵਿਦਿਆਰਥੀਆ ਸਾਹਮਣੇ ਸਨਮਾਨਿਤ ਕਰਕੇ ਅਗਾਂਹ ਹੋਰ ਵਧੀਆ ਲਿਖਣ ਲਈ ਅਤੇ ਹੋਰ ਵਿਦਿਆਥੀਆਂ ਨੂੰ ਵੀ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਸ੍ਰੀ ਮਤੀ ਨਿਮਰਤਾਪਾਲ ਕੌਰ,ਸ੍ਰੀ ਮਤੀ ਮਨਜੀਤ ਕੌਰ,ਸ੍ਰੀ ਮਤੀ ਹਰਜੀਤ ਕੌਰ,ਸ੍ਰੀ ਪ੍ਰਦੀਪ ਕੁਮਾਰ,ਸ੍ਰੀ ਕਮਲ ਕੁਮਾਰ, ਸ੍ਰ ਸੁਖਦੇਵ ਸਿੰਘ,ਸ੍ਰੀ ਮਤੀ ਮਨਦੀਪ ਕੌਰ,ਸ੍ਰੀ ਮਤੀ ਬਬੀਤਾ ਧਵਨ ਅਤੇ ਸਮੂਹ ਸਟਾਫ ਹਾਜ਼ਰ ਸੀ ।।

Ads on article

Advertise in articles 1

advertising articles 2

Advertise