-->
ਸਪੋਟ ਬਿਲਿੰਗ ਮੁਲਾਜ਼ਮਾ ਨੂੰ ਸਰਕਾਰ ਕਰੇ ਮਹਿਕਮੇ ਅਧੀਨ: ਗਗਨਦੀਪ ਸਿੰਘ

ਸਪੋਟ ਬਿਲਿੰਗ ਮੁਲਾਜ਼ਮਾ ਨੂੰ ਸਰਕਾਰ ਕਰੇ ਮਹਿਕਮੇ ਅਧੀਨ: ਗਗਨਦੀਪ ਸਿੰਘ

ਸਪੋਟ ਬਿਲਿੰਗ ਮੁਲਾਜ਼ਮਾ ਨੂੰ ਸਰਕਾਰ ਕਰੇ ਮਹਿਕਮੇ ਅਧੀਨ: ਗਗਨਦੀਪ
ਸਿੰਘ 
ਅੰਮ੍ਰਿਤਸਰ, 20 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਪੋਟ ਬਿਲਿੰਗ ਯੂਨੀਅਨ ਨੇ ਮੀਟਰ ਰੀਡਰਾ ਦੀਆ ਮੰਗਾਂ ਸਬੰਧੀ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਜੀ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਸਪੋਟ ਬਿਲਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਨੇ ਬਿਜਲੀ ਮੰਤਰੀ ਜੀ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਸਮੇਂ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀਆਂ ਵੱਲੋਂ ਬਹੁਤ ਹੀ ਘੱਟ ਤਨਖਾਹ ਦੇ ਕੇ ਕੰਮ ਕਰਵਾਇਆ ਜਾ ਰਿਹਾ ਹੈ ਅਸੀ ਪਿਛਲੇ 10-12 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਵਿੱਚ ਮੀਟਰ ਰੀਡਿੰਗ ਦਾ ਕੰਮ ਕਰ ਰਹੇ ਹਾਂ। ਅਜੋਕੇ ਮਹਿੰਗਾਈ ਵਾਲੇ ਸਮੇਂ ਵਿੱਚ 8-10 ਹਜ਼ਾਰ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ।ਸਪੋਟ ਬਿਲਿੰਗ ਯੂਨੀਅਨ ਵੱਲੋਂ ਬਿਜਲੀ ਮੰਤਰੀ ਅੱਗੇ ਇਹ ਮੰਗ ਰੱਖੀ ਗਈ ਕਿ ਸਰਕਾਰ ਕੰਪਨੀਆਂ ਨੂੰ ਕਹੇ ਕਿ ਹਰੇਕ ਮੀਟਰ ਰੀਡਰ ਨੂੰ 20 ਹਜ਼ਾਰ ਅਤੇ ਸੁਪਰਵਾਈਜ਼ਰ ਨੂੰ 25-30 ਹਜ਼ਾਰ ਤਨਖ਼ਾਹ ਦਵੇ ਤਾਂ ਜੋ ਸਾਡੇ ਮੀਟਰ ਰੀਡਰ, ਸੁਪਰਵਾਈਜ਼ਰ ਆਪਣੇ ਘਰਾਂ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ।ਜੇਕਰ ਕੰਪਨੀ ਤਨਖ਼ਾਹ ਵਿੱਚ ਵਾਧਾ ਨਹੀ ਕਰਦੀ ਤਾਂ ਸਰਕਾਰ ਕੰਪਨੀ ਦਾ ਬਾਈਕਾਟ ਕਰੇ ਅਤੇ ਸਪੋਟ ਬਿਲਿੰਗ ਮੁਲਾਜ਼ਮਾ ਨੂੰ ਬਿਜਲੀ ਬੋਰਡ ਸਿੱਧੇ ਤੌਰ ਤੇ ਮਹਿਕਮੇ ਅਧੀਨ ਕਰ ਕੇ ਬਿਲਿੰਗ ਕਰਵਾਏ। ਇਸ ਮੌਕੇ ਤੇ ਯੂਨੀਅਨ ਆਗੂਆ ਨੇ ਕਿਹਾ ਕਿ ਅਸੀ ਕੋਈ ਹੜਤਾਲ ਵੀ ਨਹੀ ਕਰਦੇ, ਕਿਉ ਕਿ ਬਿਲਿੰਗ ਬੰਦ ਹੋਣ ਨਾਲ ਸਰਕਾਰ ਅਤੇ ਮਹਿਕਮੇ ਨੂੰ ਬਹੁਤ ਨੁਕਸਾਨ ਹੋਵੇਗਾ। ਅਸੀ ਹਰ ਪੱਖੋ ਮਹਿਕਮੇ ਅਤੇ ਸਰਕਾਰ ਦਾ ਫਾਇਦਾ ਹੀ ਕਰਵਾ ਰਹੇ ਹਾਂ।ਜੇਕਰ ਸਾਨੂੰ ਮਹਿਕਮੇ ਅਧੀਨ ਕੀਤਾ ਜਾਵੇ ਤਾ ਅਸੀ ਮਹਿਕਮੇ ਨੂੰ ਬਹੁਤ ਜਿਆਦਾ ਰੈਵੀਨਿਊ ਇਕੱਠਾ ਕਰਕੇ ਦੇਵਾਂਗੇ। ਇਸ ਨਾਲ ਬਿਜਲੀ ਚੋਰੀ ਵੀ ਘੱਟ ਜਾਵੇਗੀ। ਇਸ ਮੌਕੇ ਤੇ ਸ੍ਰ ਹਰਭਜਨ ਸਿੰਘ ਈਟੀਓ ਨੇ ਸਪੋਟ ਬਿਲਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਮੀਟਰ ਰੀਡਰਾ ਨੂੰ ਭਰੋਸਾ ਦਵਾਇਆ ਕਿ ਬਹੁਤ ਜਲਦ ਤੁਹਾਡੀ ਮੰਗ ਨੂੰ ਪੂਰਾ ਕਰਾਂਗੇ।ਉਹਨਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਹੈ। ਇਸ ਮੌਕੇ ਤੇ ਯੂਨੀਅਨ ਵੱਲੋਂ ਮੰਤਰੀ ਜੀ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਤੁਸੀ ਬਹੁਤ ਜਲਦ ਸਾਨੂੰ ਮਹਿਕਮੇ ਅਧੀਨ ਕਰ ਲਵੋਗੇ ਇਸ ਮੌਕੇ ਤੇ ਸੂਬਾ ਪ੍ਰਧਾਨ ਗਗਨਦੀਪ ਸਿੰਘ ,ਮੀਟਰ ਰੀਡਰ ਲਵਲਦੀਪ ਸਿੰਘ ਟਾਗਰਾਂ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ,ਸੁਖਦੀਪ ਸਿੰਘ ਫਤਿਹਪੁਰ, ਹਰਪ੍ਰੀਤ ਸਿੰਘ ਆਦਿ ਯੂਨੀਅਨ ਆਗੂ ਹਾਜ਼ਰ ਸਨ।

Ads on article

Advertise in articles 1

advertising articles 2

Advertise