-->
ਸਰਵੋਤਮ ਸੇਵਾਵਾਂ ਨਿਭਾਉਣ ਤੇ ਅਧਿਆਪਕ  ਹਰਮਨਪ੍ਰੀਤ ਸਿੰਘ ਸਨਮਾਨਿਤ

ਸਰਵੋਤਮ ਸੇਵਾਵਾਂ ਨਿਭਾਉਣ ਤੇ ਅਧਿਆਪਕ ਹਰਮਨਪ੍ਰੀਤ ਸਿੰਘ ਸਨਮਾਨਿਤ

ਸਰਵੋਤਮ ਸੇਵਾਵਾਂ ਨਿਭਾਉਣ ਤੇ ਅਧਿਆਪਕ ਹਰਮਨਪ੍ਰੀਤ ਸਿੰਘ
ਸਨਮਾਨਿਤ
ਅੰਮ੍ਰਿਤਸਰ, 6 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਰਾਸ਼ਟਰੀ ਅਧਿਆਪਕ ਦਿਵਸ ਮੌਕੇ ਆਲਮੀ ਪੰਜਾਬੀ ਵਿਰਾਸਤ ਫਾਉਡੇਸਨ ਵਲੋ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਦੇ ਅਧਿਆਪਕ ਸ੍ਰ ਹਰਮਨਪ੍ਰੀਤ ਸਿੰਘ ਜੀ ਨੂੰ ਉਹਨਾਂ ਦੀਆ ਸਰਵੋਤਮ ਸੇਵਾਵਾਂ ਲਈ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰ ਹਰਭਗਵੰਤ ਸਿੰਘ,ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਸਮੇਤ ਕਈ ਸਕੂਲਾਂ ਦੇ ਪ੍ਰਿੰਸੀਪਲ ਅਤੇ ਸ਼ਹਿਰ ਦੀਆ ਕਈ ਸੰਸਥਾਵਾਂ ਦੇ ਮੁੱਖੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪ੍ਰਿੰਸੀਪਲ ਮੋਨਿਕਾ ਜੀ ਨੇ ਇਸ ਮੌਕੇ ਆਲਮੀ ਪੰਜਾਬੀ ਵਿਰਾਸਤ ਫਾਉਡੇਸ਼ਨ ਦੇ ਪ੍ਰਧਾਨ ਸ੍ਰ ਭੁਪਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਡਾ .ਸੁਖਦੇਵ ਸਿੰਘ ਸਿੰਘ ਸੇਖੋਂ ਦਾ ਸ੍ਰ ਹਰਮਨਪ੍ਰੀਤ ਸਿੰਘ ਦਾ ਸਨਮਾਨ ਕਰਨ ਤੇ ਧੰਨਵਾਦ ਕੀਤਾ ਅਤੇ ਪੰਜਬ ਦੀ ਸੰਸਕ੍ਰਿਤੀ ਅਤੇ ਭਾਸ਼ਾ ਦੀ ਸੰਭਾਲ ਲਈ ਸੰਸਥਾ ਵਲੋ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।

Ads on article

Advertise in articles 1

advertising articles 2

Advertise