-->
ਸ੍ਰੀ ਹਜ਼ੂਰ ਸਾਹਿਬ ਜੀ ਤੋ ਸਪੈਸ਼ਲ ਰੇਲ ਯਾਤਰਾ

ਸ੍ਰੀ ਹਜ਼ੂਰ ਸਾਹਿਬ ਜੀ ਤੋ ਸਪੈਸ਼ਲ ਰੇਲ ਯਾਤਰਾ

ਸ੍ਰੀ ਹਜ਼ੂਰ ਸਾਹਿਬ ਜੀ ਤੋ ਸਪੈਸ਼ਲ ਰੇਲ
ਯਾਤਰਾ
ਅੰਮ੍ਰਿਤਸਰ, 5 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਮਿਤੀ 25 ਅਗਸਤ 2024 ਨੂੰ ਸ੍ਰੀ ਹਜ਼ੂਰ ਸਾਹਿਬ ਜੀ ਤੋ ਰਵਾਨਾ ਹੋਈ ਵਿਸ਼ੇਸ਼ ਪੰਜ ਤਖਤ ਰੇਲ ਯਾਤਰਾ ਜਿਸ ਵਿਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪੁਰਾਤਨ ਹਸਤ ਲਿਖਤ ਸਰੂਪ ਇਕ ਵਿਸ਼ੇਸ਼ ਬੋਗੀ ਵਿੱਚ ਬਿਰਾਜਮਾਨ ਕੀਤੇ ਗਏ ਹਨ ਇਸ ਦੇ ਨਾਲ ਤਿੰਨ ਘੋੜੇ ਅਤੇ 1300 ਦੇ ਕਰੀਬ ਸੰਗਤਾਂ ਦਾ ਜੱਥਾ ਹਾਜ਼ਰ ਸੀ ਅਤੇ ਇਹ ਯਾਤਰਾ ਤਖਤ ਸ੍ਰੀ ਪਟਨਾ ਸਾਹਿਬ, ਦਿੱਲੀ ਦੇ ਇਤਿਹਾਸਕ ਗੁਰੂਧਾਮਾਂ, ਤਖ਼ਤ ਸ੍ਰੀ ਅਨੰਦਪੁਰ ਕੇਸਗੜ੍ਹ ਸਾਹਿਬ, ਫ਼ਤਿਹਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਹੁੰਦੇ ਹੋਏ 3 ਸਤੰਬਰ 2024 ਨੂੰ ਸਵੇਰ 2 ਵਜੇ ਸ੍ਰੀ ਅਮ੍ਰਿਤਸਰ ਸਾਹਿਬ ਪੁੱਜੀ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਵਿਸ਼ੇਸ਼ ਨਗਰ ਕੀਰਤਨ ਅਰੰਭ ਹੋਇਆ ਜੀਸ ਵਿੱਚ ਵੱਖ ਵੱਖ ਦਲ ਪੰਥ ਦੇ ਮੁੱਖੀ ,ਹਾਥੀ, ਘੋੜੇ, ਅਤੇ ਗਤਕਈ ਜੱਥੇ ਨੇ ਹਾਜਰੀ ਲਵਾਈ ਜਿਸ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ, ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ,ਮੀਤ ਗ੍ਰੰਥੀ ਗਿਆਨੀ ਗੁਰਮੀਤ ਸਿੰਘ ਹਜ਼ੂਰ ਸਾਹਿਬ, ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ, ਬਾਬਾ ਅਵਤਾਰ ਸਿੰਘ ਜੀ ਬਿਧੀਚੰਦ ਸੁਰ ਸਿੰਘ,ਸ੍ਰ ਰਵਿੰਦਰ ਸਿੰਘ ਬੁੰਗਈ ਪ੍ਰਧਾਨ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚਾਰੀਟੇਬਲ ਟ੍ਰਸਟ ਹਜ਼ੂਰ ਸਾਹਿਬ ਨਾਂਦੇੜ, ਗਿਆਨੀ ਤਨਵੀਰ ਸਿੰਘ, ਸੁਪਰਡੈਂਟ ਰਵਿੰਦਰ ਸਿੰਘ ਕਪੂਰ,ਸ਼ਰਨ ਸਿੰਘ ਸੋਢੀ, ਸ੍ਰ ਰਮਨਦੀਪ ਸਿੰਘ , ਸ੍ਰ ਕੁਲਪ੍ਰਕਾਸ ਸਿੰਘ ਚਿਰਾਗੀਆ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise