-->
ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਮਨਾਇਆ ਰਾਸ਼ਟਰੀ ਅਧਿਆਪਕ ਦਿਵਸ

ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਮਨਾਇਆ ਰਾਸ਼ਟਰੀ ਅਧਿਆਪਕ ਦਿਵਸ

ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਮਨਾਇਆ
ਰਾਸ਼ਟਰੀ ਅਧਿਆਪਕ ਦਿਵਸ
ਅੰਮ੍ਰਿਤਸਰ 6 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ(ਲੜਕੇ) ਵਿਖੇ ਰਾਸ਼ਟਰੀ ਅਧਿਆਪਕ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆ ਨੇ ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਅਤੇ ਸਮੂਹ ਅਧਿਆਪਕਾਂ ਨੂੰ ਗੀਤਾਂ,ਕਵਿਤਾਵਾਂ, ਭਾਸ਼ਣਾ ਰਾਹੀਂ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਵਿਦਿਆਰਥੀਆ ਨੇ ਇਸ ਮੌਕੇ ਅਧਿਆਪਕਾ ਨੂੰ ਆਪਣੇ ਹੱਥ ਨਾਲ ਬਣਾਏ ਖੂਬਸੂਰਤ ਕਾਰਡ ਅਤੇ ਗੁਲਦਸਤੇ ਤੋਹਫ਼ੇ ਵਜੋਂ ਦਿੱਤੇ ਉਹਨਾਂ ਵਲੋ ਕੀਤੀ ਅਣਥਕ ਮਿਹਨਤ ਅਤੇ ਲਗਨ ਦਾ ਸ਼ੁਕਰਾਨਾ ਕੀਤਾ ਵਿਦਿਆਰਥੀਆਂ ਨੇ ਇਸ ਮੌਕੇ ਆਪਣੀਆਂ ਜਮਾਤਾਂ ਨੂੰ ਆਪਣੇ ਅਧਿਆਪਕਾ ਲਈ ਖਾਸ ਤੌਰ ਤੇ ਸਜਾਇਆ ਗਿਆ ਅਤੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਅਧਿਆਪਕਾ ਦਾ ਸਵਾਗਤ ਕੀਤਾ ਪ੍ਰਿੰਸੀਪਲ ਮੋਨਿਕਾ ਜੀ ਨੇ ਵਿਦਿਆਰਥੀਆ ਵਲੋ ਕੀਤੇ ਇਹਨਾ ਖ਼ਾਸ ਯਤਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਸਾਰੇ ਅਧਿਆਪਕਾ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਪਵਿੱਤਰ ਪੇਸ਼ੇ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆ ਸਮੇਤ ਸ੍ਰੀ ਮਤੀ ਨਿਮਰਤਾਪਾਲ ਕੌਰ,ਸ੍ਰੀ ਮਤੀ ਮਨਜੀਤ ਕੌਰ,ਸ੍ਰੀ ਮਤੀ ਹਰਜੀਤ ਕੌਰ,ਸ੍ਰੀ ਪ੍ਰਦੀਪ ਕੁਮਾਰ,ਸ੍ਰੀ ਕਮਲ ਕੁਮਾਰ, ਸ੍ਰ ਸੁਖਦੇਵ ਸਿੰਘ,ਸ੍ਰੀ ਮਤੀ ਮਨਦੀਪ ਕੌਰ,ਸ੍ਰੀ ਮਤੀ ਬਬੀਤਾ ਧਵਨ ਹਾਜ਼ਰ ਸੀ ।।

Ads on article

Advertise in articles 1

advertising articles 2

Advertise