-->
ਓਬੀਸੀ ਮੋਰਚਾ ਪੰਜਾਬ ਨਵੀਂ ਭਾਜਪਾ ਮੈਂਬਰਸ਼ਿਪ ਮੁਹਿੰਮ ਅਧੀਨ ਬਹੁਤ ਵੱਡੇ ਪੱਧਰ ਤੇ ਮੈਂਬਰ ਬਣਾਵੇਗਾ--- ਮੰਜ਼ਿਲ,ਰਾਜਾ

ਓਬੀਸੀ ਮੋਰਚਾ ਪੰਜਾਬ ਨਵੀਂ ਭਾਜਪਾ ਮੈਂਬਰਸ਼ਿਪ ਮੁਹਿੰਮ ਅਧੀਨ ਬਹੁਤ ਵੱਡੇ ਪੱਧਰ ਤੇ ਮੈਂਬਰ ਬਣਾਵੇਗਾ--- ਮੰਜ਼ਿਲ,ਰਾਜਾ

ਓਬੀਸੀ ਮੋਰਚਾ ਪੰਜਾਬ ਨਵੀਂ ਭਾਜਪਾ ਮੈਂਬਰਸ਼ਿਪ ਮੁਹਿੰਮ ਅਧੀਨ ਬਹੁਤ
ਵੱਡੇ ਪੱਧਰ ਤੇ ਮੈਂਬਰ ਬਣਾਵੇਗਾ--- ਮੰਜ਼ਿਲ,ਰਾਜਾ
ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) -  ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਸਾਲ 2024 ਲਈ ਸ਼ੁਰੂ ਨਵੇਂ ਮੈਂਬਰਾਂ ਦੇ ਮੈਂਬਰਸ਼ਿਪ ਅਭਿਆਨ ਨੂੰ ਬੜੇ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ ਭਾਜਪਾ ਪਾਰਟੀ ਦੀ ਇਸ ਮੈਂਬਰਸ਼ਿਪ ਮੁਹਿੰਮ ਦੇ ਅਧੀਨ ਪੂਰੇ ਦੇਸ਼ ਵਿੱਚ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇਸ ਮੁਹਿੰਮ ਤਹਿਤ ਦੇਸ਼ ਦੇ ਹਰ ਵਰਗ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਨੌਜਵਾਨ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਬੜਾ ਮਾਣ ਮਹਿਸੂਸ ਕਰ ਰਹੇ ਹਨ ਇਸੇ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆ ਅੱਜ ਉਹ ਬੀਸੀ ਮੋਰਚਾ ਪੰਜਾਬ ਵੱਲੋਂ ਜਿਲਾ ਅੰਮ੍ਰਿਤਸਰ ਦੇ ਵਿੱਚ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਓਬੀਸੀ ਮੋਰਚਾ ਪੰਜਾਬ ਦੇ ਮਹਾ ਮੰਤਰੀ ਸਰਦਾਰ ਕਵਰਬੀਰ ਸਿੰਘ ਮੰਜਿਲ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਓਬੀਸੀ ਮੋਰਚਾ ਦੇ ਪ੍ਰਭਾਰੀ ਹਰਜਿੰਦਰ ਸਿੰਘ ਰਾਜਾ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇਸ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੰਜ਼ਿਲ ਅਤੇ ਰਾਜਾ ਨੇ ਸਾਂਝੇ ਤੌਰ ਤੇ ਕਿਹਾ ਕਿ ਪੂਰੇ ਦੇਸ਼ ਦੇ ਲੋਕ ਤੇ ਜਸਮੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਭਾਰਤ ਦੇਸ਼ ਦੇ ਲੋਕਾਂ ਬੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਜਿੰਨਾਂ ਵਿੱਚ ਵਿਸ਼ਵਕਰਮਾ ਯੋਜਨਾ, 5 ਲੱਖ ਤੱਕ ਦੇ ਫਰੀ ਇਲਾਜ ਦੀ ਯੋਜਨਾ, ਫਰੀ ਬੀਮਾ ਯੋਜਨਾ, ਕੱਚੇ ਮਕਾਨਾਂ ਦੀ ਉਸਾਰੀ ਲਈ ਸ਼ੁਰੂ ਕੀਤੀਆਂ ਸਕੀਮਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਕਈ ਸਕੀਮਾਂ ਨੂੰ ਦੇਖਦੇ ਹੋਏ ਦੇਸ਼ ਦੇ ਲੋਕ ਹਰ ਰੋਜ਼ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹਨ ਇਹ ਨਵੀਂ ਮੈਂਬਰਸ਼ਿਪ ਮੁਹਿੰਮ ਨੂੰ ਦੇਸ਼ ਦੇ ਲੋਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ ਮੰਜ਼ਿਲ ਅਤੇ ਰਾਜਾ ਨੇ ਕਿਹਾ ਕਿ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਅਤੇ ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਸ੍ਰੀ ਅਮਰਪਾਲ ਸਿੰਘ ਬੋਨੀ ਅਜਨਾਲਾ ਜੀ ਦੀ ਯੋਗ ਰਹਿਨੁਮਾਈ ਹੇਠ ਆਉਣ ਵਾਲੇ ਦਿਨਾਂ ਦੇ ਵਿੱਚ ਓਬੀਸੀ ਮੋਰਚਾ ਪੰਜਾਬ ਵੱਲੋਂ ਬੜੇ ਵੱਡੇ ਪੱਧਰ ਤੇ ਇਸ ਨਵੀਂ ਮੈਂਬਰਸ਼ਿਪ ਮੁਹਿੰਮ ਦੇ ਅਧੀਨ ਪੂਰੇ ਪੰਜਾਬ ਦੇ ਵਿੱਚ ਓਬੀਸੀ ਮੋਰਚਾ ਵੱਲੋਂ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ ਅਤੇ ਸੂਝਵਾਨ ਅਤੇ ਯੋਗ ਮੈਂਬਰਾਂ ਨੂੰ ਭਾਜਪਾ ਪਾਰਟੀ ਵੱਲੋਂ ਮਾਣ ਸਤਿਕਾਰ ਨਾਲ ਨਵਾਜਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓਬੀਸੀ ਮੋਰਚਾ ਪੰਜਾਬ ਦੇ ਸੋਸ਼ਲ ਮੀਡੀਆ ਕਨਵੀਨਰ ਰਾਜ ਮਸੌਣ ,ਓਬੀਸੀ ਮੋਰਚਾ ਪੰਜਾਬ ਦੇ ਕਾਰਜਕਾਰੀ ਮੈਂਬਰ ਬਲਜਿੰਦਰ ਸਿੰਘ ਬੱਬੂ, ਜਸਪਾਲ ਸਿੰਘ ਪਟਨਾ, ਓਬੀਸੀ ਮੋਰਚਾ ਪੰਜਾਬ ਦੇ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਬਾਊ ,ਜਗਤਾਰ ਸਿੰਘ ਜੱਗਾ ,ਵਰਿੰਦਰ ਸਿੰਘ ਗੁੱਲੂ ਰੰਧਾਵਾ, ਜਗਤਾਰ ਸਿੰਘ, ਪੂਰਨ ਸਿੰਘ ਪ੍ਰਦੀਪ ਸਿੰਘ ਜਸਵੀਰ ਸਿੰਘ ਪਾਇਲਟ, ਸਤਿੰਦਰ ਸਿੰਘ ਕੋਹਾਲੀ, ਗੁਰਵਾਰਸ ਰਾਜਪੂਤ, ਰੋਬਨਜੀਤ ਸਿੰਘ ਸਾਗਰ ਆਦਿ ਵੀ ਹਾਜ਼ਰ ਸਨ।

Ads on article

Advertise in articles 1

advertising articles 2

Advertise