-->
ਗੁੰਮ ਹੋਇਆ ਨਾਬਾਲਿਗ ਲੜਕਾ ਟ੍ਰੇਸ ਕਰਕੇ ਕੀਤਾ ਪਰਿਵਾਰ ਦੇ ਹਵਾਲੇ।

ਗੁੰਮ ਹੋਇਆ ਨਾਬਾਲਿਗ ਲੜਕਾ ਟ੍ਰੇਸ ਕਰਕੇ ਕੀਤਾ ਪਰਿਵਾਰ ਦੇ ਹਵਾਲੇ।

ਗੁੰਮ ਹੋਇਆ ਨਾਬਾਲਿਗ ਲੜਕਾ ਟ੍ਰੇਸ ਕਰਕੇ ਕੀਤਾ ਪਰਿਵਾਰ
ਦੇ ਹਵਾਲੇ।
ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) - ਥਾਣਾ ਬੀ ਡਵੀਜਨ ਦੇ ਏਰੀਆ ਵਿੱਚ ਕੱਲ ਮਿਤੀ 6-9-2024 ਦੀ ਰਾਤ ਇੱਕ ਸ਼ਿਕਾਇਤ ਪ੍ਰਾਪਤ ਹੋਈ ਕਿ ਸ੍ਰੀ ਪੰਕਜ ਕੁਮਾਰ ਵਾਸੀ ਮਕਾਨ ਨੰ 509 ਗਲੀ ਨੰ 03 ਨਿਊ ਪ੍ਰਤਾਪ ਨਗਰ, ਅੰਮ੍ਰਿਤਸਰ ਦਾ ਬੇਟਾ ਆਰਿਅਨ ਉਮਰ ਕਰੀਬ 10 ਸਾਲ ਸੁਭਾ ਘਰ ਤੋ ਸਕੂਲ ਗਿਆ ਪਰ ਵਾਪਸ ਨਹੀ ਆਇਆ। ਮਾਮਲੇ ਦੀ ਸੰਜੀਦਗੀ ਨੂੰ ਵੇਖਦੇ ਹੋਏ ਤੁਰੰਤ ਸੀਨੀਅਰ ਅਫਸਰਾਨ ਦੇ ਧਿਆਨ ਵਿੱਚ ਲਿਆਦਾ ਗਿਆ ਅਤੇ ਸਾਰੇ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਗਿਆ ਅਤੇ ਮਾਣਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਰਣਜੀਤ ਸਿੰਘ ਢਿਲੋ IPS, ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ. ਇਨਵੈਸਟੀਗੇਸ਼ਨ, ਸ੍ਰੀ ਹਰਪਾਲ ਸਿੰਘ ਰੰਧਾਵਾ, ਏ.ਡੀ.ਸੀ.ਪੀ. ਸਿਟੀ-3 ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਗੁਰਿੰਦਰਬੀਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਪੂਰਬੀ, ਅੰਮ੍ਰਿਤਸਰ ਸ਼ਹਿਰ, ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਬੀ ਡਵੀਜ਼ਨ, ਅੰਮ੍ਰਿਤਸਰ ਸਮੇਤ ਮੁੱਖ ਅਫਸਰ ਥਾਣਾ ਏ ਡਵੀਜ਼ਨ, ਮੁੱਖ ਅਫਸਰ ਥਾਣਾ ਮਕਬੂਲਪੁਰਾ, ਮੁੱਖ ਅਫਸਰ ਥਾਣਾ ਵੱਲਾ, ਇੰਚਾਰਜ ਸੀ.ਆਈ.ਏ ਸਟਾਫ-1 ਅਤੇ ਇੰਚਾਰਜ ਸੀ.ਆਈ.ਏ ਸਟਾਫ-2 ਦੀਆਂ ਟੀਮਾਂ ਵੱਲੋ ਸਾਰੀ ਰਾਤ ਅਣਥੱਕ ਮਿਹਨਤ ਕੀਤੀ ਗਈ, ਹੂਟਰ ਅਤੇ ਡੋਰ ਬੈਲ ਵਜਾ-ਵਜਾ ਕੇ ਸਾਰੀ ਰਾਤ ਲੋਕਾਂ ਦੀ ਮਦਦ ਅਤੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਟਰੈਕ ਕਰਦੇ ਹੋਏ ਬੱਚੇ ਨੂੰ ਟਰੇਸ ਕੀਤਾ ਜੋ ਘਰੋਂ ਰੁੱਸ ਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਲਾ ਗਿਆ ਸੀ ਅਤੇ ਅੱਜ ਉਥੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਮਦਦ ਨਾਲ ਬੱਚੇ ਨੂੰ ਸਹੀ ਸਲਾਮਤ ਬ੍ਰਾਮਦ ਕਰਕੇ ਦਰੁਸਤ ਹਾਲਤ ਵਿੱਚ ਉਸ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ।

Ads on article

Advertise in articles 1

advertising articles 2

Advertise