-->
ਡਾ.ਮੰਨਨ ਆਨੰਦ ਅਤੇ ਡਾ.ਮੈਕਸਿਮਾ ਆਨੰਦ ਦਾ ਸਨਮਾਨ

ਡਾ.ਮੰਨਨ ਆਨੰਦ ਅਤੇ ਡਾ.ਮੈਕਸਿਮਾ ਆਨੰਦ ਦਾ ਸਨਮਾਨ

ਡਾ.ਮੰਨਨ ਆਨੰਦ ਅਤੇ ਡਾ.ਮੈਕਸਿਮਾ ਆਨੰਦ
ਦਾ ਸਨਮਾਨ
ਅੰਮ੍ਰਿਤਸਰ, 11 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਅੱਜ ਸਥਾਨਕ ਏਅਰਪੋਰਟ ਵਿਖੇ ਵੈਟਰਨਸ ਵੈਲਫੇਅਰ ਆਰਗਨਾਇਜੇਸ਼ਨ ਇੰਡਿਆ ਵੱਲੋਂ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਸਰਜਨ ਡਾ.ਮੰਨਨ ਆਨੰਦ ਮੈਨੇਜਿੰਗ ਡਾਇਰੈਕਟਰ ਜਨਤਾ ਹਸਪਤਾਲ ਏਅਰਪੋਰਟ ਰੋਡ ਅਤੇ ਅੰਮ੍ਰਿਤਸਰ ਦੀ ਪ੍ਰਸਿੱਧ ਸ਼ੂਗਰ ਰੋਗਾਂ ਦੀ ਮਾਹਿਰ ਡਾ.ਮੈਕਸਿਮਾ ਆਨੰਦ ਨੂੰ ਲੋਕਾਂ ਨੂੰ ਮੈਡੀਕਲ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਅਤੇ ਮਰੀਜ਼ਾਂ ਦਾ ਇਲਾਜ਼ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਐਚ.ਐਸ ਵਿਰਕ,ਕੈਪਟਨ ਹਰਵਿੰਦਰ ਸਿੰਘ ਅਤੇ ਵਾਇਸ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਡਾ.ਮੰਨਨ ਆਨੰਦ ਵੱਲੋਂ ਸਮਾਜ ਨੂੰ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਜਿਹੀਆਂ ਸਖਸ਼ੀਅਤਾਂ ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ।ਉਨ੍ਹਾਂ ਕਿਹਾ ਕਿ ਸਾਡੀ ਆਰਗਨਾਈਜੇਸ਼ਨ ਵੱਲੋਂ ਸਮੇਂ-ਸਮੇਂ ਤੇ ਸਮਾਜ ਲਈ ਵਧੀਆ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਇਸ ਮੌਕੇ ਡਾ.ਮੰਨਨ ਆਨੰਦ ਨੇ ਆਰਗਨਾਇਜੇਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਹਸਪਤਾਲ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਇੱਕੋਂ ਛੱਤ ਹੇਠ ਦਿੱਤੀਆਂ ਜਾ ਰਹੀਆਂ ਹਨ।

Ads on article

Advertise in articles 1

advertising articles 2

Advertise