-->
“ਨੈਸ਼ਨਲ ਨਿਓਟ੍ਰੀਸ਼ਨ ਵੀਕ” ਦੌਰਾਨ ਕਰਵਾਇਆ ਜਿਲਾ ਪੱਧਰੀ ਸਮਾਗਮ

“ਨੈਸ਼ਨਲ ਨਿਓਟ੍ਰੀਸ਼ਨ ਵੀਕ” ਦੌਰਾਨ ਕਰਵਾਇਆ ਜਿਲਾ ਪੱਧਰੀ ਸਮਾਗਮ

“ਨੈਸ਼ਨਲ ਨਿਓਟ੍ਰੀਸ਼ਨ ਵੀਕ” ਦੌਰਾਨ ਕਰਵਾਇਆ ਜਿਲਾ ਪੱਧਰੀ
ਸਮਾਗਮ 
ਅੰਮ੍ਰਿਤਸਰ, 6 ਸਿਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਵਲੋਂ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਜੀ ਦੀ ਪ੍ਰਧਾਨਗੀ ਹੇਠ ਸ਼ੈਟੇਲਾਈਟ ਹਸਪਤਾਲ ਰਣਜੀਤ ਐਵੀਨਿੳ ਵਿੱਖੇ ਕੌਮੀ ਖੁਰਾਕ ਹਫਤੇ ਦੌਰਾਨ ਜਿਲਾ੍ ਪੱਧਰੀ ਸਮਾਗਮ ਕਰਵਾਇਆ ਗਿਆ।ਇਸ ਮੌਕੇ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਡਾ ਕਿਰਨਦੀਪ ਕੌਰ ਜੀ ਨੇ ਕਿਹਾ ਕਿ ਮਾਂ ਬੱਚੇ ਦੀ ਸਿਹਤ ਸੰਭਾਲ ਲਈ ਚੰਗੀ ਖੁਰਾਕ ਦਾ ਹੋਣਾ ਬਹੁਤ ਜਰੂਰੀ ਹੈ। ਗਰਭ ਦੇ ਦੋਰਾਨ ਮਾਂ ਨੂੰ ਸਤੂਲਿਤ ਭੋਜਨ, ਮੋਸਮੀ ਫਲ, ਹਰੇ ਪਤੇ ਵਲੀ ਸਬਜੀਆਂ ਅਤੇ ਹਾਈ ਪ੍ਰੋਟੀਨ ਡਾਇਟ ਲੈਣੀ ਚਾਹਿਦੀ ਹੈ।ਇਸ ਤੌ ਇਲਾਵਾ ਜਨਣੀ ਸ਼ਿਸ਼ੂ ਸੁਰਖਿਆ ਕਾਰਿਆਕ੍ਰਮ ਅਧੀਨ ਜਣੇਪੇ ਸਮੇ ਮੁਫਤ ਖੁਰਾਕ, ਵਿਟਾਮਿਨ ਏ, ਆਇਰਨ ਫੋਲੀਕ ਟੈਬਲੇਟ ਆਦੀ ਮੁਫਤ ਸਹੁਲਤਾ ਦਾ ਲਾਭ ਲੈਣ ਲਈ ਲੋਕਾ ਨੂੰ ਪੇ੍ਰਿਤ ਕੀਤਾ। 
ਇਸ ਮੋਕੇ ਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਭਾਰਤੀ ਧਵਨ ਨੇ ਕਿਹਾ ਕਿ ਚੰਗੀ ਖੁਰਾਕ ਅਤੇ ਸੰਤੁਲਿਤ ਅਹਾਰ ਰਾਹੀ ਬਹੁਤ ਸਾਰੀ ਬਿਮਾਰੀਆ ਤੋ ਮਾਂ ਤੇ ਬੱੱਚੇ ਨੂੰ ਸੁਰਖਿਅਤ ਕੀਤਾ ਜਾ ਸਕਦਾ ਹੈ। ਜਣੇਪੇ ਤੋ ਬਾਦ ਬੱੱਚੇ ਨੂੰ ਤੁੰਰਤ ਮਾਂ ਦਾ ਦੁੱੱਧ ਪਿਲਾਉਣਾ ਚਾਹੀਦਾ ਹੈ।ਇਸ ਵਿੱਚ ਬੱੱਚੇ ਦੇ ਸਪੂੰਰਨ ਵਿਕਾਸ ਲਈ ਸਾਰੇ ਤੱਤ ਮੋਜੂਦ ਹੁੰਦੇ ਹਨ।
ਜਿਲਾ੍ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਨੇ ਜਾਣਕਾਰੀ ਦਿੰਦੇਆ ਕਿਹਾ ਕਿ ਸਾਨੂੰ ਉਮਰ ਦੇ ਹਿਸਾਬ ਨਾਲ ਖੁਰਾਕ ਲੈਣੀ ਚਾਹਿਦੀ ਹੈ ਅਤੇ ਸੈਰ ਵੀ ਕਰਨੀ ਚਾਹਿਦੀ ਹੈ। ਡਾ ਕੁਲਦੀਪ ਕੋਰ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ। ਇਸ ਸਮੋ ਜਿਲਾ੍ ਬੀ.ਸੀ.ਜੀ. ਅਫਸਰ ਡਾ ਮਨਮੀਤ ਕੌਰ, ਡਾ ਸੌਰਵ ਜੌਲੀ, ਸੀਨੀਅਰ ਫਾਰਮੇਸੀ ਅਫਸਰ ਸੰਜੀਵ ਆਨੰਦ ਅਤੇ ਅਰਬਨ ਪ੍ਰਰਾਇਮਰੀ ਸਿਹਤ ਕੇਦਰ ਰਣਜੀਤ ਐਵੀਨਿਉ ਦਾ ਸਾਰਾ ਸਟਾਫ ਹਾਜਿਰ ਸੀ।

Ads on article

Advertise in articles 1

advertising articles 2

Advertise