-->
ਫੂਡ ਸੇਫਟੀ ਵਿਭਾਗ ਵਲੋਂ ਨਾਮੀਂ ਡੇਅਰੀਆਂ ਤੇ ਕੱਸਿਆ ਗਿਆ ਸ਼ਿਕੰਜਾ

ਫੂਡ ਸੇਫਟੀ ਵਿਭਾਗ ਵਲੋਂ ਨਾਮੀਂ ਡੇਅਰੀਆਂ ਤੇ ਕੱਸਿਆ ਗਿਆ ਸ਼ਿਕੰਜਾ

ਫੂਡ ਸੇਫਟੀ ਵਿਭਾਗ ਵਲੋਂ ਨਾਮੀਂ ਡੇਅਰੀਆਂ
ਤੇ ਕੱਸਿਆ ਗਿਆ ਸ਼ਿਕੰਜਾ
ਮਿਲਾਵਟਖੋਰਾਂ ਨੂੰ ਨਹੀ ਬਖਸ਼ਿਆ ਜਾਵੇਗਾ: ਰਜਿੰਦਰਪਾਲ ਸਿੰਘ
ਅੰਮ੍ਰਿਤਸਰ, 6 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਦੁੱਧ ਅਤੇ ਦੁੱਧ ਦੇ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਨੂੰ ਨੱਥ ਪਾਓਣ ਲਈ ਫੂਡ ਸੇਫਟੀ ਟੀਮ ਵਲੋਂ ਵਿਡੀ ਗਈ ਮੁਹਿੰਮ ਦੀ ਲਗਾਤਾਰਤਾ ਤਹਿਤ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਅਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਸਹਾਇਕ ਕਮਿਸ਼ਨਰ ਫੂਡ ਸ੍ਰ ਰਜਿੰਦਰਪਾਲ ਸਿੰਘ ਜੀ ਦੀ ਅਗਵਾਈ ਹੇਠਾਂ, ਫੂਡ ਸੇਫਟੀ ਅਫਸਰ ਕਮਲਦੀਪ ਕੌਰ ਅਤੇ ਟੀਮ ਵਲੋਂ ਰਾਮ ਤੀਰਥ ਰੋਡ ਅਤੇ ਛੇਹਰਟਾ ਰੋਡ ਵਿਖੇ ਨਾਮੀਂ ਡੇਅਰੀਆਂ ਜਿਨਾਂ ਵਿੱਚ ਪੰਨੂ ਡੇਅਰੀ, ਵਿਨੋਦ ਡੇਅਰੀ, ਅਜਾਦ ਡੇਅਰੀ, ਗਿੱਲ ਡੇਅਰੀ ਅਤੇ ਗੁਰੁ ਅਮਰਦਾਸ ਡੇਅਰੀ ਅਤੇ ਸਵੀਟ ਸ਼ਾਪ ਸ਼ਾਮਲ ਹਨ, ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੌਕੇ ਤੇ ਕੁਲ 15 ਸੈਂਪਲ ਭਰੇ ਗਏ ਹਨ, ਜਿਨਾਂ ਵਿਚੋਂ 4 ਸੈਂਪਲ ਦੁੱਧ ਅਤੇ 11 ਸੈਂਪਲ ਦੁੱਧ ਤੋਂ ਬਣੇ ਪਦਾਰਥਾਂ ਦੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਸ੍ਰ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਸਾਰੇ ਸੈਂਪਲ ਸਟੇਟ ਫੂਡ ਲੈਬ ਖਰੜ ਵਿਖੇ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਓਣ ਤੋਂ ਬਾਦ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਡੇਅਰੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਮਿਲਾਵਟਖੋਰੀ ਨਾਂ ਕੀਤੀ ਜਾਵੇ ਅਤੇ ਲੋਕਾਂ ਨੂੰ ਮਿਆਰੀ ਦੱਧ ਤੇ ਦੁੱਧ ਦੇ ਪਦਾਰਥ ਮੁਹੱਈਆ ਕੀਤੇ ਜਾ ਸਕਣ।

Ads on article

Advertise in articles 1

advertising articles 2

Advertise