-->
ਜ਼ਿਆਦਾ ਸਟਰੈਸ, ਖਾਨ-ਪੀਣ, ਲਾਈਫ ਸਟਾਈਲ ਜਾਂ ਐਕਸਰਸਾਈਜ਼ ਨਾ ਕਰਨ ਨਾਲ ਵੱਧ ਰਿਹਾ ਹੈ ਹਾਰਟ ਅਟੈਕ - ਡਾ.ਮੰਨਨ ਆਨੰਦ

ਜ਼ਿਆਦਾ ਸਟਰੈਸ, ਖਾਨ-ਪੀਣ, ਲਾਈਫ ਸਟਾਈਲ ਜਾਂ ਐਕਸਰਸਾਈਜ਼ ਨਾ ਕਰਨ ਨਾਲ ਵੱਧ ਰਿਹਾ ਹੈ ਹਾਰਟ ਅਟੈਕ - ਡਾ.ਮੰਨਨ ਆਨੰਦ

ਜ਼ਿਆਦਾ ਸਟਰੈਸ, ਖਾਨ-ਪੀਣ, ਲਾਈਫ ਸਟਾਈਲ ਜਾਂ ਐਕਸਰਸਾਈਜ਼ ਨਾ
ਕਰਨ ਨਾਲ ਵੱਧ ਰਿਹਾ ਹੈ ਹਾਰਟ ਅਟੈਕ - ਡਾ.ਮੰਨਨ ਆਨੰਦ
ਅੰਮ੍ਰਿਤਸਰ, 6 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਸਰਜਨ ਅਤੇ ਜਨਤਾ ਹਸਪਤਾਲ ਏਅਰਪੋਰਟ ਰੋਡ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਨਨ ਆਨੰਦ ਨੇ ਕਿਹਾ ਕਿ ਅੱਜ ਕੱਲ੍ਹ ਯੰਗ ਆਦਮੀਆਂ ਜਿੰਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਅਤੇ ਔਰਤਾਂ ਜਿੰਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੈ ਵਿੱਚ ਕਾਫੀ ਹਾਰਟ ਅਟੈਕ ਹੋ ਰਹੇ ਹਨ ਪਹਿਲਾ ਹਾਰਟ ਅਟੈਕ ਵੱਡੀ ਉਮਰ 50 ਸਾਲ ਤੋਂ ਬਅਦ ਹੁੰਦਾ ਸੀ ਜਿਸਦੇ ਪ੍ਰਮੁੱਖ ਕਾਰਨਾਂ ਵਿੱਚ ਐਕਸਰਸਾਈਜ਼ ਨਾ ਕਰਨਾ ਜਾਂ ਹੱਥੀ ਕੰਮ ਬਹੁਤ ਘੱਟ ਕਰਨਾ, ਖਾਨ-ਪੀਣ ਵਿੱਚ ਭਾਰੀ ਬਦਲਾਅ, ਗਲਤ ਲਾਈਫ ਸਟਾਈਲ, ਕਿਸੇ ਤਰ੍ਹਾਂ ਦਾ ਸਟ੍ਰੈਸ ਰਹਿਣਾ,ਫੈਮਲੀ ਹਿਸਟਰੀ, ਸਿਗਰੇਟ,ਸ਼ਰਾਬ ਜਾਂ ਹੋਰ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਕਰਨਾ ਆਦਿ ਹਨ।ਡਾ.ਮੰਨਨ ਆਨੰਦ ਨੇ ਕਿਹਾ ਕਿ ਜੇਕਰ ਅਸੀਂ 1 ਘੰਟਾ ਸੈਰ ਕਰੀਏ ਤਾਂ 3 ਘੰਟੇ ਦੀ ਜ਼ਿੰਦਗੀ ਵੱਧ ਜਾਂਦੀ ਹੈ ਜੇਕਰ 1 ਘੰਟਾ ਰਨਿੰਗ ਕਰੀਏ ਤਾਂ 4 ਘੰਟੇ ਦੀ ਜ਼ਿੰਦਗੀ ਵਧਾ ਸਕਦੇ ਹਾਂ ਇਸ ਲਈ ਹਰ ਇੱਕ ਨੂੰ ਰੌਜ਼ਾਨਾ ਸੈਰ, ਤੇਜ਼ ਦੌੜਨਾ ਜਾਂ ਹੋਰ ਸਰੀਰਕ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਹਾਰਟ ਅਟੈਕ ਦੇ ਲਛਣਾਂ ਵਿੱਚ ਸੀਨੇ ਵਿੱਚ ਦਰਦ, ਬੇਚੈਨੀ ਜਾਂ ਦਬਾਅ ਹੋਣਾ,ਸਾਹ ਲੈਣ ਵਿੱਚ ਤਲਕਲੀਫ ਹੋਣਾ,ਚੱਕਰ ਆਉਣਾ, ਸਿਰ ਹਲਕਾ ਹੋਣਾ ਜਾਂ ਬੇਹੋਸ਼ ਹੋ ਜਾਣਾ,ਜੀ ਮਚਲਾਨਾ ਜਾਂ ਉਲਟੀ ਆਉਣਾ,ਜਬੜੇ ਗਰਦਨ,ਪੀਠ,ਹੱਥਾਂ ਜਾਂ ਮੋਢਿਆ ਵਿੱਚ ਦਰਦ ਜਾਂ ਬੇਚੈਨੀ ਹੋਣਾ,ਦਿਲ ਦੀ ਧੜਕਨ ਵੱਧਣਾ ਠੰਡਾ ਪਸੀਨਾ ਆਉਣਾ,ਨੀਂਦ ਨਾ ਆਉਣਾ,ਚਿੰਤਾ ਦੀ ਭਾਵਨਾ ਆਦਿ ਮੁੱਖ ਲੱਛਣ ਹਨ।ਉਨ੍ਹਾਂ ਦੱਸਿਆ ਕਿ ਹਾਰਟ ਅਟੈਕ ਤੱਦ ਹੁੰਦਾ ਹੈ ਜਦੋਂ ਦਿਲ ਨੂੰ ਖੂਨ ਦੀ ਅਪੂਰਤੀ ਬੰਦ ਹੋ ਜਾਂਦੀ ਹੈ ਅਤੇ ਦਿਲ ਦੀ ਮਾਸ਼ਪੇਸ਼ੀਆਂ ਨੂੰ ਪੂਰੀ ਆਕਸੀਜਨ ਨਹੀਂ ਮਿਲ ਪਾਉਂਦੀ,ਦਿਲ ਦਾ ਦੌਰਾ ਜਿਆਦਾਤਰ ਕੋਰੋਨਰੀ ਦਿਲ ਰੋਗ ਦੇ ਕਾਰਨ ਹੁੰਦਾ ਹੈ ਸਵਸਥ ਜੀਵਨਸ਼ੈਲੀ ਅਪਣਾਕੇ ਦਿਲ ਦਾ ਦੌਰਾ ਪੈਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

Ads on article

Advertise in articles 1

advertising articles 2

Advertise