-->
ਸਟੇਟ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਦਾ ਅੱਖਰ ਮੰਚ ਵੱਲੋਂ ਵਿਸ਼ੇਸ ਸਨਮਾਨ

ਸਟੇਟ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਦਾ ਅੱਖਰ ਮੰਚ ਵੱਲੋਂ ਵਿਸ਼ੇਸ ਸਨਮਾਨ

ਸਟੇਟ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਦਾ ਅੱਖਰ ਮੰਚ ਵੱਲੋਂ
ਵਿਸ਼ੇਸ ਸਨਮਾਨ 
ਅੰਮ੍ਰਿਤਸਰ, 18 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸ੍ਰੀਮਤੀ ਪੁਨੀਤ ਪੁਰੀ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਨੂਰਪੁਰ ਲੁਬਾਣਾ ਜੀ ਨੇ ਐਮ. ਏ (ਅੰਗਰੇਜ਼ੀ ਅਤੇ ਪੰਜਾਬੀ) ਡੀ.ਏ.ਵੀ ਕਾਲਜ ਜਲੰਧਰ ਤੋਂ ਕੀਤੀ। ਓੁਹਨਾਂ ਨੇ ਆਪਣੀ ਬੀ.ਐਡ ਅਤੇ ਐਮ.ਐਡ ਦੀ ਡਿਗਰੀ ਸਰਕਾਰੀ ਕਾਲਜ ਆਫ ਐਜੂਕੇਸਨ ਤੋਂ 1994 ਚ ਪਾਸ ਕੀਤੀ। ਆਪਣੀ ਪੂਰੀ ਪੜਾਈ ਦੇ ਦੌਰਾਨ ਹੀ ਓੁਹ ਗੋਲ਼ਡ ਮੈਡਲਿਸਟ ਰਹੇ । ਸਰਕਾਰੀ ਨੌਕਰੀ ਚ ਆਉਣ ਤੋਂ ਪਹਿਲਾਂ ਓੁਹਨਾਂ ਨੇ ਹਿੰਦੂ ਕੰਨਿਆਂ ਕਾਲਜ ਕਪੂਰਥਲਾ ਅਤੇ ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾਈਆਂ। 
ਸਾਲ 1996 ਚ ਓੁਹ ਡਾਈਟ ਸ਼ੇਖੂਪੁਰ (ਕਪੂਰਥਲਾ ) ਵਿਖੇ ਡਾਇਰੈਕਟ ਅੰਗਰੇਜ਼ੀ ਲੈਕਚਰਾਰ ਨਿਯੁਕਤ ਹੋਏ । 
ਸਾਲ 1998 ਚ ਓੁਹਨਾਂ ਦਾ ਤਬਾਦਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਹੋਇਆ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਚ ਓੁਹਨਾਂ ਨੇ ਦਸੰਬਰ 2017 ਤੱਕ ਬਤੌਰ ਅੰਗਰੇਜ਼ੀ ਲੈਕਚਰਾਰ ਸੇਵਾਵਾਂ ਨਿਭਾਈਆਂ ।
26 ਦਸੰਬਰ 2017 ਨੂੰ ਓੁਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਵਿਖੇ ਬਤੌਰ ਪ੍ਰਿੰਸੀਪਲ ਨਿਯੁਕਤ ਹੋਏ ਅਤੇ ਜਿੱਥੇ ਹੁਣ ਤੱਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਵਿਦਿਅਕ ਖੇਤਰ ਚ ਵਧੀਆ ਕਾਰਗੁਜ਼ਾਰੀ ਕਾਰਨ ਓੁਹਨਾਂ ਨੂੰ 29 ਮਈ 2017 ਚ ਮਾਲਤੀ ਗਿਆਨਪੀਠ ਪੁਰਸਕਾਰ ਮਾਨਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਵੱਲੋ ਪ੍ਰਾਪਤ ਹੋਇਆ ।
ਵਿਦਿਅਕ ਖੇਤਰ ਚ ਓੁਹਨਾ ਵੱਲੋ ਪਾਏ ਗਏ ਵਡਮੁੱਲੇ ਯੋਗਦਾਨ ਬਦੌਲਤ ਓੁਹਨਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਬੈਸਟ ਐਡਮਿਨਸਟਰੇਟਿਵ ਅਵਾਰਡ ਦਿੱਤਾ ਗਿਆ।
ਸਿੱਖਿਆ ਦੇ ਹਰ ਖੇਤਰ ਚ ਓੁਹਨਾਂ ਵੱਲੋ ਪਾਏ ਗਏ ਵਡਮੁੱਲੇ ਯੋਗਦਾਨ ਬਦੌਲਤ ਓੁਹਨਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਪ੍ਰਸੰਸਾਂ ਪੱਤਰ ਦੇ ਕਿ ਨਿਵਾਜਿਆ ਗਿਆ। 
ਪਿੰਡ ਦੇ ਪਤਵੰਤੇ ਸੱਜਣ , ਐਨ ਆਰ ਆਈ ਅਤੇ ਆਈ.ਟੀ.ਸੀ ਕੰਪਨੀ ਦੇ ਸਹਿਯੋਗ ਸਦਕਾ 80 ਲੱਖ ਤੋ ਵੱਧ ਦੀ ਰਾਸ਼ੀ ਖਰਚ ਕਿ ਸਕੂਲ ਦੀ ਨੁਹਾਰ ਬਦਲ ਦਿੱਤੀ ਗਈ।
ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਵੱਲੋ ਪਿੰਡ ਦੀ ਪੰਚਾਇਤ ਨੂੰ ਬਾਲ ਹਿਤੈਸ਼ੀ ਗ੍ਰਾਮ ਪੰਚਾਇਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਡਾਕਟਰ ਪ੍ਰਗਵਾਨ ਡੰਗਵਾਲ ਜੀ ਨੇ ਆਪਣੀ ਪ੍ਰਸਿੱਧ ਕਿਤਾਬ “ women steer community Development “ਚ ਭਾਰਤ ਦੀਆਂ 11 ਪ੍ਰਸਿੱਧ ਸ਼ਕਤੀਸਾਲੀ ਔਰਤਾਂ ਦਾ ਜ਼ਿਕਰ ਓੁਹਨਾਂ ਚ ਇਕ ਨਾਮ ਪ੍ਰਿੰਸੀਪਲ ਪੁਨੀਤ ਪੁਰੀ ਜੀ ਦਾ ਵੀ ਹੈ।

Ads on article

Advertise in articles 1

advertising articles 2

Advertise