-->
ਰਾਸ਼ਨ ਕਾਰਡ ਹੋਲਡਰ ਆਪਣੇ ਕੇ.ਵਾਈ.ਸੀ ਜ਼ਰੂਰ ਕਰਵਾਉਣ

ਰਾਸ਼ਨ ਕਾਰਡ ਹੋਲਡਰ ਆਪਣੇ ਕੇ.ਵਾਈ.ਸੀ ਜ਼ਰੂਰ ਕਰਵਾਉਣ

ਰਾਸ਼ਨ ਕਾਰਡ ਹੋਲਡਰ ਆਪਣੇ ਕੇ.ਵਾਈ.ਸੀ ਜ਼ਰੂਰ
ਕਰਵਾਉਣ
 
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) -  ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਆਕਾਸ਼ ਭਾਟੀਆ ਨੇ ਸਮੂਹ ਸਰਕਾਰੀ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦਾ ਵੀ ਸਰਕਾਰੀ ਰਾਸ਼ਨ ਕਾਰਡ ਬਣਿਆ ਹੋਇਆ ਹੈ, ਉਹ ਆਪਣੇ ਸਮੂਹ ਪਰਿਵਾਰਿਕ ਮੈਂਬਰ ਜਿਨ੍ਹਾਂ ਦੇ ਰਾਸ਼ਨ ਕਾਰਡ ਵਿਚ ਨਾਮ ਹਨ। ਉਹ ਆਪਣੇ ਨੇੜਲੇ ਡੀਪੂ ਹੋਲਡਰ ਕੋਲ ਜਾ ਕੇ ਆਪਣੀ ਈ. ਕੇ. ਵਾਈ. ਸੀ. ਕਰਵਾ ਲੈਣ। ਜੇਕਰ ਕੋਈ ਲਾਭਪਾਤਰੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਕਿਸੇ ਬਾਹਰਲੀ ਸਟੇਟ ਵਿਚ ਕੰਮ-ਕਾਰ ਕਰਦਾ ਹੈ ਉਹ ਆਪਣਾ ਉਸ ਇਲਾਕੇ ਦੇ ਨੇੜੇ ਦੇ ਡੀਪੂ ਹੋਲਡਰ ਕੋਲ ਜਾ ਕੇ ਈ.ਕੇ.ਵਾਈ.ਸੀ. ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਦੇ ਮਸ਼ੀਨ ਵਿਚ ਅੰਗੂਠੇ ਨਹੀਂ ਲੱਗਦੇ ਹਨ, ਉਹ ਆਪਣੇ ਨਜ਼ਦੀਕੀ ਸੁਵਿਧਾ ਸੈਂਟਰ ਵਿਖੇ ਜਾ ਕੇ ਆਪਣਾ ਅਧਾਰ ਕਾਰਡ ਅਪਡੇਟ ਕਰਵਾ ਕੇ ਈ. ਕੇ. ਵਾਈ. ਸੀ. ਕਰਵਾ ਲੈਣ ਤਾਂ ਜੋ ਭਵਿੱਖ ਵਿਚ ਰਾਸ਼ਨ ਲੈਣ ਸਮੇਂ ਕੋਈ ਪਰੇਸ਼ਾਨੀ ਨਾ ਹੋਵੇ। ਈ. ਕੇ. ਵਾਈ. ਸੀ. ਨਾਂ ਕਰਵਾਉਣ ਵਾਲੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ 'ਚੋਂ ਕੱਟ ਦਿੱਤਾ ਜਾਵੇਗਾ ਅਤੇ ਨਾਲ ਹੀ ਉਸ ਦਾ ਰਾਸ਼ਨ ਵੀ ਬੰਦ ਹੋ ਜਾਵੇਗਾ। ਇਸ ਮੌਕੇ ਡੀਪੂ ਹੋਲਡਰ ਪਰਦੀਪ ਖੋਸਲਾ ਸੁਧੀਰ ਦੇਵਗਨ ਸੁਧੀਰ ਕਪਾਈ ਰਵਿੰਦਰ ਮਿੰਟਾ ਨਾਲ ਸਨ।

Ads on article

Advertise in articles 1

advertising articles 2

Advertise