ਥਾਣਾ ਮਕਬੂਲਪੁਰਾ (ਵੱਲਾ) ਵੱਲੋਂ 02 ਵੱਖ-ਵੱਖ ਸਨੈਚਿੰਗ ਦੇ ਪੁਰਾਣੇ ਮੁਕੱਦਮਿਆਂ ਵਿੱਚ ਲੋੜੀਂਦੇ 04 ਕਾਬੂ।
ਥਾਣਾ ਮਕਬੂਲਪੁਰਾ (ਵੱਲਾ) ਵੱਲੋਂ 02 ਵੱਖ-ਵੱਖ ਸਨੈਚਿੰਗ ਦੇ ਪੁਰਾਣੇ ਮੁਕੱਦਮਿਆਂ ਵਿੱਚ ਲੋੜੀਂਦੇ 04 ਕਾਬੂ।
ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) - ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਅਤੇ ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਕਾਨੂੰਨ ਵਿਵੱਸਥਾ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅਤੇ ਸ੍ਰੀ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਮਿਤ ਸਿੰਘ ਔਲਖ਼, ਮੁੱਖ ਅਫ਼ਸਰ ਥਾਣਾ ਵੱਲਾ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਸਨੈਚਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਮੁਕੱਦਮਾਂ ਮੁਦੱਈ ਤਰਲੋਚਨ ਸਿੰਘ ਵਾਸੀ ਮਹਿਤਾ ਰੋਡ,ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਸੀ ਕਿ ਉਸ ਕੋਲੋਂ ਸਾਹਮਣੇ ਗੁਰੂ ਨਾਨਕ ਡੇਅਰੀ ਮਹਿਤਾ ਰੋਡ,ਅੰਮ੍ਰਿਤਸਰ ਤੋਂ ਨਾਮਾਲੂਮ ਵਿਅਕਤੀਆਂ ਨੇ 02 ਮੋਬਾਇਲ ਫੋਨ ਤੇ 30 ਹਜ਼ਾਰ ਰੁਪਏ ਖੋਹ ਕੀਤੇ ਸਨ।
ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਖੋਹ ਕਰਨ ਵਾਲੇ ਰੋਹਿਤ ਉਰਫ ਗੁੱਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਮੇਨ ਬਜਾਰ ਤੁੰਗਬਾਲਾ ਥਾਣਾ ਸਦਰ, ਅੰਮ੍ਰਿਤਸਰ ਅਤੇ ਦੀਪਕ ਉਰਫ ਕਾਲੀ ਪੁੱਤਰ ਬੌਬੀ ਵਾਸੀ ਮਕਾਨ ਨੰਬਰ 757 ਅਬਾਦੀ ਡਿਪਾਲ ਕਲੋਨੀ 88 ਫੁੱਟ ਰੋਡ ਥਾਣਾ ਸਦਰ,ਅੰਮ੍ਰਿਤਸਰ ਨੂੰ ਮਿਤੀ 19-10-2024 ਨੂੰ ਗ੍ਰਿਫ਼ਤਾਰ ਕਰਕੇ ਖੋਹਸੁਦਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਬ੍ਰਾਮਦ ਕੀਤਾ ਗਿਆ। ਇਹਨਾਂ ਤੀਸਰੇ ਸਾਥੀ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ, ਭਾਲ ਜਾਰੀ ਹੈ।
ਪਹਿਲਾਂ ਦਰਜ਼ ਮੁਕੱਦਮੇ:- ਗ੍ਰਿਫ਼ਤਾਰ ਦੋਸ਼ੀ ਰੋਹਿਤ ਅਤੇ ਦੀਪਕ ਦੇ ਖਿਲਾਫ਼ ਪਹਿਲਾਂ ਵੀ 03 ਮੁਕੱਦਮੇਂ ਇਰਾਦਾ ਕਤਲ, ਡਕੈਤੀ, ਅਤੇ ਸਨੇਚਿੰਗ ਦੇ ਦਰਜ਼ ਹਨ। ਇਹ ਮੁਕੱਦਮਾਂ ਮੁਦੱਈ ਪ੍ਰਿੰਸ ਵਾਸੀ ਕੋਟ ਖਾਲਸਾ,ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਸੀ ਕਿ ਉਹ ਆਪਣੇ ਮੋਟਰਸਾਈਕਲ ਤੇ ਘਰ ਨੂੰ ਜਾ ਰਿਹਾ ਸੀ ਕਿ ਨਜ਼ਦੀਕ ਫੋਕਲ ਪੁਆਇੰਟ ਵੱਲਾ ਵਿੱਖੇ ਤਿੰਨ ਮੋਟਰਸਾਈਕਲ ਸਵਾਰ ਨੌਜ਼ਵਾਨਾਂ ਨੇ ਉਸਦਾ ਮੋਬਾਇਲ ਫੋਨ ਔਪੋ ਤੇ ਹਰ ਸਮਾਨ ਦੀ ਖੋਹ ਕੀਤੀ।
ਪੁਲਿਸ ਪਾਰਟੀ ਵੱਲੋਂ ਬਾਰੀਕੀ ਨਾਲ ਜਾਂਚ ਦੌਰਾਨ ਮੁਕੱਦਮਾਂ ਵਿੱਚ ਲੋੜੀਂਦੇ ਮੁਲਜ਼ਮ ਧਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਪਿੰਡੋਰਾ ਥਾਣਾ ਝਬਾਲ ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਔਪੋ ਬ੍ਰਾਮਦ ਕੀਤਾ ਗਿਆ ਤੇ ਇਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੋਬਾਇਲ ਫੋਨ ਗੁਰਲਾਲ ਸਿੰਘ ਜੋ ਇਸ ਸਮੇਂ ਜੁਰਮ ਅਧੀਨ ਧਾਰਾ 379 ਆਈ.ਪੀ.ਸੀ ਤਹਿਤ ਗੋਇੰਦਵਾਲ ਜੇਲ੍ਹ ਵਿੱਖੇ ਬੰਦ ਹੈ, ਨੂੰ ਵੇਚਣ ਲਈ ਦਿੱਤਾ ਹੈ। ਜੋ ਗੁਰਲਾਲ ਸਿੰਘ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਜਿਸਨੇ ਦੱਸਿਆ ਕਿ ਧਰਮਿੰਦਰ ਸਿੰਘ ਤੇ ਇੱਕ ਹੋਰ ਸਾਥੀ ਨਾਲ ਖੋਹ ਦੀ ਵਾਰਦਾਤ ਨੂੰ ਅੰਜਾਂਮ ਦਿੱਤਾ ਸੀ। ਇਹਨਾਂ ਦੇ ਤੀਸਰੇ ਸਾਥੀ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਗ੍ਰਿਫਤਾਰ ਦੋਸ਼ੀ ਧਰਮਿੰਦਰ ਸਿੰਘ ਦੇ ਖਿਲਾਫ਼ ਪਹਿਲਾਂ ਵੀ 02 ਮੁਕੱਦਮੇਂ ਚੌਰੀ ਦੇ ਦਰਜ਼ ਹਨ।