ਅੰਮ੍ਰਿਤਸਰ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਸੁੰਦਰ ਨਗਰ ਗੋਲੀ ਕਾਂਡ ਨੂੰ ਸੁਲਝਾਇਆ; ਮੁਕਾਬਲੇ ਦੌਰਾਨ ਇੱਕ ਫੜਿਆ ਗਿਆ ਅਤੇ ਦੂਜਾ ਜ਼ਖਮੀ; 02 ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ।
ਅੰਮ੍ਰਿਤਸਰ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਸੁੰਦਰ ਨਗਰ ਗੋਲੀ ਕਾਂਡ ਨੂੰ ਸੁਲਝਾਇਆ; ਮੁਕਾਬਲੇ ਦੌਰਾਨ ਇੱਕ ਫੜਿਆ ਗਿਆ ਅਤੇ ਦੂਜਾ ਜ਼ਖਮੀ; 02 ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ।
ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) - ਗੈਂਗਸਟਰਾਂ ਖਿਲਾਫ ਚੱਲ ਰਹੀ ਜੰਗ ਦਰਮਿਆਨ ਅੰਮ੍ਰਿਤਸਰ ਪੁਲਸ ਨੇ ਅੰਨ੍ਹੇਵਾਹ ਗੋਲੀਬਾਰੀ ਦੇ ਮਾਮਲੇ ਨੂੰ ਸੁਲਤਾਨਵਿੰਡ ਇਲਾਕੇ 'ਚ ਇਕ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀ.ਪੀ ਗੁਰਪ੍ਰੀਤ ਸਿੰਘ ਭੁੱਲਰ, ਨੇ ਦੱਸਿਆ ਕਿ ਭਰੋਸੇਯੋਗ ਸੂਚਨਾਂ ਦੇ ਅਧਾਰ ਤੇ ਸੀ.ਆਈ.ਏ ਸਟਾਫ ਤੇ ਥਾਣਾ ਏ-ਡਵੀਜ਼ਨ ਦੀਆਂ ਪੁਲਿਸ ਟੀਮਾਂ ਲੋੜੀਂਦੇ ਸ਼ੂਟਰਾਂ ਰੇਸ਼ਮ ਸਿੰਘ ਉਰਫ਼ ਬਾਊ ਅਤੇ ਗੁਰਵਿੰਦਰ ਸਿੰਘ ਉਰਫ਼ ਗੁਰੀ ਨੂੰ ਕਾਬੂ ਕਰਨ ਲਈ ਡਾਇਮੰਡ ਐਵੇਨਿਊ, ਨੇੜੇ ਸੁਲਤਾਨਵਿੰਡ, ਅੰਮ੍ਰਿਤਸਰ ਦੇ ਇਲਾਕੇ ਵਿੱਚ ਛਾਪੇਮਾਰੀ ਕੀਤੀ। ਡੀਸੀਪੀ ਸਿਟੀ, ਅਭਿਮੰਨਿਊ ਰਾਣਾ ਅਤੇ ਡੀਸੀਪੀ ਇੰਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਦੀ ਸੂਪਰਵੀਜ਼ਨ ਹੇਠ ਏਡੀਸੀਪੀ ਸਪੈਸ਼ਲ ਬਰਾਂਚ ਹਰਪਾਲ ਸਿੰਘ ਰੰਧਾਵਾ ਅਤੇ ਏਸੀਪੀ ਪੂਰਬੀ ਗੁਰਿੰਦਰਬੀਰ ਸਿੰਘ ਸਿੱਧੂ ਮੌਕੇ ’ਤੇ ਪੁੱਜੇ। ਜਿਸ ਦੌਰਾਨ ਮੁਲਜ਼ਮ ਰੇਸ਼ਮ ਸਿੰਘ ਉਰਫ਼ ਬਾਊ ਅਤੇ ਗੁਰਵਿੰਦਰ ਸਿੰਘ ਨੇ ਪੁਲੀਸ ਟੀਮ ’ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਟੀਮ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਗੁਰਵਿੰਦਰ ਸਿੰਘ ਉਰਫ਼ ਗੁਰੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸਨੂੰ ਬਾਅਦ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਰੇਸ਼ਮ ਸਿੰਘ ਉਰਫ਼ ਬਾਊ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦੋਵੇਂ ਮੁਲਜ਼ਮ ਰੇਸ਼ਮ ਸਿੰਘ ਉਰਫ਼ ਬਾਊ ਅਤੇ ਗੁਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ, ਅਸਲਾ ਐਕਟ ਅਤੇ ਲੁੱਟ-ਖੋਹ ਦੇ ਮੁਕੱਦਮੇਂ ਦਰਜ਼ ਹਨ।
ਸੀ.ਪੀ.ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੇ ਗਠਜੋੜ ਦੀ ਸ਼ਨਾਖਤ ਕਰਨ ਲਈ ਅਤੇ ਅਗਲੇ/ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਸੁਲਤਾਨਵਿੰਡ ਵਿਖੇ ਮੁਕੱਦਮਾ ਨੰਬਰ 136 ਮਿਤੀ 24/10/2024 ਮੁਕੱਦਮਾ ਨੰਬਰ 109, 3(5), 132, 324(4), 221 ਬੀ.ਐਨ.ਐਸ, 25, 27/54/59 ਅਸਲ੍ਹਾ ਐਕਟ, ਦਰਜ਼ ਰਜਿਸਟਰ ਕੀਤਾ ਗਿਆ ਹੈ।