-->
ਭੂਰੀਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ 29 ਨੂੰ - ਸੰਤ ਕਸ਼ਮੀਰ ਸਿੰਘ ਭੂਰੀਵਾਲੇ

ਭੂਰੀਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ 29 ਨੂੰ - ਸੰਤ ਕਸ਼ਮੀਰ ਸਿੰਘ ਭੂਰੀਵਾਲੇ

ਭੂਰੀਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ 29 ਨੂੰ - ਸੰਤ
ਕਸ਼ਮੀਰ ਸਿੰਘ ਭੂਰੀਵਾਲੇ
ਅੰਮ੍ਰਿਤਸਰ, 28 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਕਾਰ ਸੇਵਾ ਸੰਪ੍ਰਦਾਇ ਭੂਰੀਵਾਲੇ ਮਹਾਂਪੁਰਖਾਂ ਸੰਤ ਬਾਬਾ ਜੈਮਲ ਸਿੰਘ ਜੀ ਭੂਰੀਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀਵਾਲੇ ਤੇ ਸੰਤ ਬਾਬਾ ਨਾਮਦਾਨ ਸਿੰਘ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਮੁੱਖ ਗੁਰਮਤਿ ਸਮਾਗਮ ਡੇਰਾ ਸੰਤ ਬਾਬਾ ਭੂਰੀਵਾਲੇ, ਨਿਰਮਲੇ ਤਪੋਬਨ ਤਰਨ ਤਾਰਨ ਰੋਡ ਵਿਖੇ 29 ਅਕਤੂਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉਕਤ ਜਾਣਕਾਰੀ ਦਿੰਦਿਆਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਭੂਰਵਾਲਿਆਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੀ ਆਰੰਭਤਾ ੨੫ ਅਕਤੂਬਰ ਦੀ ਹੋ ਚੁੱਕੀ ਹੈ ਅਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਦੇਸ਼ ਭਰ ਤੋਂ ਸੰਤ ਮਹਾਂਪੁਰਸ਼ ਪਹੁੰਚ ਚੁੱਕੇ ਹਨ, ਜਿਨ੍ਹਾਂ ਵਲੋਂ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਧਾਰਮਿਕ ਦੀਵਾਨ ਸਜਾ ਕੇ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ।
ਸੰਤ ਕਸ਼ਮੀਰ ਸਿੰਘ ਜੀ ਨੇ ਦੱਸਿਆ ਕਿ ਸਲਾਨਾ ਸਮਾਗਮ ਨੂੰ ਸਮਰਪਿਤ 27 ਅਕਤੂਬਰ ਸਵੇਰੇ ਅਖੰਡਪਾਠ ਆਰੰਭ ਹੋਵੇਗਾ ਤੇ ਸ਼ਾਮ 7 ਤੋਂ 10 ਵਜੇ ਤੱਕ ਮਹਾਨ ਕੀਰਤਨ ਦਰਬਾਰ ਸਜੇਗਾ।
ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਸਵੇਰੇ ਤੋਂ ਬਾਅਦ ਦੁਪਹਿਰ ਤੱਕ ਸਜਾਏ ਜਾਣ ਵਾਲੇ ਗੁਰਮਤਿ ਸਮਾਗਮ ਵਿੱਚ ਸਿੱਖ ਜਗਤ ਦੀਆਂ ਸਤਿਕਾਰਤ ਸਖਸੀਅਤਾਂ ਸਿੰਘ ਸਹਿਬਾਨ ਤੋਂ ਇਲਾਵਾ ਨਾਮਵਰ ਪੰਥਕ ਸ਼ਖਸੀਅਤਾਂ, ਨਿਰਮਲੇ ਤੇ ਉਦਾਸੀ ਸੰਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਣਗੀਆਂ। ਕਾਰ ਸੇਵਾ ਸੰਪ੍ਰਦਾਇ ਭੂਰੀਵਾਲਿਆਂ ਦੇ ਮੀਡੀਆ ਮੁੱਖੀ ਰਾਮ ਸਿੰਘ ਭਿੰਡਰ ਨੇ ਦੱਸਿਆ ਕਿ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਤੇ ਮਹਾਂਪੁਰਸ਼ਾਂ ਦੀ ਰਿਹਾਇਸ਼, ਲੰਗਰ ਤੇ ਪਾਰਕਿੰਗ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 
ਅੱਜ ਦੇ ਸਮਾਗਮ ਵਿੱਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਤੇ ਬੀਬੀ ਅਨੁਪ੍ਰੀਤ ਕੌਰ ਦੇ ਰਾਗੀ ਜਥਿਆਂ ਇਲਾਹੀ ਬਾਣੀ ਦੇ ਕੀਰਤਨ ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ, ਮਹੰਤ ਸ਼ਾਮ ਸੁੰਦਰ ਸਿੰਘ ਮਿਰਜਾਪੁਰ ਅਤੇ ਮਹੰਤ ਜੈਲ ਸਿੰਘ ਸ਼ਾਸਤਰੀ ਜੀ ਨੇ ਕਥਾ ਵਿਖਿਆਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਦੀ ਸੇਵਾ ਗਿਆਨੀ ਤਰਸੇਮ ਸਿੰਘ ਜੀ ਨੇ ਨਿਭਾਈ।
ਅੱਜ ਦੇ ਦੀਵਾਨ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਮੰਡਲੇਸ਼ਵਰ ਸ੍ਰੀ ਮਹਿੰਦਰਾਨੰਦ ਜੀ , ਮਹੰਤ ਮਨਜੀਤ ਸਿੰਘ, ਮਹੰਤ ਸੁਖਚੈਨ ਸਿੰਘ,ਮਹੰਤ ਸ਼ਾਮ ਸੁੰਦਰ ਸਿੰਘ ਮਿਰਜਾਪੁਰ,ਸ ਬਾਵਾ ਸਿੰਘ ਗੁਮਾਨਪੁਰਾ, ਬਾਬਾ ਗੁਰਨਾਮ ਸਿੰਘ, ਬਾਬਾ ਅਵਤਾਰ ਸਿੰਘ,ਬਾਬਾ ਨਾਜ਼ਰ ਸਿੰਘ,ਬਾਬਾ ਰਤਨ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਸੁੰਦਰ ਸਿੰਘ, ਸ ਜੋਧਬੀਰ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਗੁਰਵੰਤ ਸਿੰਘ, ਬਾਬਾ ਬਖਸ਼ੀਸ਼ ਸਿੰਘ ,ਬਾਬਾ ਕੁੰਵਰਪ੍ਰਤਾਪ ਸਿੰਘ, ਬਾਬਾ ਰਵਿੰਦਰ ਸਿੰਘ ਵਿੰਦਾ, ਬਾਬਾ ਕੁਲਦੀਪ ਸਿੰਘ ਸੰਧੂ ਬਾਬਾ ਰਣਧੀਰ ਸਿੰਘ ਸੋਨੂੰ,ਸ ਹਰਭਜਨ ਸਿੰਘ ਸਿੱਧੂ,ਸ ਗੁਰਬੀਰ ਸਿੰਘ ਚੱਬਾ, ਪ੍ਰੋਫੈਸਰ ਸਰਦਾਰਾ ਸਿੰਘ ਵੇਰਕਾ, ਬਾਬਾ ਕਰਨ ਸਿੰਘ,ਸ ਰਣਪ੍ਰੀਤ ਸਿੰਘ ਗੰਡਾਸਿੰਘ ਵਾਲਾ,ਸੁੱਖ ਸ਼ਾਹ ਮਹਿਮਾ,ਸੁਖਵਿੰਦਰ ਸਿੰਘ ਪੱਪੂ, ਜਸਪ੍ਰੀਤ ਸਿੰਘ ਜੌਲੀ, ਰਵੀਸ਼ੇਰ ਸਿੰਘ ਖਾਲਸਾ, ਗੁਰਜੀਤ ਸਿੰਘ ਰੰਧਾਵਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ ।

Ads on article

Advertise in articles 1

advertising articles 2

Advertise