-->
ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਤਖਤ ਇਸ਼ਨਾਨ, ਦੀਪਮਾਲਾ, ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਮਾਗਮ 31 ਅਕਤੂਬਰ ਤੋਂ 7 ਨਵੰਬਰ ਤੱਕ ਵੱਡੇ ਪੱਧਰ ਤੇ ਮਨਾਏ ਜਾਣਗੇ

ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਤਖਤ ਇਸ਼ਨਾਨ, ਦੀਪਮਾਲਾ, ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਮਾਗਮ 31 ਅਕਤੂਬਰ ਤੋਂ 7 ਨਵੰਬਰ ਤੱਕ ਵੱਡੇ ਪੱਧਰ ਤੇ ਮਨਾਏ ਜਾਣਗੇ

ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਤਖਤ ਇਸ਼ਨਾਨ, ਦੀਪਮਾਲਾ, ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਮਾਗਮ 31 ਅਕਤੂਬਰ ਤੋਂ 7
ਨਵੰਬਰ ਤੱਕ ਵੱਡੇ ਪੱਧਰ ਤੇ ਮਨਾਏ ਜਾਣਗੇ
ਅੰਮ੍ਰਿਤਸਰ, 23 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਖਤ ਇਸ਼ਨਾਨ ਦੀਪਮਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਗੁਰਪੁਰਬ 31 ਅਕਤੂਬਰ 2024 ਤੋਂ 07 ਨਵੰਬਰ 2024 ਤੱਕ ਮਾਨਯੋਗ ਪੰਜਪਿਆਰੇ ਸਾਹਿਬਾਨ,ਸੰਤ ਮਹਾਂਪੁਰਖ, ਸਾਧ-ਸੰਗਤ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਮਾਨਯੋਗ ਪ੍ਰਸ਼ਾਸਕ- ਡਾ. ਵਿਜੇ ਸਤਬੀਰ ਸਿੰਘ ਇਨਾਂ ਸਾਰਿਆਂ ਦੇ ਮੁੱਖ ਹਾਜ਼ਰੀ ਵਿੱਚ ਮਿਤੀਆਂ ਤੇ ਪ੍ਰੋਗ੍ਰਾਮ ਅਨੁਸਾਰ ਹੋਵੇਗਾ ਇਸ ਸਮਾਗਮ ਲਈ ਗੁਰਦੁਆਰਾ ਬੋਰਡ ਦੇ ਮਾਨਯੋਗ ਪ੍ਰਸ਼ਾਸਕ ਸਾਹਿਬ ਵੱਲੋਂ ਆਉਣ ਵਾਲੀ ਸਮੂੰਹ ਸਾਧ-ਸੰਗਤ ਮਹਾਪੁਰੁਸ਼, ਜੱਥੇ ਬੰਦੀਆਂ ਉਨਾ ਸਾਰੀਆ ਲਈ ਸਮਾਗਮ ਸਮੇਂ ਰਿਹਾਈਸ, ਲੰਗਰ, ਪਾਣੀ, ਅਸਪਤਾਲ ਅਤੇ ਹੋਰ ਜ਼ਰੂਰੀ ਸਹੂਲਤਾ ਮੁੱਹਈਆ ਕਰਵਾਉਣ ਲਈ ਗੁਰਦੁਆਰਾ ਬੋਰਡ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਵੱਧ ਅਤੇ ਯੋਗ ਪ੍ਰਬੰਧ ਕਰਨ ਲਈ ਸੂਚਨਾਵਾਂ ਦਿੱਤੀ ਗਈ ਹੈ ਤਾਂ ਕਿ ਆਉਣ ਵਾਲੀ ਸਮੁੱਚੀ ਸਾਧ-ਸੰਗਤ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ 31 ਅਕਤੂਬਰ ਨੂੰ ਤਖ਼ਤ ਇਸ਼ਨਾਨ, 1 ਨਵੰਬਰ 2024 ਬੰਦੀ ਛੋੜ ਦਿਵਸ ਦੀਪਮਾਲਾ, 02 ਨਵੰਬਰ ਮਹੱਲਾ ਦੀਪਮਾਲਾ, 03 ਨਵੰਬਰ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਗਰ ਕੀਰਤਨ ਅਤੇ ਸ਼ਾਮ 7.30ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਗੁਰਤਾ ਗੱਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਆਰੰਭ,6 ਨਵੰਬਰ ਨੂੰ ਸੱਚਖੰਡ ਗਮਨ ਪਾਤਸ਼ਾਹੀ ਦਸਵੀਂ,7ਨਵੰਬਰ ਨੂੰ ਗੁਰਮਤਿ ਸਮਾਗਮਾ ਦੀ ਸਮਾਪਤੀ ਅਤੇ ਨਗਰ ਕੀਰਤਨ,15 ਨਵੰਬਰ ਨੂੰ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼ਾਮ 4.15 ਵਜੇ ਤੋਂ 4.30 ਵਜੇ ਤੱਕ ਸਿਮਰਨ ਦਿਵਸ ਵਿਸ਼ਵ ਸ਼ਾਂਤੀ ਲਈ ਅਰਦਾਸ ਸਮਾਗਮ ਹੋਵੇਗਾ
(ਸਿਮਰਨ ਦਿਵਸ) ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਵਿਖੇ ਮਿਤੀ 15 ਨਵੰਬਰ ਨੂੰ ਸਿਮਰਨ ਦਿਵਸ - ਸ਼ਾਮ 04:15 ਤੋਂ 04:30 ਵੱਜੇ ਤਕ ਸਿਮਰਨ ਦਿਵਸ (ਵਿਸ਼ਵ ਸ਼ਾਂਤੀ) ਅਰਦਾਸ ਸਮਾਗਮ ਹੋਵੇਗਾ
 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਿਤੀ 15 ਨਵੰਬਰ 2024 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਜਾਵੇਗਾ ਇਸ ਨਮਿਤ ਪਰੰਪਰਾਗਤ ਚਲੀ ਆ ਰਹੀ ਰਵਾਇਤ ਅਨੁਸਾਰ ਇਸ ਸਮਾਗਮ ਲਈ ਵਿਸ਼ੇਸ਼ ਤੌਰ ਤੇ ਗੁਰਦੁਆਰਾ ਨਾਨਕਝੀਰਾ ਸਾਹਿਬ ਬਿਦਰ (ਕਰਨਾਟਕਾ) ਵਿਖੇ ਸਮਾਗਮ ਮਨਾਉਣ ਲਈ ਵਿਸ਼ੇਸ਼ ਰੇਲ ਰਾਹੀਂ ਚੌਕੀ ਮਿਤੀ 14 ਨਵੰਬਰ 2024 ਨੂੰ ਸਵੇਰੇ 7.15 ਵਜੇ ਨੂੰ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਨਾਨਕਝੀਰਾ ਸਾਹਿਬ ਬਿਦਰ ਲਈ ਰਵਾਨਾ ਹੋਵੇਗੀ ਅਤੇ 15 ਨਵੰਬਰ 2024 ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਕੇ ਇਹ ਚੌਕੀ ਮਿਤੀ 16 ਨਵੰਬਰ 2024 ਨੂੰ ਦੁਪਹਿਰ 2.30 ਵਜੇ ਬਿਦਰ ਰੇਲਵੇ ਸਟੇਸ਼ਨ ਤੋਂ ਤਖਤ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਵੇਗੀ ਸਮੂੰਹ ਸਾਧ-ਸੰਗਤ ਨੂੰ ਬੇਨਤੀ ਹੈ ਕਿ, ਇਨਾਂ ਸਾਰੀਆ ਧਾਰਮਿਕ ਸਮਾਗਮਾਂ ਵਿੱਚ ਦਰਸ਼ਨ ਦੇ ਕੇ ਗੁਰੂ ਸਾਹਿਬ ਜੀ ਦੀਆ ਖੁਸ਼ੀਆਂ ਪ੍ਰਾਪਤ ਕਰੋ ਜੀ।

Ads on article

Advertise in articles 1

advertising articles 2

Advertise