ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲੇ ਮਹਾਂਪੁਰਸ਼ਾਂ ਦੀ ਯਾਦ ਚ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ
ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਧਾਰਮਿਕ ਸੇਵਾਵਾਂ ਅਤੇ ਵਾਤਾਵਰਣ ਸੰਭਾਲ ਦੇ ਵੱਡੇ ਉਪਰਾਲੇ : ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ, 29 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਡੇਰਾ ਕਾਰ ਸੇਵਾ ਨਿਰਮਲੇ ਤਪੋਬਨ ਭੂਰੀ ਵਾਲੇ ਤਰਨ-ਤਾਰਨ ਰੋਡ ਵਿਖੇ ਸੰਤ ਬਾਬਾ ਜੈਮਲ ਸਿੰਘ, ਸੰਤ ਬਾਬਾ ਗੁਰਦਿਆਲ ਸਿੰਘ ਤੇ ਸੰਤ ਬਾਬਾ ਨਾਮਦਾਨ ਸਿੰਘ ਜੀ ਭੂਰੀ ਵਾਲਿਆਂ ਦੀ ਸਾਲਾਨਾ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲੇ ਮਹਾਂਪੁਰਸ਼ਾਂ ਦਾ ਗੁਰੂ ਘਰ ਦੀਆਂ ਸੁੰਦਰ ਇਮਾਰਤਾਂ, ਜੋੜੇ ਘਰ, ਲੰਗਰ ਹਾਲ, ਕਾਰ ਪਾਰਕਿੰਗ ਤੇ ਸੰਗਤਾਂ ਲਈ ਆਧੁਨਿਕ ਸਹੂਲਤਾਂ ਵਾਲੀਆਂ ਸਰਾਵਾਂ ਤਿਆਰ ਕਰਨ ਦੇ ਨਾਲ ਨਾਲ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਣ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਸ ਸੰਪ੍ਰਦਾਇ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀ ਰੋਜ਼ਾਨਾ ਸਫਾਈ, ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ ਵਿਚ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ। ਅੰਮ੍ਰਿਤਸਰ ਵਿੱਚੋ ਲੰਘਦੀ ਅਪਰਬਾਰੀ ਦੁਆਬ ਨਹਿਰ ਦੇ ਕਿਨਾਰਿਆਂ ਨੂੰ ਸਵਾਰਕੇ ਜਿਥੇ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਹੈ ਉੱਥੇ ਪਬਲਿਕ ਦੇ ਸੈਰ ਕਰਨ ਲਈ ਸ਼ਾਨਦਾਰ ਟ੍ਰੈਕ ਤਿਆਰ ਕੀਤੀ ਹੈ ਜੋ ਨਰੋਈ ਸਿਹਤ ਕਈ ਸਮੇ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲੰਗਰ ਦੀ ਪੁਰਾਣੀ ਇਮਾਰਤ ਢਾਹ ਕੇ ਕੇਵਲ 90 ਦਿਨਾਂ ਵਿੱਚ ਮੁਕੱਮਲ ਕਰਨਾ ਇਸ ਸੰਸਥਾ ਦੇ ਸੇਵਾ ਦੇ ਜ਼ਜ਼ਬੇ ਦੀ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਕਿਹਾ ਕੀ ਸੰਸਥਾ ਦਾ ਅਨੁਸਾਸ਼ਨ ਤੇ ਨਿਸ਼ਕਾਮ ਸੇਵਾ ਭਾਵਨਾ ਸਿੱਖ ਸੰਸਥਾਵਾਂ ਲਈ ਇੱਕ ਵੱਡੀ ਮਿਸ਼ਾਲ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕੀ ਪਵਿਤਰ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਤੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਮਹਾਪੁਰਸ਼ਾ ਨੂੰ ਸਹਿਯੋਗ ਕਰਨ, ਸੰਤ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦੇ ਪ੍ਰਬੰਧਾਂ ਹੇਠ ਸਜਾਏ ਗਏ ਇਸ ਵਿਸ਼ਾਲ ਗੁਰਮਤਿ ਸਮਾਗਮ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ, ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗੰਥੀ ਗਿਆਨੀ ਰਣਜੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਪਲਵਿੰਦਰਪਾਲ ਸਿੰਘ, ਗਿਆਨੀ ਬਲਜੀਤ ਸਿੰਘ ਗਿਆਨੀ ਬਲਵਿੰਦਰ ਸਿੰਘ ਤੇ ਗਿਆਨੀ ਰਾਜਦੀਪ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਬਾਬਾ ਦਲਜੀਤ ਸਿੰਘ ਸ਼ਿਕਾਗੋ,ਮਹੰਤ ਜਗਜੀਤ ਸਿੰਘ ਸ਼ਾਸਤਰੀ, ਮਹੰਤ ਮਹੇਸ਼ ਮੁਨੀ ਕੁਰਕੁਸ਼ੇਤਰ, ਮਹੰਤ ਅਜੀਤ ਸਿੰਘ ਜੋਹਲਾਂ ਵਾਲੇ,ਮਹੰਤ ਕੰਵਲਜੀਤ ਸਿੰਘ ਸ਼ਾਸਤਰੀ,ਮਹੰਤ ਜਗਰੂਪ ਸਿੰਘ, ਸੰਤ ਜੈਲ ਸਿੰਘ ਸ਼ਾਸ਼ਤਰੀ, ਮਹੰਤ ਚਮਕੌਰ ਸਿੰਘ ਪੰਜ ਗਰਾਈਆਂ, ਗਿਆਨੀ ਸਤਨਾਮ ਸਿੰਘ ਕਥਾਵਾਚਕ ਪਟਨਾ ਸਾਹਿਬ, ਮਹੰਤ ਤੇਜਾ ਸਿੰਘ ਖੁਡਾ, ਮਹੰਤ ਅਮਰੀਕ ਸਿੰਘ, ਮਹੰਤ ਰਾਜਵਿੰਦਰ ਸਿੰਘ ਮਾਟੀਲੀ, ਮਹੰਤ ਜਸਵੀਰ ਸਿੰਘ ਲੋਪੋ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲੇ ਮਹਾਂਪੁਰਸ਼ਾਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ਦੋਰਾਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵਲੋਂ ਪੁੱਜੀਆਂ ਪ੍ਰਮੱਖ ਸ਼ਖਸੀਅਤਾਂ ਅਤੇ ਸੰਤਾਂ ਮਹਾਂਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਪੰਚਾਇਤੀ ਅਖਾੜਾ ਕਨਖਲ ਹਰਿਦੁਆਰ, ਸੈਕਟਰੀ ਮਹੰਤ ਜਗਤਾਰ ਸਿੰਘ, ਮਹੰਤ ਸੰਤੋਖ ਸਿੰਘ ਪਾਲਦੀ ਪ੍ਰਧਾਨ ਸਰਬ ਹਿੰਦ ਨਿਰਲਮ ਮਹਾਂ ਮੰਡਲ, ਮਹੰਤ ਬਿੱਕਰ ਸਿੰਘ ਖਡੂਰ ਸਾਹਿਬ, ਮਹੰਤ ਮਹਾਂਬੀਰ ਸਿੰਘ ਤਾਜੇਵਾਲ, ਮਹੰਤ ਜਗਰੂਪ ਸਿੰਘ ਬੁੱਗਰ, ਮਹੰਤ ਇੰਦਰਜੀਤ ਸਿੰਘ ਊਗੋ, ਮਹੰਤ ਹਰਬੰਸ ਸਿੰਘ ਚੀਮਾ, ਬਾਬਾ ਅਵਤਾਰ ਸਿੰਘ ਧੰਦਲ, ਮਹੰਤ ਮੋਹਣ ਸਿੰਘ ਹਰਿਦੁਆਰ ਹੰਤ ਤੀਰਥ ਸਿੰਘ ,ਮਹੰਤ ਚਮਕੌਰ ਸਿੰਘ ਲੋਹਗੜ੍ਹ , ਮਹੰਤ ਕਸ਼ਮੀਰ ਸਿੰਘ ਮੁਕਤਸਰ ਸਾਹਿਬ, ਮਹੰਤ ਮੋਹਣ ਸਿੰਘ ਹਰਿਦੁਆਰ
ਮਹੰਤ ਬਲਜਿੰਦਰ ਸਿੰਘ ਕਾਉਂਕੇ, ਮਹੰਤ ਦਰਸ਼ਨ ਸਿੰਘ ਮਾਹਲਪੁਰ, ਮਹੰਤ ਗੁਰਦੇਵ ਸਿੰਘ ਢਿਲਵਾਂ, ਮਹੰਤ ਜਗਦੇਵ ਸਿੰਘ ਖਾਈਮੁਨੀ, ਮਹੰਤ ਸਤਿਨਾਮੁ ਸਿੰਘ ਦਿਆਲਪੁਰ ਮਿਰਜਾ, ਮਹੰਤ ਪ੍ਰਭਜੋਤ ਸਿੰਘ ਮਹਿਰਾਜ, ਮਹੰਤ ਰਣਜੀਤ ਸਿੰਘ ਤਰਨ ਤਾਰਨ, ਸੰਤ ਅਮਰੀਕ ਸਿੰਘ ਮੰਨਣਹਾਣਾ, ਮਹੰਤ ਕਮਲਜੀਤ ਸਿੰਘ ਸੰਗਰੂਰ, ਮਹੰਤ ਸ਼ਾਮ ਸੁਣ ਸੁੰਦਰ ਸਿੰਘ ਮਿਰਜ਼ਾਪੁਰ, ਮਹੰਤ ਮਨਜੀਤ ਸਿੰਘ ਖ਼ੈਰਾਬਾਦ, ਮਹੰਤ ਪ੍ਰੀਤਮ ਸਿੰਘ ਡੁਮੇਲੀ, ਬਾਬਾ ਬਲਵਿੰਦਰ ਸਿੰਘ ਝੰਡੇਰ, ਗਿਆਨੀ ਮਾਹਿਤਾਬ ਸਿੰਘ, ਮਹੰਤ ਬਲੌਰ ਸਿੰਘ,ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਸ. ਸਰਵਨ ਸਿੰਘ ਧੁੰਨ ਤੇ ਡਾ. ਕੰਵਰ ਵਿਜੈ ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂਨ ਸ. ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਅਜੈਬ ਸਿੰਘ ਅਭਿਆਸੀ, ਕਮਿਸ਼ਨਰ ਪੁਲਿਸ ਸ ਗੁਰਪ੍ਰੀਤ ਸਿੰਘ ਭੁੱਲਰ, ਏ ਡੀ ਸੀ ਸ਼੍ਰੀਮਤੀ ਜੋਤੀ ਬਾਲਾ, ਪਰਮਿੰਦਰ ਸਿੰਘ ਭੰਡਾਲ, ਕਮਾਂਡੈਂਟ ਪੀ. ਏ. ਪੀ. , ਸ਼੍ਰੋਮਣੀ ਕਮੇਟੀ ਦੇ ਸਕੱਤਰ ਸ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਗੁਰਪ੍ਰੀਤ ਸਿੰਘ ਤੇ ਯੁਵਰਾਜ ਸਿੰਘ, ਬਾਬਾ ਗੁਰਵਿੰਦਰ ਸਿੰਘ ਪਟਨਾ ਸਾਹਿਬ, ਤਲਬੀਰ ਸਿੰਘ ਗਿੱਲ, ਅਮਰਬੀਰ ਸਿੰਘ ਢੋਟ,ਨਰਿੰਦਰ ਸਿੰਘ ਬਾੜਾ ਰਾਣਾ ਪਲਵਿੰਦਰ ਸਿੰਘ, ਬਾਬਾ ਸੱਜਣ ਸਿੰਘ ਬੇਰ ਸਾਹਿਬ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਕਮਲਜੀਤ ਸਿੰਘ ਸੰਗਰੂਰ, ਮਹੰਤ ਹਰਵਿੰਦਰ ਸਿੰਘ, ਮਹੰਤ ਬਿਕਮਰਜੀਤ ਸਿੰਘ ਨੰਗਲ, ਮਹੰਤ ਪ੍ਰੀਤਮ ਸਿੰਘ ਬਾੜੀਆਂ, ਮਹੰਤ ਕਰਮਜੀਤ ਸਿੰਘ ਹੁਸ਼ਿਆਰਪੁਰ, ਮਹੰਤ ਦਰਸ਼ਨ ਦਾਸ, ਮਹੰਤ ਸ਼ਿਆਮਸੁੰਦਰ ਸਿੰਘ ਜੀ, ਮਹੰਤ ਸਤਨਾਮ ਸਿੰਘ ਕਪੂਰੇ, ਮਹੰਤ ਹਰਵਿੰਦਰ ਸਿੰਘ, ਮਹੰਤ ਸੁਰਿੰਦਰ ਸਿੰਘ ਹਰੀਕੇ, ਮਹੰਤ ਗੁਰਮੁੱਖ ਸਿੰਘ, ਮਹੰਤ ਜਸਪਾਲ ਸਿੰਘ ਮਨਸੂਰ ਦੇਵਾ, ਬਾਬਾ ਅਵਤਾਰ ਸਿੰਘ ਮਨਸੂਰ ਵਾਲ, ਮਹੰਤ ਦਰਸ਼ਨ ਸਿੰਘ ਨੈਨੇਵਾਲ, ਮਹੰਤ ਬਿਕਰਮਜੀਤ ਸਿੰਘ ਚੀਮਾ, ਮੰਡਲੇਸ਼ਵਰ ਸਵਾਮੀ ਮਹਿੰਦਰਾਨੰਦ ਜੀ, ਮਹੰਤ ਅਮਨਦੀਪ ਸਿੰਘ ਉਗੋਕੇ, ਅਮਰਜੀਤ ਸਿੰਘ ਹਰਖੋਵਾਲ, ਮਹੰਤ ਜਰਨੈਲ ਸਿੰਘ ਡੇਰਾ ਠਾਕਰਾਂ, ਮਹੰਤ ਯਾਦਵਿੰਦਰ ਸਿੰਘ, ਮਹੰਤ ਹਰਜਿੰਦਰ ਸਿੰਘ, ਮਹੰਤ ਗੁਰਮੱਖ ਸਿੰਘ ਲੋਪੋ, ਬਾਬਾ ਗੁਰਿੰਦਰ ਸਿੰਘ ਝੂਲਦੇ ਮਹਿਲ,ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਮਹੰਤ ਚਰਨਜੀਤ ਸਿੰਘ ਬੱਧਨੀ ਕਲਾਂ,ਮਹੰਤ ਬਿਕਰਮਜੀਤ ਸੰਗਰੂਰ, ਸੰਤ ਸ਼ਿੰਗਾਰਾ ਸਿੰਘ ਹਰੀਆਂ ਵੇਲਾਂ, ਬਾਬਾ ਘੋਲਾ ਸਿੰਘ ਸਤਲਾਣੀ ਸਾਹਿਬ, ਮਹੰਤ ਬਲਵਿੰਦਰ ਸਿੰਘ ਅਜੀਤਵਾਲ, ਸੰਤ ਇੰਦਰਜੀਤ ਸਿੰਘ ਅਜਨਾਲਾ, ਸੰਤ ਮਹੰਤ ਜਗਰੂਪ ਸਿੰਘ ਮੋਗਾ, ਮਹੰਤ ਕਰਮਜੀਤ ਸਿੰਘ ਭਾਘਾ ਪੁਰਾਣਾ, ਬਾਬਾ ਸਤਿਨਾਮੁ ਸਿੰਘ ਸਿਸ਼ਰੀਵਾਲ, ਮਹੰਤ ਅਮਨਦੀਪ ਸਿੰਘ ਟਕਸਾਲ ਸ਼ਹੀਦ ਭਾਈ ਮਨੀ ਸਿੰਘ, ਮਹੰਤ ਦਰਸ਼ਨ ਦਾਸ ਸਹਿਣਾ, ਮਹੰਤ ਬੂਟਾ ਸਿੰਘ ਤਾਜੋਕੇ, ਮਹੰਤ ਰਣਜੀਤ ਸਿੰਘ ਗੋਨਿਆਣਾ ਮੰਡੀ, ਮਹੰਤ ਗੁਰਸੇਵਕ ਸਿੰਘ ਢਿਲਵਾਂ, ਮਹੰਤ ਜਤਿੰਦਰ ਸਿੰਘ ਲਾਡੀ, ਮਹੰਤ ਅਰਵਿੰਦਰ ਸਿੰਘ ਦਿਆਲਪੁਰਾ, ਮਹੰਤ ਸੁਖਚੈਨ ਸਿੰਘ, ਸ. ਪ੍ਰਗਟ ਸਿੰਘ ਬਟਾਲਾ, ਐਡਵੋਕੇਟ ਮਨਜੀਤ ਸਿੰਘ ਛੀਨਾ, ਭਾਈ ਅਮਰਜੀਤ ਸਿੰਘ ਸ਼ਬਦ ਚੌਕੀ, ਚਰਨਜੀਤ ਸਿੰਘ ਨਰੂਲਾ, ਪ੍ਰਚਾਰਕ ਭਾਈ ਜਗਦੇਵ ਸਿੰਘ ਤੇ ਭਾਈ ਤਰਸੇਮ ਸਿੰਘ, ਸ. ਸੁਖਦੇਵ ਸਿੰਘ ਭੂਰਾ, ਡੇਰਾ ਬਾਬਾ ਭੂਰੀ ਵਾਲੇ ਦੇ ਮੁੱਖ ਬੁਲਾਰੇ ਰਾਮ ਸਿੰਘ ਭਿੰਡਰ, ਪ੍ਰੋ. ਸਰਦਾਰਾ ਸਿੰਘ, ਸ. ਮਾਲਕ ਸਿੰਘ, ਹਰਮਨਪ੍ਰੀਤ ਸਿੰਘ ਵੇਰਕਾ, ਜਸਪ੍ਰੀਤ ਜੌਲੀ, ਸਰਬਜੀਤ ਸਿੰਘ ਭੁਲਰ, ਰਵੀਸ਼ੇਰ ਸਿੰਘ ਖਾਲਸਾ, ਗੁਰਜੀਤ ਸਿੰਘ ਰੰਧਾਵਾ, ਬਾਬਾ ਸੋਹਨ ਸਿੰਘ, ਬਾਬਾ ਜੱਗਾ ਸਿੰਘ, ਬਾਬਾ ਕਰਨ ਸਿੰਘ, ਬਾਬਾ ਮਨੋਹਰ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਰਾਣਾ ਸਿੰਘ, ਬਾਬਾ ਸੁਖਦੇਵ ਸਿੰਘ ਝੀਤਾ, ਬਾਬਾ ਅਵਤਾਰ ਸਿੰਘ, ਬਾਬਾ ਨਾਜ਼ਰ ਸਿੰਘ, ਬਾਬਾ ਮਨਜੀਤ ਸਿੰਘ ਝਬਾਲ, ਬਾਬਾ ਲਸ਼ਕਰ ਸਿੰਘ, ਬਾਬਾ ਜੁਗਰਾਜ ਸਿੰਘ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਬਲਦੇਵ ਸਿੰਘ, ਭਾਈ ਮਨਦੀਪ ਸਿੰਘ, ਭਾਈ ਦਵਿੰਦਰ ਸਿੰਘ,ਭਾਈ ਭੁਪਿੰਦਰ ਸਿੰਘ ਤੇ ਭਾਈ ਸ਼ੌਕੀਨ ਸਿੰਘ ਅਤੇ ਬੀਬੀ ਸੁਰਪ੍ਰੀਤ ਕੌਰ ਸੈਰੋਂ ਵਾਲਿਆਂ ਦੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਮੰਚ ਦਾ ਸੰਚਾਲਨ ਸੰਤ ਜੈਲ ਸਿੰਘ ਜੀ ਸ਼ਾਸ਼ਤਰੀ ਨੇ ਕੀਤਾ। ਦੂਰੋ ਨੇੜਿਉ ਪੂਜੀਆਂ ਹਜਾਰਾਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।