ਹਲਕਾ ਅਟਾਰੀ ਦੇ ਵਿਕਾਸ ਕਾਰਜ ਹੋਣਗੇ ਜੰਗੀ ਪੱਧਰ ਤੇ : ਰਮਦਾਸ
ਅੰਮ੍ਰਿਤਸਰ, 28 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਹਲਕਾ ਅਟਾਰੀ ਗ੍ਰਾਮ ਪੰਚਾਇਤਾਂ ਦੀਆਂ ਹੋਈਆਂ ਸ਼ਾਨਦਾਰ ਜਿੱਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਚੰਗੀਆਂ ਨੀਤੀਆਂ ਕਾਰਨ ਹੋਈ ਹੈ
ਇਹ ਵਿਚਾਰ ਆਮ ਪਾਰਟੀ ਦੇ ਜੁਝਾਰੂ ਨੌਜਵਾਨ ਰਾਵਲ ਮਾਹਲ ਦੀ ਅਗਵਾਈ ਹੇਠ ਰੱਖੀ ਗਈ ਮੀਟਿੰਗ ਦੌਰਾਨ ਹਲਕਾ ਅਟਾਰੀ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਹਨਾਂ ਕਿਹਾ ਕਿ ਜਿੱਥੇ ਪੰਚਾਇਤਾਂ ਦੀ ਇਤਿਹਾਸਿਕ ਜਿੱਤ ਹੋਈ ਹੈ ਉਥੇ ਕਾਰਪੋਰੇਸ਼ਨ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੀ ਇਤਿਹਾਸਿਕ ਜਿੱਤ ਪ੍ਰਾਪਤ ਹੋਵੇਗੀ ਪਿੰਡ ਮਾਹਲ ਦੇ ਵਿਕਾਸ ਕਾਰਜਾਂ ਬਾਰੇ ਬੋਲਦਿਆਂ ਕਿਹਾ ਕਿ ਜਿੱਥੇ ਪੀਰ ਬਾਬਾ ਜਾਗੋਆਣਾ ਸੜਕ ਦਾ ਬੀਤੇ ਕਈ ਮਹੀਨੇ ਪਹਿਲਾਂ ਨਿਰਮਾਣ ਕਰਵਾਇਆ ਗਿਆ ਸੀ ਉੱਥੇ ਜਲਦ ਪਿੰਡ ਦੀਆਂ ਵੱਖ ਵੱਖ ਗਲੀਆਂ ਵਿੱਚ ਇੰਟਰਲੋਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਹੋਵੇਗਾ।