ਪੰਜਾਬ ਸਰਕਾਰ ਵਲੋ ਮੁਲਾਜਮਾਂ ਦੀਆਂ ਪੈਂਡਿੰਗ ਮੰਗਾ ਦੇ ਸੰਬਧ ਚ ਸਰਕਾਰ ਖਿਲਾਫ ਕੀਤੀ ਰੋਸ ਰੈਲੀ
ਅੰਮ੍ਰਿਤਸਰ, 23 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਪੀ ਐਸ ਐਮ ਐਸ ਯੂ ਦੇ ਸੱਦੇ ਤੇ ਮਨੋਰੋਗ ਹਸਪਤਾਲ ਅੰਮ੍ਰਿਤਸਰ ਵਿਖੇ ਸਿਹਤ ਵਿਭਾਗ ਅੰਮ੍ਰਿਤਸਰ ਦੇ ਸਮੂਹ ਮਨਿਸਟੀਰੀਅਲ ਕੇਡਰ ਦੇ ਸਾਥੀਆਂ ਵਲੋਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦੇ ਸਬੰਧ ਵਿੱਚ ਗੇਟ ਰੈਲੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਦੇ ਸਮੂਹ ਮਨਿਸਟੀਰੀਅਲ ਸਾਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਸ੍ਰੀ ਸੁਮਿਤ ਕੁਮਾਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਰਘੂ ਤਲਵਾਰ ਨੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲ ਮੁਲਾਜ਼ਮਾਂ ਦਾ 15-01-2015 ਅਤੇ 17-07-2020 ਦੇ ਪੱਤਰ ਰੱਦ ਨਹੀਂ ਕੀਤੇ ਗਏ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ, 4-9-14 ਏ.ਸੀ.ਪੀ. ਸਕੀਮ ਲਾਗੂ ਨਹੀਂ ਕੀਤੀ ਜਾ ਰਹੀ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ ਅਤੇ ਡੀ ਏ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀ ਜਾ ਰਹੀ,ਜਿਸ ਦੇ ਰੋਸ਼ ਵਜੋਂ ਇਹ ਗੇਟ ਰੈਲੀਆ ਪੂਰੇ ਪੰਜਾਬ ਸਮੇਤ ਜਿਲ੍ਹਾ ਅੰਮ੍ਰਿਤਸਰ ਵਿਖੇ ਵੀ ਕੀਤੀ ਗਈ। ਜੱਥੇਬੰਦੀ ਦੇ ਨੁਮਾਇੰਦਿਆ ਨੇ ਦੱਸਿਆ ਕਿ ਜੇਕਰ ਸਰਕਾਰ ਵਲੋਂ ਸਾਡੀਆਂ ਮੰਗਾਂ ਨਾ ਲਾਗੂ ਕੀਤੀਆ ਗਈਆਂ ਤਾਂ ਭਵਿੱਖ ਵਿੱਚ ਹੋਰ ਵੀ ਵੱਡੇ ਐਕਸ਼ਨ ਮੁਲਾਜ਼ਮਾਂ ਵਲੋਂ ਕੀਤੇ ਜਾਣਗੇ। ਇਸ ਮੌਕੇ ਸਿਹਤ ਵਿਭਾਗ ਅੰਮ੍ਰਿਤਸਰ ਦੇ ਵੱਖ-ਵੱਖ ਦਫਤਰ ਜਿਵੇਂ ਕਿ ਦਫਤਰ ਸਿਵਲ ਸਰਜਨ ਅੰਮ੍ਰਿਤਸਰ, ਈ ਐਸ ਆਈ ਹਸਪਤਾਲ ਅੰਮ੍ਰਿਤਸਰ , ਟ੍ਰੇਨਿੰਗ ਸੈਂਟਰ ਅੰਮ੍ਰਿਤਸਰ ਅਤੇ ਪੀ.ਐਚ.ਸੀ./ ਸੀ.ਐਚ.ਸੀ. ਤੋਂ ਵੱਡੀ ਗਿਣਤੀ ਵਿੱਚ ਕਲੈਰੀਕਲ ਸਾਥੀ ਮੋਜੂਦ ਸਨ।