-->
ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਵੱਛਤਾ ਹੀ ਸੇਵਾ ਅਭਿਆਨ ਵਿਚ ਵੱਧ-ਚੜ੍ਹ ਕੇ ਲਿਆ ਹਿੱਸਾ- ਸਿਵਲ ਸਰਜਨ

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਵੱਛਤਾ ਹੀ ਸੇਵਾ ਅਭਿਆਨ ਵਿਚ ਵੱਧ-ਚੜ੍ਹ ਕੇ ਲਿਆ ਹਿੱਸਾ- ਸਿਵਲ ਸਰਜਨ

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਵੱਛਤਾ ਹੀ ਸੇਵਾ ਅਭਿਆਨ ਵਿਚ
ਵੱਧ-ਚੜ੍ਹ ਕੇ ਲਿਆ ਹਿੱਸਾ- ਸਿਵਲ ਸਰਜਨ 
ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) - ਸਿਵਲ ਸਰਜਨ ਡਾ.ਕਿਰਨਦੀਪ ਕੌਰ ਦੀ ਅਗਵਾਹੀ ਹੇਠ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਦਫਤਰ ਸਿਵਲ ਸਰਜਨ ਵਿਖੇ ਸਵੱਛਤਾ ਹੀ ਸੇਵਾ ਅਭਿਆਨ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੂਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਅਗਵਾਹੀ ਹੇਠਾਂ ਜ਼ਿਲੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਇਹ ਅਭਿਆਨ ਬਹੁਤ ਹੀ ਕਾਮਯਾਬੀ ਨਾਲ ਚਲਾਇਆ ਗਿਆ ਹੈ। ਇਸ ਅਭਿਆਨ ਦੌਰਾਣ ਜਿਲਾ ਟੀਕਾਕਰਣ ਅਫਸਰ ਡਾ. ਭਾਰਤੀ ਧਵਨ,ਪਰਿਵਾਰ ਭਲਾਈ ਅਫਸਰ ਡਾ.ਨੀਲਮ ਭਗਤ, ਸਿਹਤ ਅਫਸਰ ਡਾ. ਜਸਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ.ਰਜਿੰਦਰ ਪਾਲ ਕੌਰ, ਜਿਲਾ ਐਪੀਡਿਮੋਲੋਜਿਸਟ ਡਾ.ਹਰਜੋਤ ਕੌਰ ਅਤੇ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਜ਼ਿਲੇ ਭਰ ਦੇ ਸਾਰੇ ਸਿਹਤ ਕੇਂਦਰਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਹੀ ਇਸ ਅਭਿਆਨ ਸੰਬਧੀ ਤਿਆਰੀਆਂ ਕਰਵਾਈਆਂ ਜਾ ਰਹੀਆਂ ਸਨ। ਇਸ ਅਭਿਆਨ ਵਿਚ ਸਮੂਹ ਸਟਾਫ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਸਹਾਇਕ ਸਟਾਫ ਨੇ ਮਿਲ ਕੇ ਸੱਵਛਤਾ ਅਭਿਆਨ ਵਿਚ ਆਪਣਾਂ ਯੋਗਦਾਨ ਪਾਇਆ। ਇਸ ਅਵਸਰ ਤੇ ਡਾ. ਨਵਦੀਪ ਕੌਰ, ਡਾ.ਮਨਮੀਤ ਕੌਰ, ਡਾ.ਰਾਘਵ ਗੁਪਤਾ, ਡਾ.ਵਨੀਤ ਕੌਰ, ਡਾ.ਰਾਘਵ ਜੌਸੀ, ਸਮੂਹ ਐਸ.ਆਈ,ਪੈਰਾਮੈਡੀਕਲ ਸਟਾਫ, ਸਹਾਇਕ ਸਟਾਫ ਅਤੇ ਐਂਟੀ ਲਾਰਵਾ ਆਦਿ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

Ads on article

Advertise in articles 1

advertising articles 2

Advertise