ਨਿਸ਼ਕਾਮ ਸੇਵਾ ਪਬਲਿਕ ਸਕੂਲ 'ਚ ਬੱਚਿਆਂ ਨਾਲ ਚੈਰਿਟੀ ਫੈਸਟੀਵਲ ਦੇ ਤਹਿਤ ਮਨਾਈ ਦੀਵਾਲੀ
ਨਿਸ਼ਕਾਮ ਸੇਵਾ ਪਬਲਿਕ ਸਕੂਲ 'ਚ ਬੱਚਿਆਂ ਨਾਲ ਚੈਰਿਟੀ ਫੈਸਟੀਵਲ ਦੇ ਤਹਿਤ ਮਨਾਈ ਦੀਵਾਲੀ
ਅੰਮ੍ਰਿਤਸਰ, 29 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਦਾਨ ਉਤਸਵ ਦੇ ਤਹਿਤ ਨਿਸ਼ਕਾਮ ਸੇਵਾ ਪਬਲਿਕ ਸਕੂਲ ਵਿਖੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਡਾ: ਸਵਰਾਜ ਗਰੋਵਰ ਅਤੇ ਪਿ੍ੰਸੀਪਲ ਸ੍ਰੀ ਸਰਦਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਿਸ਼ਕਾਮ ਸੇਵਾ ਪਬਲਿਕ ਸਕੂਲ ਵਿਖੇ ਦਾਨ ਉਤਸਵ ਤਹਿਤ ਪਛੜੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿੱਚ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਸਮਾਜ ਸੇਵੀ ਸ੍ਰੀਮਤੀ ਡਾਲੀ ਭਾਟੀਆ ਅਤੇ ਸਮਾਜ ਸੇਵੀ ਰਾਸ਼ਟਰੀ ਗਾਇਕ ਗੁਰਪ੍ਰੀਤ ਸਿੰਘ ਨੇ ਨਿਭਾਈ। ਸਾਰੇ ਮਹਿਮਾਨਾਂ ਨੇ ਬੱਚਿਆਂ ਨੂੰ ਕੱਪੜੇ, ਫਲ ਆਦਿ ਵੰਡੇ। ਸ਼੍ਰੀਮਤੀ ਡੌਲੀ ਭਾਟੀਆ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਧਾਰਨ ਕਰਕੇ ਹੀ ਜੀਵਨ ਸਫਲ ਹੋ ਸਕਦਾ ਹੈ ਪੁਰਾਤਨ ਗੁਰੂ-ਚੇਲਾ ਪਰੰਪਰਾ ਦੀ ਪਾਲਣਾ ਕਰਕੇ ਜੀਵਨ ਸਫਲ ਕਰਨ ਦੀ ਗੱਲ ਕਹੀ। ਸਰਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਆਗੂ ਸ਼ਾਸਤਰੀ ਜੀ, ਰਜਿੰਦਰ ਪ੍ਰਸਾਦ ਨੇ ਗਰੀਬ ਹੋਣ ਦੇ ਬਾਵਜੂਦ ਬੁਲੰਦੀਆਂ ਹਾਸਲ ਕੀਤੀਆਂ ਇਸ ਲਈ ਗੁਰੂਆਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਪ੍ਰਿੰਸੀਪਲ ਮੈਡਮ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਾਰੇ ਬੱਚਿਆਂ ਨੇ ਸੱਚ ਦੇ ਮਾਰਗ 'ਤੇ ਚੱਲਣ ਦਾ ਫੈਸਲਾ ਲਿਆ।