ਥਾਣਾ ਸੀ ਡਵੀਜ਼ਨ ਐਸ.ਐਚ.ਓ ਨੀਰਜ ਕੁਮਾਰ ਨਿਭਾ ਰਹੇ ਵਧੀਆ ਸੇਵਾਵਾਂ :- ਬੱਬੂ ਗਰੀਬ
ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) - ਥਾਣਾ ਸੀ ਡਵੀਜਨ ਦੇ ਮੁੱਖੀ ਨੀਰਜ ਕੁਮਾਰ ਮਹਿਕਮੇ ਵਿੱਚ ਵੱਧੀਆ ਸੇਵਾਵਾਂ ਨਿਭਾ ਰਹੇ ਹਨ । ਜਿਨ੍ਹਾਂ ਵਲੋਂ ਥਾਣਾ ਸੀ ਡਵੀਜਨ ਦਾ ਚਾਰਜ ਸੰਭਾਲਦੇ ਹੀ ਲੁੱਟਾ ਖੋਹਾਂ ,ਚੋਰੀ ਦੀਆ ਵਾਰਦਾਤਾਂ, ਗੈਂਗਸਟਰ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਜੂਹਾਂ ਤੱਕ ਛੱਡ ਗਏ ਹਨ । ਇਨ੍ਹਾਂ ਸਬਦਾ ਦਾ ਪ੍ਰਗਟਾਵਾ ਇਕ ਪ੍ਰੈਸ ਵਾਰਤਾ ਦੌਰਾਨ ਜਸਵਿੰਦਰ ਸਿੰਘ ਬੱਬੂ ਗਰੀਬ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਥਾਣਾ ਸੀ ਡਵੀਜਨ ਅਧੀਨ ਆਉਂਦੇ ਕੁੱਝ ਇਲਾਕੇ ਅਜਿਹੇ ਹਨ ਜਿਨ੍ਹਾਂ ਵਿੱਚ ਅਕਸਰ ਦਿਨ ਦਿਹਾੜੇ ਹੀ ਲੁੱਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਲੋਕ ਬੇਖੌਫ ਨਸ਼ਾ ਵੇਚਣ ਦੇ ਧੰਦੇ ਨੂੰ ਅੰਜਾਮ ਦੇ ਰਹੇ ਸਨ ਤੇ ਆਏ ਦਿਨ ਗੈਂਗਸਟਰਾਂ ਵਲੋਂ ਗੋਲੀ ਦੀਆ ਵਾਰਦਾਤਾਂ ਕਰ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਬਣਾਇਆ ਹੋਇਆ ਸੀ ਜਿਸ ਨਾਲ ਲੋਕ ਦਾ ਜੀਣਾ ਦੁਸ਼ਵਾਰ ਹੋਇਆ ਪਿਆ ਸੀ । ਜਦੋ ਦਾ ਇੰਸਪੈਕਟਰ ਨੀਰਜ ਕੁਮਾਰ ਨੇ ਥਾਣਾ ਸੀ ਡਵੀਜਨ ਦਾ ਚਾਰਜ ਸੰਭਾਲਿਆ ਹੈ ਉਸ ਦਿਨ ਤੋਂ ਹੀ ਉਹ ਆਪਣੀ ਪੁਲਿਸ ਪਾਰਟੀ ਸਮੇਤ ਅਜਿਹੇ ਜੁਰਮ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਤੇ ਕਨੂੰਨੀ ਕਾਰਵਾਈ ਕਰਕੇ ਉਨ੍ਹਾਂਨੂੰ ਜੇਲ ਦੀਆ ਸਲਾਖਾ ਪਿੱਛੇ ਭੇਜਣ ਦਾ ਸਿਲਸਲਾ ਲਗਾਤਾਰ ਜਾਰੀ ਹੈ । ਜਿਸ ਦਾ ਕੁਝ ਸਿਆਸੀ ਲੋਕਾ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਨੀਰਜ ਕੁਮਾਰ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਉਨ੍ਹਾਂ ਅਜਿਹੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਅਜਿਹੀ ਬੇਦਾਗ ਤੇ ਇਮਾਨਦਾਰ ਅਫਸਰ ਨੂੰ ਆਪਣੀ ਡਿਉਟੀ ਪੂਰੀ ਇਮਾਨਦਾਰੀ ਤੇ ਨੇਕ ਨੀਤੀ ਨਾਲ ਕਰਨ ਦੇਣ ਤਾ ਜੋ ਸ਼ਹਿਰ ਅੰਦਰ ਵੱਧ ਰਹੀਆਂ ਜੁਰਮ ਦੀਆ ਵਾਰਦਾਤਾਂ ਨੂੰ ਰੋਕਿਆ ਜਾਵੇ ਅਤੇ ਆਮ ਸ਼ਹਿਰੀ ਅਰਾਮ ਦੀ ਜਿੰਦਗੀ ਬਤੀਤ ਕਰ ਸਕੇ। ਨਾਲ ਹੀ ਉਨ੍ਹਾਂ ਡੀ ਜੀ ਪੀ ਪੰਜਾਬ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਨੀਰਜ ਕੁਮਾਰ ਤੇ ਅਜਿਹੇ ਹੋਰ ਪੁਲਿਸ ਅਫਸਰ ਜੋ ਆਪਣੀ ਡਿਊਟੀ ਪੂਰੀ ਇਮਾਨਦਾਰ ਤੇ ਤਨਦੇਹੀ ਨਾਲ ਨਿਭਾ ਰਹੇ ਹਨ ਉਨ੍ਹਾਂਨੂੰ ਸਨਮਾਨਿਤ ਕੀਤਾ ਜਾਵੇ ਤਾ ਜੋ ਉਨ੍ਹਾਂ ਦੇ ਹੌਸਲੇ ਬੁਲੰਦ ਹੋਣ ।