-->
ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆ ਅਤੇ ਬਚਿਆ ਨੂੰ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ

ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆ ਅਤੇ ਬਚਿਆ ਨੂੰ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ

ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆ ਅਤੇ ਬਚਿਆ ਨੂੰ ਟ੍ਰੈਫਿਕ
ਨਿਯਮਾਂ ਬਾਰੇ ਦਿੱਤੀ ਜਾਣਕਾਰੀ 
ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) - ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਸਰਕਾਰੀ ਐਲੀਮੈਂਟਰੀ ਸਕੂਲ ਵੇਰਕਾ ਵਿਖੇ ਪੰਜਾਬ ਸਰਕਾਰ ਵੱਲੌ ਮੇਗਾ ਮਾਪੇ ਅਧਿਆਪਕ ਮਿਲਣੀ ਦੇ ਸੰਬੰਧ ਵਿੱਚ ਮਾਪਿਆ ਅਤੇ ਬਚਿਆ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਵਲੋ ਜੋ ਇਹ ਪਹਿਲ ਕਰਮੀ ਕੀਤੀ ਗਈ ਹੈ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਹੈ ਜੋ ਕਿ ਪਹਿਲਾ ਪੀ ਟੀ ਮੀਟਿੰਗ ਪ੍ਰਾਈਵੇਟ ਸਕੂਲਾ ਵਿੱਚ ਹੁੰਦੀਆ ਸਨ ਅਤੇ ਸਰਕਾਰੀ ਸਕੂਲਾ ਵਿੱਚ ਇਸਦੀ ਸੁਰੂਆਤ ਕਰਕੇ ਬਹੁਤ ਹੀ ਵਧੀਆ ਸੇਧ ਮਿਲੇਗੀ ਅਧਿਆਪਕਾ ਅਤੇ ਮਾਪਿਆ ਦੀ ਮਿਲਣੀ ਕਰਕੇ ਬਚਿਆ ਦੀਆ ਦੁੱਖ ਤਕਲੀਫ਼ਾ ਮਾਪਿਆ ਤੋ ਅਧਿਆਪਕਾ ਤੱਕ ਅਤੇ ਅਧਿਆਪਕਾ ਤੋ ਮਾਪਿਆ ਤੱਕ ਪਹੁੰਚ ਸਕਣਗੀਆ ਅਤੇ ਇਸ ਨਾਲ ਬਚਿਆ ਦੀ ਪੜਾਈ ਵਿੱਚ ਨਿਖਾਰ ਆਵੇਗਾ ਪੰਜਾਬ ਪੁਲਿਸ ਦੇ ਟ੍ਰੈਫਿਕ ਸਿਖਿਆ ਵਿਭਾਗ ਦੇ ਇੰਚਾਰਜ ਸ੍ਰ. ਦਲਜੀਤ ਸਿੰਘ ਨੇਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਦੌਰਾਨ ਵਿਦਿਆਰਥੀਆਂ ਅਤੇ ਵਿਦਿਆਰਥੀਆ ਦੇ ਮਾਪਿਆ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਅਤੇ ਨਾਬਾਲਗ (18 ਸਾਲ ਤੋਂ ਘੱਟ ਉਮਰ) ਬੱਚਿਆਂ ਦੇ ਡਰਾਈਵਿੰਗ ਕਰਨ ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਜਾਗਰੁਕ ਕੀਤਾ ਗਿਆ । 16 ਸਾਲਾਂ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਤੇ ਦੋ ਪਹੀਆ ਵਾਹਨ ਚਲਾਉਣ ਤੇ ਰੋਕ ਲਾਉਣ ਸੰਬੰਧੀ ਦੱਸਿਆ ਗਿਆ । ਸ੍ਰ. ਦਲਜੀਤ ਸਿੰਘ ਨੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾ ਕੇ ਅਤੇ ਕੇਸ ਨਾ ਰੱਖਣ ਵਾਲਿਆਂ ਨੂੰ ਹੈਲਮਟ ਪਾ ਕੇ ਵਾਹਨ ਚਲਾਉਣ ਬਾਰੇ ਜਾਗਰੁਕ ਕੀਤਾ । ਉਨ੍ਹਾਂ ਇਹ ਵੀ ਦੱਸਿਆ ਕਿ 16 ਤੋਂ 18 ਸਾਲ ਦੇ ਬੱਚਿਆਂ ਨੂੰ ਕੇਵਲ 50 ਸੀ.ਸੀ. ਦਾ ਵਾਹਨ ਚਲਾਉਣ ਦੀ ਹੀ ਆਗਿਆ ਹੈ ਜਦਕਿ ਐਕਟਿਵਾ ਵਗੈਰਾ 110 ਸੀ.ਸੀ. ਦੀ ਹੈ ਜਿਸ ਨੂੰ ਚਲਾਉਣ ਦੀ ਪਾਬੰਦੀ ਹੈ । ਬਚਿਆ ਦੇ ਮਾਪਿਆ ਨੂੰ ਨਸ਼ਿਆ ਨਾਲ ਹੋ ਰਹੇ ਨੁਕਸਾਨ ਬਾਰੇ ਦੱਸਿਆ ਗਿਆ ਓਹਨਾ ਨੂੰ ਸਾਈਬਰ ਕ੍ਰਾਈਮ ਨਾਲ ਹੋ ਰਹੀਆ ਠੱਗੀਆਂ ਬਾਰੇ ਸਮਝਾਇਆ ਗਿਆ, ਬਚਿਆ ਦੀ ਮੋਬਾਇਲਾ ਪ੍ਰਤੀ ਵੱਧ ਰਹੀ ਰੁਚੀ ਅਤੇ ਇਸ ਤੋ ਹੋ ਰਹੇ ਨੁਕਸਾਨ ਬਾਰੇ ਦਸਿਆ ਗਿਆ। ਇਸ ਮੌਕੇ ਡਿਪਟੀ ਜਿਲਾ ਸਿੱਖਿਆ ਅਫ਼ਸਰ ਮੈਡਮ ਇੰਦੂ ਮੰਗੋਤਰਾ ਅਤੇ ਪ੍ਰਿੰਸੀਪਲ ਸ ਤੇਜਿੰਦਰ ਸਿੰਘ ਸੋਹੀ ਮੌਕੇ ਤੇ ਹਾਜ਼ਰ ਸਨ।

Ads on article

Advertise in articles 1

advertising articles 2

Advertise