ਸ਼੍ਰੀ ਚੱਕਰਪਾਣੀ ਮਹਾਰਾਜ ਦੀਆਂ ਸਿੱਖਿਆਵਾਂ ਜੀਵਨ ਲਈ ਉਪਯੋਗੀ ਹਨ: ਸਾਗਰ ਮੁਨੀ ਸ਼ਾਸਤਰੀ
ਅੰਮ੍ਰਿਤਸਰ, 26 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਭਾਰਤ ਨੂੰ ਰਿਸ਼ੀ-ਮੁਨੀਆਂ ਦੀ ਧਰਤੀ ਕਿਹਾ ਜਾਂਦਾ ਹੈ। ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਇੱਥੇ ਬਹੁਤ ਸਾਰੇ ਰਿਸ਼ੀ-ਮਹਾਂਪੁਰਸ਼ਾਂ ਨੇ ਅਵਤਾਰ ਧਾਰਿਆ ਅਤੇ ਮਨੁੱਖ ਨੂੰ ਜੀਵਨ ਜਿਊਣ ਦਾ ਉਪਦੇਸ਼ ਦਿੱਤਾ ਹੈ, ਜੋ ਕਿ ਚੌਂਕ ਪਾਸੀਆਂ ਸਥਿਤ ਪ੍ਰਾਚੀਨ ਮੰਦਰ ਸ਼੍ਰੀ ਜੈ ਕ੍ਰਿਸ਼ਣਯਨ ਵਿੱਚ ਮਨਾਇਆ ਗਿਆ। ਜਿਸ ਵਿੱਚ ਦੇਵਪੂਜਾ, ਪੂਜਾ ਪਾਠ, ਗਿਆਨ ਸੈਸ਼ਨ ਅਤੇ ਸੰਕੀਰਤਨ ਸੈਸ਼ਨ ਕਰਵਾਇਆ ਗਿਆ ਅਤੇ ਸ਼੍ਰੀ ਚੱਕਰਪਾਣੀ ਮਹਾਰਾਜ ਦੀ ਪ੍ਰਾਚੀਨ ਮੂਰਤੀ ਦਾ ਭੋਗ ਪਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਰਧਾਲੂਆਂ ਨੂੰ ਸੰਬੋਧਿਤ ਕਰਦੇ ਹੋਏ ਮੰਦਰ ਦੇ ਸੰਚਾਲਕ ਨੌਜਵਾਨ ਸੰਤ ਦਰਸ਼ਨਾਚਾਰੀਆ ਸਾਗਰ ਮੁਨੀ ਸ਼ਾਸਤਰੀ ਜੀ ਨੇ ਕਿਹਾ ਕਿ ਸ਼੍ਰੀ ਚੱਕਰਪਾਣੀ ਮਹਾਰਾਜ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਕਲਿਯੁਗ ਅਵਤਾਰ ਹਨ ਜਿਨ੍ਹਾਂ ਨੇ 1200 ਈਸਵੀ ਦੇ ਆਸਪਾਸ ਫਲਟਨ, ਮਹਾਰਾਸ਼ਟਰ ਵਿੱਚ ਅਵਤਾਰ ਧਾਰਿਆ ਸੀ। ਕਈ ਸਮਾਜ ਸੁਧਾਰਕ ਉਪਦੇਸ਼ ਸ਼੍ਰੀ ਚੱਕਰਪਾਣੀ ਮਹਾਰਾਜ ਦੇ ਚਰਿੱਤਰ ਤੋਂ ਲਏ ਗਏ ਹਨ, ਜਿਨ੍ਹਾਂ ਨੇ ਖੁਦ ਝਾੜੂ ਲਗਾ ਕੇ ਸਮਾਜ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ ਸੀ। ਇਸ ਪ੍ਰੋਗਰਾਮ ਵਿੱਚ ਮੰਦਰ ਦੇ ਮੁੱਖ ਸੇਵਾਦਾਰ ਅੰਜਨਾ ਲੂਥਰਾ, ਨੀਲਮ ਮਹਾਜਨ, ਅਰੁਣ ਚੌਹਾਨ, ਦੇਵਦਾਸ ਬਾਵਾ, ਕੀਮਤੀ ਲਾਲ ਗੁਲਾਟੀ, ਗੌਤਮ ਸਰੀਨ ਆਦਿ ਸ਼ਰਧਾਲੂ ਹਾਜ਼ਰ ਸਨ।