ਡਾ. ਵਿਜੇ ਸਤਬੀਰ ਸਿੰਘ ਵੱਲੋਂ ਸ੍ਰ: ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਪ੍ਰਧਾਨ ਬਨਣ 'ਤੇ ਵਧਾਈਆਂ
ਅੰਮ੍ਰਿਤਸਰ, 29 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਐਡਵੋਕੇਟ ਸ੍ਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਬਨਣ ਦੀਆਂ ਵਧਾਈਆਂ ਦਿਤੀਆਂ ਤੇ ਕਿਹਾ ਕਿ ਸਰਦਾਰ ਧਾਮੀ ਜਿੱਥੇ ਸਾਦਾ ਰਹਿਣੀ ਬਹਿਣੀ ਦੇ ਧਾਰਣੀ ਹਨ ਉਥੇ ਇੱਕ ਕੁਸ਼ਲ ਪ੍ਰਬੰਧਕ ਵੀ ਹਨ ਜੋ ਲੰਮੇ ਸਮੇਂ ਤੋਂ ਸਿੱਖ ਪੰਥ ਲਈ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਟੀਮ ਸ੍ਰ: ਹਰਜਿੰਦਰ ਸਿੰਘ ਜੀ ਧਾਮੀ ਦੀ ਯੋਗ ਅਗਵਾਈ ਹੇਠ ਭਵਿੱਖ ਵਿੱਚ ਸਿੱਖ ਪੰਥ ਦੇ ਵਡੇਰੇ ਹਿੱਤਾਂ ਲਈ ਹੋਰ ਵੀ ਵੱਧ ਚੜ੍ਹਕੇ ਕੰਮ ਕਰੇਗੀ ਇਸ ਮੌਕੇ ਸ੍ਰ: ਜਸਵੰਤ ਸਿੰਘ ਬੌਬੀ ਵੀ ਹਾਜ਼ਰ ਸਨ।