ਬਲਬੀਰ ਭਸੀਨ ਨੇ ਮਾਡਰਨ ਲਾਈਟਿੰਗ ਇੰਪੋਰੀਅਮ ਦਾ ਕੀਤਾ ਆਗਾਜ਼
ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) - ਦਿਵਾਲੀ ਤਿਉਹਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਦੀਆਂ ਖਾਸ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਉਪਾਰੀ ਅਤੇ ਸਮਾਜ ਸੇਵੀ ਬਲਬੀਰ ਭਸੀਨ ਕਾਕਾ ਵੱਲੋਂ ਮਾਡਰਨ ਲਾਈਟਿੰਗ ਇੰਪੋਰੀਅਮ ਦੀ ਸ਼ੁਰੂਆਤ ਕੀਤੀ ਗਈ। ਨਾਵਲਟੀ ਸਵੀਟਸ ਦੇ ਨਜ਼ਦੀਕ,ਈਸਟ ਮੋਹਨ ਨਗਰ ਸਥਿਤ ਸ਼ੋ ਰੂਮ ਦਾ ਉਦਘਾਟਨ ਪੰਜਾਬ ਵਿਉਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਵੱਲੋਂ ਕੀਤਾ ਗਿਆ। ਉਹਨਾਂ ਵੱਲੋਂ ਪੂਰੀ ਟੀਮ ਨੂੰ ਸ਼ੁਭ ਇਛਾਵਾਂ ਭੇਟ ਕੀਤੀਆਂ ਗਈਆਂ। ਬਲਬੀਰ ਭਸੀਨ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਲਈ ਪਾਰਕਿੰਗ,ਅਨੇਕਾਂ ਪ੍ਰਕਾਰ ਦੀਆਂ ਫੈਂਸੀ ਲਾਈਟਾਂ ਤੇ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦਿਆਂ ਦਿਵਾਲੀ ਦੇ ਮੌਕੇ ਤੇ ਖਾਸ ਤੋਹਫਾ ਦਿੱਤਾ ਗਿਆ ਹੈ। ਇਸ ਮੌਕੇ ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ,ਐਕਸਾਈਜ਼ ਵਿਭਾਗ ਤੋਂ ਅਧਿਕਾਰੀ ਰਾਜਵਿੰਦਰ ਕੌਰ,ਬਲਦੇਵ ਰਾਜ ਬੱਗਾ,ਸਮੀਰ ਜੈਨ, ਜੈਦੀਪ ਸਿੰਘ,ਰਜੀਵ,ਅੰਮ੍ਰਿਤ ਵਿਆਸ,ਸੰਦੀਪ ਭਾਟੀਆ, ਵਿਰਾਟ ਦੇਵਗਨ,ਰਕੇਸ਼, ਰਜਿੰਦਰ ਮੋਹਨ,ਸੁਮਿਤ ਭਸੀਨ,ਅਮਿਤ ਭਸੀਨ,ਕਾਜਲ,ਪੂਨਮ ਸੁਧਾ, ਕਸ਼ੀਸ਼,ਸੌਰਵ ਅਰੋੜਾ,ਰਚਨਾ ਸੰਜੇ ਕੁਮਾਰ,ਰਕੇਸ਼ ਮਹਾਜਨ ਸਮੇਤ ਕਈ ਹੋਰ ਸ਼ਹਿਰ ਵਾਸੀ ਵੀ ਮੌਜੂਦ ਸਨ।