ਸਨਾਤਨ ਪਰਿਵਾਰ ਨੇ ਦਾਨ ਉਤਸਵ ਵਿੱਚ ਵੱਧ ਚੜ ਕੇ ਲਿਆ ਹਿੱਸਾ
ਅੰਮ੍ਰਿਤਸਰ, 21 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਵੈਦਿਕ ਅਤੇ ਸਨਾਤਨ ਸੰਸਕ੍ਰਿਤ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਸ਼ਹੀਦ ਐਮ.ਐਲ. ਢੀਂਗਰਾ ਕੰਪਲੈਕਸ ਦੀ ਸਨਾਤਨ ਪਰਿਵਾਰ ਸੰਸਥਾ ਨੇ ਡਾਕਟਰ ਸਵਰਾਜ ਗਰੋਵਰ, ਸ਼੍ਰੀਮਤੀ ਉਰਮਿਲਾ ਸ਼ਰਮਾ ਅਤੇ ਸ੍ਰੀ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਨੇ ਦਾਨ ਉਤਸਵ ਵਿੱਚ ਵੱਧ ਚੜ ਕੇ ਹਿੱਸਾ ਲਿਆ।ਜਿਸ ਵਿੱਚ ਸ ਸ੍ਰੀ ਜਗਦੀਸ਼ ਮਹਾਜਨ, ਡਾ ਪ੍ਰੋਫੈਸਰ ਨੀਰਜ ਡੋਡਾ, ਸ੍ਰੀਮਤੀ ਸੁਨੀਤਾ ਸ਼ਰਮਾ,ਸ਼੍ਰੀਮਤੀ ਸਵਰਨ ਕਾਤਾ ਸ਼ਰਮਾ, ਸ਼੍ਰੀਮਤੀ ਮਧੂ ਮੇਹਰਾ,ਸ੍ਰੀਮਤੀ ਡੋਡਾ, ਸ੍ਰੀਮਤੀ ਰੰਜਨਾ ਨਈਅਰ ਅਤੇ ਹੋਰਾਂ ਨੇ ਸਰਕਾਰ ਦੁਆਰਾ ਚਲਾਏ ਜਾ ਰਹੇ ਦਾਨ ਉਤਸਵ ਵਿੱਚ ਕੱਪੜੇ ਤੇ ਹੋਰ ਘਰ ਦਾ ਜਰੂਰੀ ਸਮਾਨ ਜਰੂਰਤਮੰਦਾਂ ਲਈ ਦਿੱਤਾ ਪੰਜਾਬ ਸਰਕਾਰ ਵੱਲੋਂ ਸਾਰੇ ਮੈਂਬਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਨਾਤਨ ਪਰਿਵਾਰ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕੰਮ ਵਿੱਚ ਅੱਗੇ ਰਹੇਗੀ।