-->
ਤਖ਼ਤ ਇਸ਼ਨਾਨ, ਗੁਰੂ ਘਰ ਦੀ ਇੱਕ ਵਿਲੱਖਣ ਅਤੇ ਮਹਾਨ ਸੇਵਾ : ਡਾ. ਵਿਜੇ ਸਤਬੀਰ ਸਿੰਘ

ਤਖ਼ਤ ਇਸ਼ਨਾਨ, ਗੁਰੂ ਘਰ ਦੀ ਇੱਕ ਵਿਲੱਖਣ ਅਤੇ ਮਹਾਨ ਸੇਵਾ : ਡਾ. ਵਿਜੇ ਸਤਬੀਰ ਸਿੰਘ

ਤਖ਼ਤ ਇਸ਼ਨਾਨ, ਗੁਰੂ ਘਰ ਦੀ ਇੱਕ ਵਿਲੱਖਣ ਅਤੇ ਮਹਾਨ ਸੇਵਾ : ਡਾ.
ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ, 31 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂੰਹ ਸੰਗਤਾਂ ਨੂੰ ਤਖ਼ਤ ਇਸ਼ਨਾਨ, ਦੀਪਮਾਲਾ (ਬੰਦੀਛੋੜ ਦਿਵਸ) ਅਤੇ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਪੁਰਬ ਦੂਜ ਦੀਆਂ ਵਧਾਈਆਂ ਦੇਂਦੇ ਹੋਏ ਕਿਹਾ ਕਿ ਅੱਜ 31 ਅਕਤੂਬਰ 2024 ਨੂੰ ਤਖ਼ਤ ਇਸ਼ਨਾਨ ਦੀ ਸੇਵਾ ਨਾਲ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਭ ਸ਼ੁਰੂਆਤ ਹੋਈ ਹੈ ਉਨ੍ਹਾਂ ਦੱਸਿਆ ਕਿ ਤਖ਼ਤ ਇਸ਼ਨਾਨ ਸੇਵਾ ਵਿੱਚ ਗੋਦਾਵਰੀ ਨਦੀ ਤੋਂ ਜਲ ਲਿਆ ਰਹੀਆਂ ਸ਼ਾਮਿਲ ਦੁਨੀਆਂ ਭਰ ਤੋਂ ਸੰਗਤਾਂ ਅਤੇ ਹਜੂਰੀ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਸੀ ਤਖ਼ਤ ਸਾਹਿਬ ਦੇ ਮਾਨਯੋਗ ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਸਮੂੰਹ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਸਰਪ੍ਰਸਤੀ ਹੇਠ ਅਤੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਖਤਾ ਪ੍ਰਬੰਧ ਕੀਤੇ ਗਏ ਸੇਵਾ ਦੇ ਇਸ ਮਹਾਨ ਕੁੰਭ ਸਮੇਂ 'ਸ਼ਸਤਰਾਂ ਨੂੰ ਸਿੰਘਾਸ਼ਣ ਅਸਥਾਨ ਤੋਂ ਬਾਹਰ ਇੱਕ ਵਿਸ਼ੇਸ਼ ਤਿਆਰ ਕੀਤੇ ਪੰਡਾਲ ਵਿੱਚ ਸਜਾਇਆ ਗਿਆ ਤਖ਼ਤ ਇਸ਼ਨਾਨੀਆ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸੰਗਤਾਂ ਦਾ ਇੱਕ ਵੱਡਾ ਕਾਫਲਾ ਗੋਦਾਵਰੀ ਨਦੀ ਤੋਂ ਜਲ ਲਿਆਉਣ ਲਈ ਰਵਾਨਾ ਹੋਇਆ ਰਸਤੇ ਵਿੱਚ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਆ ਜਾ ਰਹੀਆਂ ਸਨ ਇਸ ਸੇਵਾ ਵਿੱਚ ਬੱਚੇ ਤੋਂ ਲੈ ਕੇ ਬਜੁਰਗਾਂ ਤੱਕ ਨੇ ਹਿੱਸਾ ਪਾਇਆ ਗੋਦਾਵਰੀ ਨਦੀ ਤੋਂ ਇਸ਼ਨਾਨੀਆਂ ਸਿੰਘ ਦੇ ਅਰਦਾਸ ਕਰਨ ਉਪਰੰਤ ਇਹ ਕਾਫਲਾ ਵਾਪਸ ਤਖ਼ਤ ਸੱਚਖੰਡ ਸਾਹਿਬ ਲਈ ਰਵਾਨਾ ਹੋਇਆ 1 ਨਵੰਬਰ ਨੂੰ ਦੀਪਮਾਲਾ ਬੰਦੀਛੋੜ ਦਿਵਸ ਅਤੇ 2 ਨਵੰਬਰ ਦੀਪਮਾਲਾ ਮਹੱਲਾ ਨਿਕਲੇਗਾ ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਪੁੱਜੇ ਸਨ ਤੇ ਸ੍ਰੀ ਹਰਿਮੰਦਰ ਸਾਹਿਬ ਦੀਪਮਾਲਾ ਕੀਤੀ ਗਈ ਸੀ ਜਿਸ ਕਰਕੇ ਬੰਦੀਛੋੜ ਦਿਵਸ ਵਿਸ਼ਵ ਭਰ ਵਿੱਚ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾਂਦਾ ਹੈ । 3 ਨਵੰਬਰ ਤੋਂ 7 ਨਵੰਬਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ, ਗਿਆਨੀ ਕਥਾਕਾਰ, ਸੰਤ ਮਹਾਂਪੁਰਸ਼ ਪੁੱਜ ਰਹੇ ਹਨ। 15 ਨਵੰਬਰ ਨੂੰ ਸ਼ਾਮ 4.30 ਵਜੇ ਸਿਮਰਨ ਦਿਵਸ ਦਾ ਆਯੋਜਨ ਕੀਤਾ ਜਾਵੇਗਾ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 7 ਨਵੰਬਰ ਨੂੰ ਗੁਰਪੁਰਬ ਦੂਜ ਅਤੇ ਪੰਚਮੀ ਸਮਾਗਮਾਂ ਦੇ ਸਮਾਪਤੀ ਦਾ ਨਗਰ ਕੀਰਤਨ ਨਿਕਲੇਗਾ। ਇਸ ਮੌਕੇ ਸ੍ਰ: ਜਸਵੰਤ ਸਿੰਘ ਬੋਬੀ ਨੇ ਤਖ਼ਤ ਇਸ਼ਨਾਨ ਦੀਆਂ ਸਮੂੰਹ ਸੰਗਤਾਂ ਨੂੰ ਵਧਾਈਆਂ ਦਿਤੀਆਂ।

Ads on article

Advertise in articles 1

advertising articles 2

Advertise