ਡਾ. ਵਿਜੇ ਸਤਬੀਰ ਸਿੰਘ ਵੱਲੋਂ ਗੁਰਦੁਆਰਾ ਸੱਚਖੰਡ ਬੋਰਡ ਦੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਦਿੱਤਾ ਗਿਆ ਐਡਵਾਂਸ
ਅੰਮ੍ਰਿਤਸਰ, 29 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਵੱਲੋਂ ਦੀਪਮਾਲਾ ਤਿਉਹਾਰ ਨੇੜੇ ਹੋਣ ਕਰਕੇ ਗੁਰਦੁਆਰਾ ਬੋਰਡ ਦੇ ਪੱਕੇ ਅਤੇ ਦਿਹਾੜੀਦਾਰ ਕਰਮਚਾਰੀਆਂ ਨੂੰ ਕਰਮਵਾਰ ਦਸ ਹਜ਼ਾਰ ਰੁਪਏ ਤੇ ਪੰਜ ਹਜ਼ਾਰ ਰੁਪਏ ਦੀਵਾਲੀ ਐਡਵਾਂਸ ਦਿੱਤਾ ਗਿਆ ਜਿਸ 'ਤੇ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵੀ ਤਿਉਹਾਰ ਆਉਂਦੇ ਹਨ ਤਾਂ ਅਕਸਰ ਹੀ ਖਰਚੇ ਵਧ ਜਾਂਦੇ ਹਨ ਤੇ ਇਸ ਲੋੜ ਨੂੰ ਮੁੱਖ ਰੱਖਦੇ ਹੋਏ ਡਾ. ਵਿਜੇ ਸਤਬੀਰ ਸਿੰਘ ਵਲੋਂ ਦਿਤੇ ਗਏ ਐਡਵਾਂਸ ਲਈ ਸ੍ਰ: ਸੁਰਜੀਤ ਸਿੰਘ ਮੱਠਵਾਲੇ, ਸ੍ਰ: ਪ੍ਰਦੀਪ ਸਿੰਘ ਮਾਨ, ਸ੍ਰ: ਜਸਪਾਲ ਸਿੰਘ ਸ਼ਿਲੇਦਾਰ, ਸ੍ਰ: ਬਸੰਤ ਸਿੰਘ ਗਾੜੀਵਾਲੇ, ਸ੍ਰ: ਹਰੀ ਸਿੰਘ ਚਾਵਲਾ ਆਦਿ ਸਮੂਹ ਕਰਮਚਾਰੀਆਂ ਵੱਲੋਂ ਧੰਨਵਾਦ ਕੀਤਾ ਗਿਆ ਇਥੇ ਜ਼ਿਕਰਯੋਗ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਗੁਰਦੁਆਰਾ ਬੋਰਡ ਦੇ ਪੱਕੇ ਕਰਮਚਾਰੀਆਂ ਨੂੰ ਸਾਲਾਨਾ ਤਰੱਕੀ ਦਿੱਤੀ ਗਈ ਸੀ ਕੋਈ ਬੋਲਦਾ।