ਸ੍ਰ ਖੁਸ਼ਦਿਲ ਸਿੰਘ ਸੰਧੂ ਆਰ ਟੀ ਓ ਅਮ੍ਰਿਤਸਰ ਨੂੰ ਮਿਲਕੇ ਟ੍ਰੈਫਿਕ ਦੇ ਸੁਧਾਰ ਦੀ ਵੱਡੀ ਆਸ ਬੱਝੀ:- ਇੰਜ ਦਲਜੀਤ ਸਿੰਘ ਕੋਹਲੀ
ਸ੍ਰ ਖੁਸ਼ਦਿਲ ਸਿੰਘ ਸੰਧੂ ਆਰ ਟੀ ਓ ਅਮ੍ਰਿਤਸਰ ਨੂੰ ਮਿਲਕੇ ਟ੍ਰੈਫਿਕ ਦੇ ਸੁਧਾਰ ਦੀ ਵੱਡੀ ਆਸ ਬੱਝੀ:- ਇੰਜ ਦਲਜੀਤ ਸਿੰਘ ਕੋਹਲੀ
ਅੰਮ੍ਰਿਤਸਰ, 25 ਅਕਤੂਬਰ (ਬਿਊਰੋ, ਕਰਨ ਯਾਦਵ) - ਇੰਜ ਦਲਜੀਤ ਸਿੰਘ ਕੋਹਲੀ ਜਨਰਲ ਸਕੱਤਰ ਪੰਜਾਬ, ਇਕ ਪੇੜ ਦੇਸ਼ ਦੇ ਨਾਮ ਅਭਿਆਨ, ਸ੍ਰ ਅਵਤਾਰ ਸਿੰਘ ਘੁੱਲਾ, ਸ੍ਰ ਨਿਰਮਲ ਸਿੰਘ ਆਨੰਦ ਸੀ ਮੀ ਪ੍ਰਧਾਨ ਅਮ੍ਰਿਤਸਰ ਹਰਿਆਵਲ ਮੰਚ, ਦਾ ਵਫ਼ਦ ਨਵ ਨਿਯੁਕਤ ਰਿਜਨਲ ਟਰਾਂਸਪੋਰਟ ਅਫ਼ਸਰ ਸ੍ਰ ਖੁਸ਼ਦਿਲ ਸਿੰਘ ਸੰਧੂ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲ ਕੇ ਜੀ ਆਇਆ ਨੂੰ ਕਿਹਾ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਉਨ੍ਹਾਂ ਨਾਲ ਸ਼ਹਿਰਵਾਸੀਆਂ ਨੂੰ ਦਰਪੇਸ਼ ਆ ਰਹੀਆਂ ਟ੍ਰੈਫਿਕ ਅਤੇ ਟਰਾਂਸਪੋਰਟ ਸਬੰਧੀ ਸਮਸਿਆਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਗਲਬਾਤ ਦੌਰਾਨ ਸ੍ਰ ਖੁਸ਼ਦਿਲ ਸਿੰਘ ਸੰਧੂ ਨੇ ਭਰੋਸਾ ਦਿੱਤਾ ਕਿ ਉਹ ਲੋਕਾਂ ਨੂੰ ਟ੍ਰੈਫਿਕ ਸਬੰਧੀ ਦਰਪੇਸ਼ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰਨ ਲਈ ਯਤਨਸ਼ੀਲ ਰਹਿਣਗੇ ਅਤੇ ਪੈਡਿੰਗ ਕੇਸਾ ਪ੍ਰਤੀ ਤਰੁੰਤ ਐਕਸ਼ਨ ਲੈ ਕੇ ਜਨਤਾ ਨੂੰ ਵੱਡੀ ਰਾਹਤ ਦੇਣਗੇ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿਤਾਂ ਲਈ ਬਣਾਈ ਟਰਾਂਸਪੋਰਟ ਨੀਤੀ ਅਨੁਸਾਰ ਸੈਂਕੜੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਮਹਿਕਮੇ ਵੱਲੋਂ ਆਮ ਜਨਤਾ ਨੂੰ ਘਰ ਬੈਠੇ ਹੀ ਡਰਾਈਵਿੰਗ ਲਾਇਸੈਂਸ, ਆਰ ਸੀ ਵਗੈਰਾ ਡਾਕ ਰਾਹੀਂ ਮਿਲ ਰਹੇ ਹਨ। ਇਸ ਨਾਲ ਆਮ ਜਨਤਾ ਦੀ ਖੱਜਲਖੁਆਰੀ ਬੰਦ ਹੋਈ ਹੈ। ਮਹਿਕਮੇ ਦੀ ਪਾਰਦਰਸਤਾ ਵਧਣ ਕਰਕੇ ਆਮ ਜਨਤਾ ਖੁਸ਼ ਹੈ। ਇੰਜ ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਉਹ ਨਵ ਨਿਯੁਕਤ ਨੋਜਵਾਨ ਅਧਿਕਾਰੀ ਦੀ ਕਾਰਜਸ਼ੈਲੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਆਮ ਜਨਤਾ ਦੇ ਕੰਮ ਨਿਰਵਿਘਨਤਾ ਨਾਲ ਕਰਦੇ ਰਹਿਣਗੇ। ਅਤੇ ਅੱਗੇ ਵਾਸਤੇ ਨਵੀਆਂ ਪੈੜਾਂ ਪਾਉਣਗੇ ਜੋ ਭਵਿੱਖ ਵਿੱਚ ਆਉਣ ਵਾਲੇ ਅਫਸਰਾਂ ਲਈ ਰਾਹ ਦਸੇਂਦੇ ਸਾਬਤ ਹੋਣਗੇ ਨਿਰਮਲ ਸਿੰਘ ਆਨੰਦ ਨੇ ਕਿਹਾ ਕਿ ਮੀਟਿੰਗ ਬਹੁਤ ਵਧੀਆ ਅਤੇ ਸੁਖਾਵੇਂ ਮਹੋਲ ਵਿਚ ਚਾਹ ਦੇ ਪਿਆਲੇ ਨਾਲ ਸਮਾਪਤ ਹੋਈ।