ਜਨ ਕਲਿਆਨ ਸੰਗਠਨ ਵੱਲੋਂ "ਪ੍ਰੀ ਵੇਡਿੰਗ ਸ਼ੂਟ ਵਿਰੋਧੀ" ਜਾਗਰੂਕਤਾ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 25 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਪ੍ਰੀ ਵੇਡਿੰਗ ਸ਼ੂਟ ਨਾਲ ਆਉਣ ਵਾਲੇ ਜੀਵਨ ਵਿੱਚ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ (1968 ਤੋਂ) ਅਤੇ ਜਨ ਕਲਿਆਨ ਸੰਂਗਠਨ ਵੱਲੋਂ "ਪ੍ਰੀ ਵੇਡਿੰਗ ਸ਼ੂਟ-ਵਿਰੋਧੀ" ਜਾਗਰੂਕਤਾ ਸੈਮੀਨਾਰ ਦੋਨਾਂ ਸੰਸਥਾਵਾ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡੀ.ਏ.ਵੀ ਕਾਲਜ ਦੀ ਹਿੰਦੀ ਵਿਭਾਗ ਦੇ ਡਾ. ਪ੍ਰੋ. ਕਿਰਨ ਖੰਨਾ ਨੇ ਕਿਹਾ ਕਿ ਵਿਆਹ ਦੋ ਪਰਿਵਾਰਾ ਦੇ ਮਿਲਣ ਦੇ ਨਾਲ ਦੋ ਆਤਮਾਵਾਂ ਦਾ ਮਿਲਣ ਹੈ, ਜਿਸ ਦੀ ਮੱਰਿਆਦਾ ਪ੍ਰੀ ਵੇਡਿੰਗ ਸ਼ੂਟ ਨਾਲ ਭੰਗ ਹੁੰਦੀ ਹੈ। ਵਿਸ਼ੇਸ਼ ਮਹਿਮਾਨ ਡੀ.ਏ.ਵੀ ਹਿੰਦੀ ਵਿਭਾਗ ਦੀ ਡਾ. ਪ੍ਰੋ ਸ਼ੈਲੀ ਜੱਗੀ ਨੇ ਕਿਹਾ ਕਿ ਪ੍ਰੀ ਵੇਡਿੰਗ ਸ਼ੂਟ ਭਾਰਤੀ ਸਾਮਾਜਿਕ ਪਰਮਪਰਾ ਦੇ ਵਿਰੁਧ ਹੈ। ਗੋਰਵਸ਼ਾਲੀ ਸੰਸਕ੍ਰਿਤੀ ਤੇ ਪ੍ਰਸ਼ਨ ਚਿੰਨ ਹੈ।ਜਿਸ ਨੂੰ ਰੋਕਣਾ ਜਰੂਰੀ ਹੈ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਵਿਆਹ ਇਕ ਪਵਿਤਰ ਬੰਧਨ ਹੈ। ਪ੍ਰੀ ਵੇਡਿੰਗ ਸ਼ੂਟ ਨਾਲ ਵਿਆਹ ਦੇ ਸੱਤ ਫੇਰਿਆਂ ਦੀ ਮੱਰਿਆਦਾ ਭੰਗ ਹੁੰਦੀ ਹੈ। ਪ੍ਰੀ ਵੇਡਿੰਗ ਸ਼ੂਟ ਨੂੰ ਵਾਧਾ ਦੇਣਾ ਘਾਤਕ ਹੈ। ਪ੍ਰਿੰਸੀਪਲ ਸਵਿਤਾ ਸਚਦੇਵਾ ਨੇ ਵੀ ਇਸ ਨੂੰ ਸਮਾਜ ਵਿਰੋਧੀ ਦੱਸਿਆ। ਡਾੱਲੀ ਭਾਟਿਆ, ਸਨੇਹ ਅਰੋੜਾ, ਵੀਨਾ ਮਹਾਜਨ, ਰਮਨ ਦੇਵਗਨ, ਮੰਜੀਤ ਠਿੰਡ, ਰਮੇਸ਼ ਕਪੂਰ, ਵੀਨਾ ਕਪੂਰ ਨੇ ਦੱਸਿਆ ਕਿ ਪ੍ਰੀ ਵੇਡਿੰਗ ਸ਼ੂਟ ਇਕ ਸਟੇਟਸ ਸਿੰਬਲ ਬਣ ਚੁੱਕਿਆ ਹੈ। ਕਮਜੋਰ ਵਰਗ ਦੇ ਲਈ ਇਹ ਆਰਥਿਕ ਬੋਝ ਹੈ, ਜਿਸ ਕਾਰਨ ਉਹਨਾਂ ਨੂੰ ਲੋਨ ਤਕ ਲੈਣਾ ਪੈਂਦਾ ਹੈ। ਪ੍ਰੀ ਵੇਡੰਗ ਸ਼ੂਟ ਨਾਲ ਕੁੜੀ-ਮੁੰਡੇ ਦੀਆਂ ਨਜਦਿਕੀਆਂ ਵੱਧਣ ਨਾਲ ਮਰਿਆਦਾ ਭੰਗ ਹੁੰਦੀ ਹੈ। ਜਿਸ ਕਾਰਨ ਰਿਸ਼ਤੇ ਵੀ ਟੁਟ ਜਾਂਦੇ ਹਨ। ਰੀਮਾਂ ਤਰੇਹਨ, ਮੁਸਕਾਨ ਅਰੋੜਾ, ਤਰਸੇਮ ਕੁਮਾਰੀ, ਕਰਿਸ਼ਮਾ ਅਰੋੜਾ ਨੇ ਕਿਹਾ ਕਿ ਕਈ ਵਾਰ ਪ੍ਰੀ ਵੇਡਿੰਗ ਸ਼ੂਟ ਨਹਿਰਾ, ਸਾਗਰ ਅਤੇ ਖਤਰਨਾਕ ਕੁਦਰਤੀ ਥਾਂਵਾ ਤੇ ਕਰਨ ਨਾਲ ਕਈ ਵਾਰ ਜਾਨ ਵੀ ਖਤਰੇ ਵਿੱਚ ਪੈ ਜਾਂਦੀ ਹੈ। ਇਸ ਦਾ ਵਿਰੋਧ ਰਾਸ਼ਟਰੀ ਪੱਧਰ ਤੇ ਕਰਨਾ ਜਰੂਰੀ ਹੈ।