-->
ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਚੋਣਾਂ ਲਈ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਨੇ ਕੀਤਾ ਚੋਣ ਪ੍ਰਚਾਰ।

ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਚੋਣਾਂ ਲਈ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਨੇ ਕੀਤਾ ਚੋਣ ਪ੍ਰਚਾਰ।

ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਚੋਣਾਂ ਲਈ “ਡੈਮੋਕਰੇਟਿਕ
ਇੰਪਲਾਈਜ਼ ਫਰੰਟ” ਨੇ ਕੀਤਾ ਚੋਣ ਪ੍ਰਚਾਰ।
ਕਰਮਚਾਰੀਆਂ ਦੇ ਕੰਮ ਕਰਵਾੳੇਣੇ ਸਾਡਾ ਪਹਿਲਾ ਫ਼ਰਜ: ਰਜ਼ਨੀਸ਼ ਭਾਰਦਵਾਜ, ਫਰੰਟ ਦੇ ਪ੍ਰਧਾਨ ਉਮੀਦਵਾਰ 
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਦੀਆਂ ਇਸ ਸਾਲ 24 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ “ਡੈਮੋਕਰੇਟਿਕ ਇੰਪਲਾਈਜ਼ ਫਰੰਟ”ਨੇ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਪ੍ਰਬੰਧਕੀ ਬਲਾਕ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਕਰਮਚਾਰੀਆਂ ਨੂੰ ਨਿਜੀ ਤੌਰ ਤੇ ਮਿਲਦੇ ਹੋਏ ਚੋਣ ਪ੍ਰਚਾਰ ਕੀਤਾ। ਇਸ ਮੌਕੇ ਤੇ ਬੋਲਦਿਆਂ ਫਰੰਟ ਦੇ ਪ੍ਰਧਾਨ ਉਮੀਦਵਾਰ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਹ ਸਾਲ 2024-25 ਲਈ ਉਨ੍ਹਾਂ ਵੱਲੋਂ ਜਾਰੀ ਚੋਣ ਮੈਨੀਫੈਸਟੋ ਅਨੁਸਾਰ ਉਹ ਅਹਿਦ ਕਰਦੇ ਹਨ ਕਿ ਸਾਰੇ ਕੇਡਰਾਂ ਵਿਚ ਨਵੀਂ ਭਰਤੀ ਕਰਵਾਈ ਜਾਵੇਗੀ, ਪ੍ਰਬੰਧਕੀ ਬਲਾਕ ਨੂੰ renovate ਕਰਵਾਇਆ ਜਾਵੇਗਾ, ਸਕੱਤਰੇਤ ਪੇਅ ਦਾ ਰਹਿੰਦਾ ਬਕਾਇਆ ਦਿਵਾਇਆ ਜਾਵੇਗਾ, ਹਰ ਸ਼ਾਖਾ ਵਿੱਚ ਲੋੜੀਂਦਾ ਸਟਾਫ ਮੁਹਾਇਆ ਕਰਵਾਇਆ ਜਾਵੇਗਾ, ਉਹ ਟੀਚਿੰਗ ਵਿਭਾਗ, ਜਿੱਥੇ ਟੈਕਨੀਕਲ ਦੀਆਂ ਪੋਸਟਾਂ ਖਾਲੀ ਹਨ ਪਰ ਕੋਈ ਕਰਮਚਾਰੀ ਪ੍ਰੋਮੋਸ਼ਨ ਲਈ ਉਪਲੱਬਧ ਨਹੀਂ ਹੈ ਦੀਆਂ ਪੋਸਟਾਂ ਪ੍ਰੋਮੋਸ਼ਨ ਲਈ ਉਪਲਬਧ ਕਰਮਚਾਰੀਆਂ ਦੇ ਵਿਭਾਗਾਂ ਵਿਖੇ ਸ਼ਿਫਟ ਕਰਵਾਈਆਂ ਜਾਣਗੀਆਂ, ਟੈਕਨੀਕਲ ਕੇਡਰ, ਲਾਇਬ੍ਰੇਰੀ, ਸਕਿਉਰਟੀ, ਉਸਾਰੀ, ਸੇਹਤ ਕੇਂਦਰ ਦੇ ਸਟਾਫ ਅਤੇ ਸਿੰਗਲ ਕੇਡਰ ਲਈ ਟਾਈਮ ਬਾਊਂਡ ਪ੍ਰੋਮੋਸ਼ਨ ਸਕੀਮ ਲਾਗੂ ਕਰਵਾਈ ਜਾਵੇਗੀ, ਜੂਨੀਅਰ ਟੈਕਨੀਸ਼ਨਾਂ ਦੀਆਂ ਖਾਲੀ ਪਈਆਂ ਪੋਸਟਾਂ ਤੇ ਨਵੀਂ ਭਰਤੀ ਕਰਵਾਈ ਜਾਵੇਗੀ ਅਤੇ ਲੈਬੋਰਟਰੀ ਸਟਾਫ ਦੀ ਐਕਸੀਡੈਂਟਲ ਇੰਨਸੋਰੈਂਸ ਕਰਵਾਈ ਜਾਵੇਗੀ, ਕਾਂਸਟੀਚਿਊਟ ਕਾਲਜਾਂ ਦੇ ਕਰਮਚਾਰੀਆਂ ਦੀਆਂ ਪ੍ਰੋਮੋਸ਼ਨਾਂ ਦਾ ਰੁਕਿਆ ਕੰਮ (ਜੋ ਸਾਡੇ ਪਹਿਲੇ ਕਾਰਜਕਾਲ ਵਿਚ ਸ਼ੁਰੂ ਹੋਇਆ ਸੀ) ਨੂੰ ਨੇਪਰੇ ਚੜਾਇਆ ਜਾਵੇਗਾ, ਨਵੇਂ ਰਿਹਾਇਸ਼ੀ ਘਰਾਂ ਦੀ ਉਸਾਰੀ, ਸੀ-ਕਲਾਸ ਕੰਟਰੈਕਟ/ਫਿਕਸ ਕਰਮਚਾਰੀਆਂ ਨੂੰ ਪੱਕੇ ਕਰਵਾਇਆ ਜਾਵੇਗਾ, ਸੀ-ਕਲਾਸ ਕਰਮਚਾਰੀਆਂ ਦਾ 33% ਕੋਟੇ ਤੇ ਪ੍ਰੋਮੋਸ਼ਨ ਲਈ ਟੈਸਟ (ਪਿਛਲੇ ਦੋ ਸਾਲੇ ਦੇ ਕੋਟੇ ਦੀ ਬਹਾਲੀ ਸਮੇਤ) ਪੁਰਾਣੇ ਪੈਟਰਨ ਤੇ ਕਰਵਾਇਆ ਜਾਵੇਗਾ, ਪੁਰਾਣੀ ਪੈਂਨਸ਼ਨ ਬਹਾਲ ਕਰਵਾਈ ਜਾਵੇਗੀ, ਭਾਈ ਗੁਰਦਾਸ ਲਾਇਬ੍ਰੇਰੀ ਵਿਚ ਲਿਫਟ ਵੀ ਲਗਵਾਈ ਜਾਵੇਗੀ, ਕਰਮਚਾਰੀਆਂ ਦੇ ਬੱਚਿਆਂ ਲਈ ਯੂਨੀਵਰਸਿਟੀ ਵਿਚ ਪੜ੍ਹਾਈ ਲਈ ਮੈਨੇਜ਼ਮੈਨ ਕੋਟਾ ਲਾਗੂ ਕਰਵਾਇਆ ਜਾਵੇਗਾ, ਸਪੋਰਟਸ ਵਿਭਾਗ ਦੇ ਕੋਚਾਂ ਅਤੇ ਹੈਲਥ ਸੈਂਟਰ ਦੇ ਫਾਰਮਾਸਿਸਟਾਂ ਦਾ ਪ੍ਰੋਮੋਸ਼ਨ ਚੈਨਲ ਬਣਾਇਆ ਜਾਵੇਗਾ, ਨਵੇਂ ਭਰਤੀ ਹੋਏ CCJDEO/Technicians ਨੂੰ 29,200/- ਰੁਪਏ ਤਨਖਾਹ ਦਿਵਾਈ ਜਾਵੇਗੀ, ਹੈਡ ਸਫਾਈ ਕਰਮਚਾਰੀਆਂ ਨੂੰ ਇੱਕ ਇੰਨਕਰੀਮੈਂਟ ਦਿਵਾਈ ਜਾਵੇਗੀ, ਕੈਂਪਸ ਦੇ ਰਿਹਾਇਸ਼ੀ ਕੁਆਟਰਾਂ ਦੇ 600 ਯੂਨਿਟ ਮੁਆਫ ਕਰਵਾਏ ਜਾਣਗੇ, out sourcing ਬੰਦ ਕਰਵਾਈ ਜਾਵੇਗੀ, ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀਆਂ ਲਈ Sports/Cultural/Tour ਆਦਿ ਪ੍ਰੋਗਰਾਮਾਂ ਦੀ ਵਿਵਸਥਾ ਕਰਵਾਈ ਜਾਵੇਗੀ ਅਤੇ ਕਮਿਊਨਿਟੀ ਹਾਲ ਦੀ ਵਿਵਸਥਾ ਕਰਵਾਈ ਜਾਵੇਗੀ। ਫਰੰਟ ਵੱਲੋਂ ਪ੍ਰਧਾਨ ਦੇ ਅਹੁਦੇ ਤੇ ਵਿਦੇਸ਼ੀ ਭਾਸ਼ਾਵਾਂ ਤੋਂ ਰਜ਼ਨੀਸ਼ ਭਾਰਦਵਾਜ, ਇੰਮਰਜਿੰਗ ਲਾਈਫ ਸਾਇੰਸ ਤੋਂ ਕੰਵਲਜੀਤ ਕੁਮਾਰ ਨੂੰ ਸਕੱਤਰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਲੇਖਾ ਸ਼ਾਖਾ ਤੋਂ ਵਿਪਨ ਕੁਮਾਰ ਨੂੰ ਸੀਨੀਅਰ ੳੱਪ ਪ੍ਰਧਾਨ, ਸੁਰੱਖਿਆ ਵਿਭਾਗ ਤੋਂ ਅਵਤਾਰ ਸਿੰਘ-5 ਨੂੰ ਉੱਪ ਪ੍ਰਧਾਨ, ਫੂਡ ਸਾਇੰਸ ਐਂਡ ਟੈਕਨਾਲੋਜੀ ਤੋਂ ਸਤਵੰਤ ਸਿੰਘ ਬਰਾੜ ਨੂੰ ਸੰਯੁਕਤ ਸਕੱਤਰ, ਕਪੈਸਟੀ ਇੰਨਹਾਂਸਮੈਂਟ ਪ੍ਰੋਗਰਾਮ ਦੇ ਕੁਲਜਿੰਦਰ ਸਿੰਘ ਬੱਲ ਨੂੰ ਸਕੱਤਰ ਪਬਲਿਕ ਰਿਲੇਸ਼ਨ, ਜਨਰਲ ਸਾਖਾ ਦੇ ਸ੍ਰ. ਅਵਤਾਰ ਸਿੰਘ ਨੂੰ ਖਜ਼ਾਨਚੀ ਅਤੇ ਕਾਰਜਕਾਰਨੀ ਮੈਂਬਰਾਂ ਵਜੋਂ ਸਰਬਜੀਤ ਕੌਰ ਲੇਖਾ ਸ਼ਾਖਾ, ਕਿਰਨਦੀਪ ਸਿੰਘ ਅਮਲਾ ਸ਼ਾਖਾ, ਹਰਚਰਨ ਸਿੰਘ ਗੁਪਤ ਸ਼ਾਖਾ, ਵਿਜੈ ਸ਼ਰਮਾ ਕੰਡਕਟ ਸ਼ਾਖਾ, ਮੋਹਿੰਦਰ ਸਿੰਘ ਵਹਿਕਲ ਵਿੰਗ, ਭੁਪਿੰਦਰ ਸਿੰਘ ਠਾਕੁਰ ਆਈ.ਕਿਊ.ਏ.ਸੀ ਵਿਭਾਗ, ਰੂਪ ਚੰਦ ਸਪੋਰਟਸ ਵਿਭਾਗ, ਵਿਕਰਮ ਸਿੰਘ ਉਸਾਰੀ ਵਿਭਾਗ, ਹਰਜੀਤ ਸਿੰਘ ਲੈਂਡਸਕੇਪ ਵਿਭਾਗ, ਤਰਸੇਮ ਸਿੰਘ ਅਸਟੇਟ ਵਿਭਾਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਫਰੰਟ ਦੇ ਉਮੀਦਵਾਰ ਸਕੱਤਰ ਸ੍ਰੀ ਕੰਵਲਜੀਤ ਕੁਮਾਰ ਨੇ ਕਿਹਾ ਕਿ ਮੈਨੀਫੈਸਟੋ ਤੋਂ ਇਲਾਵਾ ਵੀ ੳਹ ਕਰਮਚਾਰੀਆਂ ਦੀਆਂ ਹਰ ਪ੍ਰਕਾਰ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਵੀ ਜਾਰੀ ਰੱਖਣਗੇ।

Ads on article

Advertise in articles 1

advertising articles 2

Advertise