ਵਿਧਾਇਕ ਸੰਧੂ ਵੱਲੋਂ ਅਨੰਦਪੁਰੀ ਪੰਚਾਇਤ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 28 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਹਲਕਾ ਪੱਛਮੀ ਅਧੀਨ ਜੇਤੂ ਰਹੀਆਂ ਗ੍ਰਾਮ ਪੰਚਾਇਤਾਂ ਦੇ ਵਿਕਾਸ ਕਾਰਜ ਬਿਨਾਂ ਕਿਸੇ ਪੱਖਪਾਤ ਦੇ ਕਰਵਾਏ ਜਾਣਗੇ ਇਹ ਵਿਚਾਰ ਹਲਕਾ ਵਿਧਾਇਕ ਪੱਛਮੀ ਡਾਕਟਰ ਜਸਬੀਰ ਸਿੰਘ ਸੰਧੂ ਗ੍ਰਾਮ ਪੰਚਾਇਤ ਅਨੰਦਪੁਰੀ ਦੇ ਨਵ ਨਿਯੁਕਤ ਸਰਪੰਚ ਸਤਨਾਮ ਸਿੰਘ ਸ਼ੀਨਾ ਸਮੇਤ ਪੰਚਾਂ ਨੂੰ ਸਨਮਾਨਿਤ ਕਰਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਨਾਂ ਅਨੰਦਪੁਰੀ ਪੰਚਾਇਤ ਵਾਸੀਆਂ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਜਿੱਥੇ ਪਾਰਟੀ ਦੀ ਪੱਖਬਾਜ਼ੀ ਕਾਰਨ ਆਨੰਦਪੁਰੀ ਦੇ ਵਿਕਾਸ ਕਾਰਜ ਪਿਛਲੇ ਸਮੇਂ ਜ਼ੀਰੋ ਰਹੇ ਹਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਲਦ ਸ਼ੁਰੂ ਹੋਣਗੇ ਪੰਚਾਇਤ ਵਿੱਚ ਡਿਸਪੈਂਸਰੀ ਡੀਪੂ ਸਟਰੀਟ ਲਾਈਟਾਂ ਲਗਾਉਣ ਲਈ ਜਲਦ ਉਪਰਾਲਾ ਕੀਤਾ ਜਾਵੇਗਾ ਪੂਰੇ ਇਲਾਕੇ ਦੀਆਂ ਵੱਖ ਵੱਖ ਵਾਰਡਾਂ ਦੀ ਨੁਹਾਰ ਬਦਲੀ ਜਾਵੇਗੀ ਇਸ ਮੌਕੇ ਬਲਵਿੰਦਰ ਸਿੰਘ ਉੱਪਲ ਮਜੀਠੀਆ ਪੰਚ ਰਾਜਨਦੀਪ ਸਿੰਘ ਕੁਲਦੀਪ ਸਿੰਘ ਗੁਰਪ੍ਰੀਤ ਕੌਰ ਕਿਸ਼ੋਰ ਚੰਦ ਰਣਦੀਪ ਸਿੰਘ ਛੀਨਾ ਪ੍ਰਭਜੋਤ ਸਿੰਘ ਬਾਊ ਪ੍ਰਤਾਪ ਸਿੰਘ ਤਰਲੋਕ ਸਿੰਘ ਹਰਦੇਵ ਸਿੰਘ ਬਾਠ ਪ੍ਰਧਾਨ ਨਵਤੇਜ ਸਿੰਘ ਦਲਬੀਰ ਸਿੰਘ ਬਾਠ ਸਤਿਨਾਮ ਸਿੰਘ ਢਿੱਲੋਂ ਹਰਪਾਲ ਸਿੰਘ ਢਿੱਲੋਂ ਲਖਵਿੰਦਰ ਸਿੰਘ ਸੈਕਟਰੀ ਅਮਨ ਲੁਬਾਣਾ ਰੋਬਿਨ ਉਪਲ ਅਨਮੋਲ ਉਪਲ ਸੰਦੀਪ ਸਿੰਘ ਛੀਨਾ ਕਨੇਡਾ ਹਰਪਾਲ ਸਿੰਘ ਔਲਖ ਅਮਰ ਸਿੰਘ ਬੁੱਟਰ ਅਕਵਿੰਦਰ ਸਿੰਘ ਸੰਧੂ ਸੁਖ ਚਰਨ ਸਿੰਘ ਅਰਜਨ ਕੁਮਾਰ ਜਰਨੈਲ ਸਿੰਘ ਬਲਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।