ਐਨ ਆਰ ਆਈ ਵੀਰਾਂ ਵੱਲੋਂ ਵਾਲਮੀਕ ਤੀਰਥ ਵਿਖੇ ਕੀਤਾ ਦੌਰਾ
ਅੰਮ੍ਰਿਤਸਰ, 22 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਪਾਵਨ ਵਾਲਮੀਕ ਤੀਰਥ ਵਾਲਮੀਕੀ ਕੌਮ ਦਾ ਸਰਮੌਰ ਇਤਿਹਾਸਿਕ ਅਸਥਾਨ ਵਜੋਂ ਮੰਨਿਆ ਜਾਂਦਾ ਹੈ ਸਰਕਾਰ ਨੂੰ ਚਾਹੀਦਾ ਹੈ ਇਸ ਤੁਸੀਂ ਦਿੱਖ ਨੂੰ ਹੋਰ ਸਵਾਰਿਆ ਜਾਵੇ
ਇਹ ਵਿਚਾਰ ਸੈਂਟਰਲ ਵਾਲਮੀਕ ਸਭਾ ਯੂਕੇ ਤੋਂ ਪ੍ਰਧਾਨ ਫਕੀਰ ਚੰਦ ਸਹੋਤਾ ਸ੍ਰੀ ਵਾਲਮੀਕ ਤੀਰਥ ਵਿਖੇ ਨਤਮਸਤਕ ਹੋਣ ਉਪਰੰਤ ਸੰਤ ਬਾਬਾ ਪ੍ਰਗਟ ਨਾਥ ਵੱਲੋਂ ਜੀ ਆਇਆ ਆਖਦੇ ਆਂ ਸਨਮਾਨਿਤ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਵਾਲਮੀਕ ਤੀਰਥ ਕੰਪਲੈਕਸ ਦੇ ਹਾਲਾਤਾਂ ਦਾ ਉਹਨਾਂ ਦੀ ਟੀਮ ਵੱਲੋਂ ਜਾਇਜਾ ਲਿਆ ਗਿਆ ਜਿੱਥੇ ਉਹਨਾਂ ਇਤਿਹਾਸ ਦੇ ਅਨੁਸਾਰ ਸ੍ਰੀ ਹਨੂਮਾਨ ਜੀ ਵੱਲੋਂ ਲਗਾਏ ਗਏ ਢਾਈ ਟੱਪ ਦੇ ਮਹਾਨ ਸਰੋਵਰ ਦੇ ਜਲ ਨੂੰ ਸਾਫ ਨਾ ਦੱਸਦਿਆਂ ਲੱਗੇ ਹੋਏ ਵਾਟਰ ਟਰੀਟਮੈਂਟ ਪਲਾਂਟ ਦੇ ਬੰਦ ਨੂੰ ਪ੍ਰਸ਼ਾਸਨ ਦੀ ਨਲਾਇਕੀ ਦੱਸਿਆ ਕਿਹਾ ਕਿ ਜਿੱਥੇ ਬੀਤੇ ਦਿਨੀ ਪਾਵਨ ਵਾਲਮੀਕ ਪ੍ਰਗਟ ਦਿਵਸ ਲੰਘਿਆ ਹੈ ਉੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਪੱਧਰੀ ਸਮਾਗਮ ਵੀ ਕਰਵਾਇਆ ਗਿਆ ਕਰੋੜਾਂ ਦੀ ਲਾਗਤ ਵਾਲੇ ਪਨੋਰਮਾ ਦਾ ਉਦਘਾਟਨ ਵੀ ਰਸਮੀ ਤੌਰ ਤੇ ਕੀਤਾ ਗਿਆ ਪ੍ਰੰਤੂ ਸੰਗਤਾਂ ਦੇ ਦੱਸਣ ਅਨੁਸਾਰ ਇਹ ਵਾਟਰ ਟਰੀਟਮੈਂਟ ਪਲਾਂਟ ਪਿਛਲੇ ਛੇ ਮਹੀਨੇ ਤੋਂ ਸਰੋਵਰ ਵਿੱਚ ਬੰਦ ਪਿਆ ਹੋਇਆ ਹੈ ਜਿਸ ਨੂੰ ਚਲਾਉਣ ਵਿੱਚ ਸੂਬਾ ਸਰਕਾਰ ਨਾਕਾਮ ਸਾਬਤ ਹੋਈ ਹੈ ਜੇਕਰ ਪਰਿਕਰਮਾ ਵਿੱਚ ਲੱਗੀਆਂ ਤਹਿ ਪੁਜਾਰੀਆਂ ਦੀਆਂ ਦੁਕਾਨਾਂ ਨੂੰ ਹਟਾਉਣ ਦਾ ਪ੍ਰਸ਼ਾਸਨ ਵੱਲੋਂ ਸੰਤ ਸਮਾਜ ਨੂੰ ਵੱਖ-ਵੱਖ ਮੀਟਿੰਗਾਂ ਦੌਰਾਨ ਭਰੋਸਾ ਦਵਾਇਆ ਗਿਆ ਸੀ ਉਸ ਵਿੱਚ ਵੀ ਪ੍ਰਸ਼ਾਸਨ ਨਾਕਾਮ ਸਾਬਤ ਹੋਇਆ ਹੈ ਸ੍ਰੀ ਵਾਲਮੀਕ ਤੀਰਥ ਕੰਪਲੈਕਸ ਦੀ ਢਿੱਲੀ ਕਾਰਗੁਜ਼ਾਰੀ ਨਾਲ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚ ਰਹੀ ਹੈ ਉੱਥੇ ਪਿਛਲੇ ਦੋ ਸਾਲ ਤੋਂ ਸ੍ਰੀ ਵਾਲਮੀਕ ਤੀਰਥ ਵਿਖੇ ਕੋਈ ਵੀ ਗਰਾਂਟ ਜੋ ਸਰਕਾਰ ਵੱਲੋਂ ਨਹੀਂ ਲਗਾਈ ਗਈ ਇਸ ਮੌਕੇ ਪੰਜਾਬ ਪ੍ਰਧਾਨ ਜਗੀਰ ਸਿੰਘ ਕਾਲੜੂ ਪਰਮਜੀਤ ਸਿੰਘ ਗਿੱਲ ਸੰਤ ਬਾਬਾ ਪ੍ਰਗਟ ਨਾਥ ਆਦਿ ਹਾਜ਼ਰ ਸਨ।