-->
ਕਾਲ਼ੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਗੈਸਟ ਪ੍ਰੋਫੈਸਰ - ਪ੍ਰੋ. ਪਰਮਜੀਤ ਸਿੰਘ

ਕਾਲ਼ੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਗੈਸਟ ਪ੍ਰੋਫੈਸਰ - ਪ੍ਰੋ. ਪਰਮਜੀਤ ਸਿੰਘ

ਕਾਲ਼ੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਗੈਸਟ ਪ੍ਰੋਫੈਸਰ - ਪ੍ਰੋ.
ਪਰਮਜੀਤ ਸਿੰਘ 
ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) - ਪੰਜਾਬ ਦੇ ਪੰਜ ਦਰਜਨ ਸਰਕਾਰੀ ਕਾਲਜਾਂ 'ਚ ਕੰਮ ਕਰਦੇ 850 ਦੇ ਕਰੀਬ ਗੈਸਟ ਪ੍ਰੋਫੈਸਰਾਂ ਨੇ ਆਪਣੀ ਨੌਕਰੀ ਨਿਯਮਤ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਪੱਕੀ ਨੀਤੀ ਨਾ ਬਣਾਏ ਜਾਣ ਕਾਰਨ ਨਿਰਾਸ਼ਾ ਦੇ ਆਲਮ 'ਚ ਘਿਰੇ ਗੈਸਟ ਪ੍ਰੋਫੈਸਰਾਂ ਨੇ ਕਾਲ਼ੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ, ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ 'ਚ ਰੋਸ ਪ੍ਰਦਰਸ਼ਨ ਕਰ ਰਹੇ ਗੈਸਟ ਪ੍ਰੋਫੈਸਰਾਂ ਦੀ ਅਗਵਾਈ ਕਰਦਿਆਂ ਸੰਯੁਕਤ ਫਰੰਟ ਦੇ ਆਗੂ ਪ੍ਰੋਫੈਸਰ ਪਰਮਜੀਤ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਅਫਸਰਾਂ ਨਾਲ਼ ਮੀਟਿੰਗਾਂ ਅਸਫਲ ਰਹਿਣ ਕਾਰਨ ਅਤੇ ਕੋਈ ਪੁਖਤਾ ਚਿੱਠੀ ਜਾਰੀ ਨਾ ਕੀਤੇ ਜਾਣ ਤੋਂ ਨਿਰਾਸ਼ ਗੈਸਟ ਪ੍ਰੋਫੈਸਰ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਦੀ ਨੌਕਰੀ ਨੂੰ ਨਿਯਮਤ ਕਰਨ ਲਈ ਜਲਦ ਕੋਈ ਨੀਤੀ ਬਣਾਈ ਜਾਵੇ ਜਿਸ ਨਾਲ਼ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ, ਰੋਸ਼ਨੀਆਂ ਦੇ ਤਿਓਹਾਰ ਦਿਵਾਲੀ ਨੂੰ ਕਾਲ਼ੀ ਦਿਵਾਲੀ ਵਜੋਂ ਮਨਾਉਣਾ ਉਹਨਾਂ ਦਾ ਸ਼ੌਂਕ ਨਹੀਂ ਮਜਬੂਰੀ ਹੈ, ਜ਼ਿੰਦਗੀ ਦਾ ਅਹਿਮ ਸਮਾਂ ਸਰਕਾਰੀ ਕਾਲਜਾਂ ਨੂੰ ਦੇਣ ਅਤੇ ਔਖੇ ਸਮੇਂ ਸਰਕਾਰੀ ਕਾਲਜਾਂ ਨੂੰ ਸੰਭਾਲਣ ਵਾਲ਼ੇ ਗੈਸਟ ਪ੍ਰੋਫੈਸਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਗ਼ਲਤ ਨੀਤੀ ਨੇ ਅੱਜ ਉਹਨਾਂ ਨੂੰ ਇਸ ਕਗਾਰ ਤੇ ਲਿਆ ਖੜਾ ਕੀਤਾ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਉਹਨਾਂ ਨੂੰ ਉਮੀਦ ਹੈ ਕਿ ਉਹ ਸਮੱਸਿਆ ਦਾ ਹੱਲ ਕਰ ਸਕਦੀ ਹੈ, ਪੱਕੀ ਭਰਤੀ ਹੋਣ ਤੋਂ ਬਾਅਦ ਗੈਸਟ ਪ੍ਰੋਫੈਸਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ, ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਕੋਈ ਨੀਤੀ ਉਹਨਾਂ ਦੇ ਪੱਖ ਵਿੱਚ ਨਾ ਬਣਾਈ ਤਾਂ ਉਹ ਵੱਡੇ ਸੰਘਰਸ਼ ਲਈ ਮਜਬੂਰ ਹੋਣਗੇ, ਇਸ ਮੌਕੇ ਪ੍ਰੋਫੈਸਰ ਵੰਦਨਾ, ਮੰਜੂ ਕੋਛੜ, ਸਿਮਰਬੀਰ ਕੌਰ, ਸਿਮਰਨਜੀਤ ਕੌਰ, ਸਾਖਸ਼ੀ, ਪੂਜਾ, ਦੀਪਿਕਾ, ਮਨੀ, ਸ਼ਰਨਜੀਤ ਕੌਰ, ਪੂਨਮ,ਸੋਨੀਆ, ਪ੍ਰੀਤੀ, ਮੀਤੂ, ਹਰਮੀਤ ਕੌਰ, ਮਾਯੂਰੀ, ਨੀਤੂ, ਜਸ਼ਨਦੀਪ ਕੌਰ ਆਦਿ ਹਾਜਰ ਸਨ।

Ads on article

Advertise in articles 1

advertising articles 2

Advertise