ਸ੍ਰੀ ਕਰਤਾਰਪੁਰ ਸਾਹਿਬ ਕੋਰੀਡਰ ਲਾਂਘਾ ਹੋਰ ਪੰਜ ਸਾਲ ਲਈ ਖੋਲ੍ਹਣ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਕੀਤਾ ਧੰਨਵਾਦ ਡਾ. ਵਿਜੇ ਸਤਬੀਰ ਸਿੰਘ
ਸ੍ਰੀ ਕਰਤਾਰਪੁਰ ਸਾਹਿਬ ਕੋਰੀਡਰ ਲਾਂਘਾ ਹੋਰ ਪੰਜ ਸਾਲ ਲਈ ਖੋਲ੍ਹਣ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਕੀਤਾ ਧੰਨਵਾਦ ਡਾ. ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ, 25 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਾਂਘੇ ਦੀ ਮਿਆਦ ਹੋਰ ਪੰਜ ਸਾਲ ਲਈ ਵਧਾਉਣ ਲਈ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਮੋਦਰ ਮੋਦੀ ਜੀ ਦਾ ਧੰਨਵਾਦ ਕੀਤਾ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਪਵਿੱਤਰ ਨਗਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਹੈ ਅਗਸਤ 1947 ਨੂੰ ਦੇਸ਼ ਦੀ ਵੰਡ ਸਮੇਂ ਇਹ ਪਾਵਨ ਗੁਰਧਾਮ ਸਾਡੇ ਕੋਲੋਂ ਵਿਛੜ ਗਿਆ ਹੈ, ਜਿਸ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਸ਼ਾਮਿਲ ਹੈ । ਇਸ ਪਵਿੱਤਰ ਨਗਰੀ ਵਿੱਚ ਗੁਰੂ ਸਾਹਿਬ ਜੀ ਸੰਮਤ 1596 ਬਿਕ੍ਰਮੀ ਨੂੰ ਜੋਤੀ ਜੋਤਿ ਸਮਾਏ ਵਿਸ਼ਵ ਭਰ ਦੇ ਸਿੱਖਾਂ ਦੀ ਇਸ ਪਾਵਨ ਅਸਥਾਨ ਨਾਲ ਪੂਰੀ ਆਸਥਾ ਜੁੜੀ ਹੋਈ ਹੈ । ਪ੍ਰਧਾਨ ਮੰਤਰੀ ਜੀ ਵੱਲੋਂ ਇਹ ਨਿਰਣਾ ਲੈਣ ਨਾਲ ਸਮੁੱਚਾ ਸਿੱਖ ਭਾਈਚਾਰਾ ਖ਼ੁਸ਼ੀਆਂ ਮਨਾ ਰਿਹਾ ਹੈ ਸਮੁੱਚੀ ਸਾਧ ਸੰਗਤ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਮੋਦਰ ਮੋਦੀ ਜੀ ਦਾ ਤਹਿਦਿਲੋਂ ਧੰਨਵਾਦ ਇਸ ਮੌਕੇ ਸ੍ਰ: ਜਸਵੰਤ ਸਿੰਘ ਬੌਬੀ ਵੀ ਹਾਜ਼ਰ ਸਨ ਇਹ ਜਾਣਕਾਰੀ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਸੁਪਰਡੈਂਟ ਵੱਲੋਂ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ ।